ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਬੈਂਕਾਂ ਨੂੰ 40 ਫ਼ੀਸਦੀ ਨੋਟ ਪੇਂਡੂ ਇਲਾਕਿਆਂ ’ਚ ਭੇਜਣ ਦੇ ਨਿਰਦੇਸ਼

Posted On January - 3 - 2017

ਮੁੰਬਈ, 3 ਜਨਵਰੀ
ਨੋਟਬੰਦੀ ਬਾਅਦ ਗ਼ਰੀਬਾਂ ਅਤੇ ਛੋਟੇ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਘੱਟ ਕਰਨ ਲਈ ਰਿਜ਼ਰਵ ਬੈਂਕ ਨੇ ਅੱਜ ਬੈਂਕਾਂ ਨੂੰ 40 ਫ਼ੀਸਦ ਕਰੰਸੀ ਨੋਟ ਪੇਂਡੂ ਖੇਤਰਾਂ ਵਿੱਚ ਵੰਡਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ 50 ਦਿਨਾਂ ਮੁਹਿੰਮ 30 ਦਸੰਬਰ ਨੂੰ ਸਮਾਪਤ ਹੋ ਗਈ ਹੈ ਪਰ ਹਾਲੇ ਵੀ ਹਫ਼ਤੇ ਵਿੱਚ 24 ਹਜ਼ਾਰ ਰੁਪਏ ਕਢਵਾਉਣ ਦੀ ਸੀਮਾ ਵਿੱਚ ਛੋਟ ਨਹੀਂ ਦਿੱਤੀ ਗਈ ਹੈ।
ਆਰਬੀਆਈ ਦੇ ਨੋਟੀਫਿਕੇਸ਼ਨ ਮੁਤਾਬਕ ਪਤਾ ਲੱਗਾ ਹੈ ਕਿ ਪੇਂਡੂ ਇਲਾਕਿਆਂ ਵਿੱਚ ਭੇਜੀ ਜਾ ਰਹੀ ਰਾਸ਼ੀ ਸਥਾਨਕ ਲੋੜਾਂ ਮੁਤਾਬਕ ਪੂਰੀ ਨਹੀਂ ਪੈ ਰਹੀ, ਜਿਸ ਕਾਰਨ ਕੁੱਝ ਕਦਮ ਪਹਿਲਾਂ ਹੀ ਸ਼ੁਰੂ ਕੀਤੇ ਗਏ ਹਨ। ਹੁਣ 40 ਫ਼ੀਸਦ ਬੈਂਕ ਨੋਟਾਂ ਦੀ ਪੇਂਡੂ ਇਲਾਕਿਆਂ ਵਿੱਚ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਪੈਸੇ ਦੀ ਥੁੜ ਨੂੰ ਘੱਟ ਕੀਤਾ ਜਾ ਸਕੇ। ਆਰਬੀਆਈ ਮੁਤਾਬਕ ਬੈਂਕਾਂ ਨੂੰ ਨਵੇਂ ਨੋਟ ਖੇਤਰੀ ਪੇਂਡੂ ਬੈਂਕਾਂ ਦੀਆਂ ਸ਼ਾਖਾਵਾਂ, ਜ਼ਿਲ੍ਹਾ ਕੇਂਦਰੀ ਕੋਆਪਰੇਟਿਵ ਬੈਂਕਾਂ ਅਤੇ ਕਮਰਸ਼ੀਅਲ ਬੈਂਕਾਂ ਅਤੇ ਪੇਂਡੂ ਇਲਾਕਿਆਂ ਵਿਚਲੇ ਡਾਕ ਘਰਾਂ, ਜੋ ਪੇਂਡੂ ਖੇਤਰਾਂ ਨੂੰ ਸਪਲਾਈ ਦੇ ਪ੍ਰਮੁੱਖ ਸਾਧਨ ਮੰਨੇ ਜਾਂਦੇ ਹਨ, ਨੂੰ ਪਹਿਲ ਦੇ ਆਧਾਰ ਉਤੇ ਸਪਲਾਈ ਕਰਨ ਲਈ ਕਿਹਾ ਗਿਆ ਹੈ।’
ਰਿਜ਼ਰਵ ਬੈਂਕ ਦੇ ਇਹ ਨਿਰਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਨੂੰ ਦੇਸ਼ ਵਾਸੀਆਂ ਨੂੰ ਸੰਬੋਧਨ ਬਾਅਦ ਆਏ ਹਨ। ਸ੍ਰੀ ਮੋਦੀ ਨੇ ਬੈਂਕਾਂ ਨੂੰ ਜਲਦੀ ਤੋਂ ਜਲਦੀ ਹਾਲਾਤ ਆਮ ਕਰਨ ਲਈ ਯਤਨ ਕਰਨ ਅਤੇ ਪੇਂਡੂ ਇਲਾਕਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਸੀ।

-ਪੀਟੀਆਈ 


Comments Off on ਬੈਂਕਾਂ ਨੂੰ 40 ਫ਼ੀਸਦੀ ਨੋਟ ਪੇਂਡੂ ਇਲਾਕਿਆਂ ’ਚ ਭੇਜਣ ਦੇ ਨਿਰਦੇਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.