ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਬੈਂਕ ਮੁਲਾਜ਼ਮਾਂ ਨੇ ਵਾਧੂ ਕੰਮ ਲਈ ਓਵਰਟਾਈਮ ਮੰਗਿਆ

Posted On January - 2 - 2017

10101CD _BANKS_NATIONALIZEDਨਵੀਂ ਦਿੱਲੀ, 2 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀਂ ਨੋਟਬੰਦੀ ਦੌਰਾਨ ਸਖ਼ਤ ਮਿਹਨਤ ਲਈ ਬੈਂਕ ਮੁਲਾਜ਼ਮਾਂ ਦੀ ਪ੍ਰਸ਼ੰਸਾ ਕੀਤੇ ਜਾਣ ਬਾਅਦ ਇਕ ਬੈਂਕ ਯੂਨੀਅਨ ਨੇ ਵਾਧੂ ਸਮਾਂ ਕੰਮ ਕਰਨ ਬਦਲੇ ਓਵਰਟਾਈਮ ਮੰਗ ਲਿਆ ਹੈ। ਨੈਸ਼ਨਲ ਆਰਗੇਨਾਈਜੇਸ਼ਨ ਆਫ ਬੈਂਕ ਵਰਕਰਜ਼ (ਐਨਓਬੀਡਬਲਿਊ), ਜੋ ਭਾਰਤੀਯ ਮਜ਼ਦੂਰ ਸੰਘ ਨਾਲ ਸਬੰਧਤ ਹੈ, ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ, ‘ਪਿਛਲੇ 50 ਦਿਨਾਂ ਦੌਰਾਨ ਬੈਂਕ ਮੁਲਾਜ਼ਮਾਂ ਨੇ ਇਕ ਦਿਨ ਵਿੱਚ 12 ਤੋਂ 18 ਘੰਟੇ ਕੰਮ ਕੀਤਾ ਹੈ। ਕੇਵਲ ਕੁੱਝ ਬੈਂਕਾਂ ਨੇ ਹੀ ਵਾਧੂ ਸਮਾਂ ਕੰਮ ਕਰਨ ਬਦਲੇ ਓਵਰਟਾਈਮ ਦੇਣ ਉਤੇ ਵਿਚਾਰ ਕੀਤਾ ਹੈ। ਕ੍ਰਿਪਾ ਕਰਕੇ ਮੈਨੇਜਮੈਂਟ ਨੂੰ ਵਾਧੂ ਕੰਮ ਲੈਣ ਬਦਲੇ ਬੈਂਕ ਮੁਲਾਜ਼ਮਾਂ ਨੂੰ ਓਵਰਟਾਈਮ ਦੇਣ ਬਾਰੇ ਸਲਾਹ ਦੇਵੋ।’
ਬੈਂਕਾਂ ਵਿੱਚ ਭਰਤੀ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਸਾਰੀਆਂ ਯੋਜਨਾਵਾਂ ਲਾਗੂ ਕਰਨ ਲਈ ਬੈਂਕਾਂ ਕੋਲ ਪੂਰਾ ਸਟਾਫ ਨਹੀਂ ਹੈ। ਐਨਓਬੀਡਬਲਿਊ ਦੇ ਉਪ-ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ ਕਿ ਇਸ ਸਾਲ ਨਵੰਬਰ ਵਿੱਚ ਮਿਹਨਤਾਨਾ ਨਵਿਆਏ ਜਾਣ ਸਮੇਂ ਤਨਖਾਹ ਵਿੱਚ ਢੁਕਵਾਂ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ, ‘ਤੁਹਾਡੀ ਸਰਕਾਰ ਨੇ ਪਹਿਲਾਂ ਹੀ ਆਈਬੀਏ ਨੂੰ ਇਸ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਹੈ। ਅਸੀਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਬੈਂਕ ਕਰਮਚਾਰੀ ਤਨਖਾਹ ਦੇ ਮਾਮਲੇ ਵਿੱਚ ਸਰਕਾਰੀ ਮੁਲਾਜ਼ਮਾਂ ਨਾਲੋਂ ਕਿਤੇ ਪਿੱਛੇ ਹਨ। ਕ੍ਰਿਪਾ ਕਰਕੇ ਬੈਂਕ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧਾ ਕਰਕੇ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਲਿਆਂਦਾ ਜਾਵੇ।’ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਦੌਰਾਨ ਕਿਹਾ ਸੀ, ‘ਨੋਟਬੰਦੀ ਦੇ ਸਮੇਂ ਦੌਰਾਨ ਬੈਂਕ ਮੁਲਾਜ਼ਮਾਂ ਨੇ ਦਿਨ ਰਾਤ ਕੰਮ ਕੀਤਾ। ਮਹਿਲਾ ਮੁਲਾਜ਼ਮਾਂ ਨੇ ਵੀ ਇਸ ਮਿਸ਼ਨ ਤਹਿਤ ਦੇਰ ਰਾਤ ਤਕ ਕੰਮ ਕੀਤਾ।’    -ਪੀਟੀਆਈ


Comments Off on ਬੈਂਕ ਮੁਲਾਜ਼ਮਾਂ ਨੇ ਵਾਧੂ ਕੰਮ ਲਈ ਓਵਰਟਾਈਮ ਮੰਗਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.