ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਭਾਜਪਾ ਨੂੰ ਝਟਕਾ: ਕੌਂਸਲਰ ਬਿੱਲੂ ਸੈਣੀ ਕਾਂਗਰਸ ਵਿੱਚ ਸ਼ਾਮਲ

Posted On January - 12 - 2017

ਪੱਤਰ ਪ੍ਰੇਰਕ

ਕਾਂਗਰਸ ਵਿਚ ਸ਼ਾਮਿਲ ਹੋਏ ਐਮ.ਸੀ. ਬਿੱਲੂ ਸੈਣੀ ਨੂੰ ਸਨਮਾਨਦੇ ਹੋਏ ਸੰਗਤ ਸਿੰਘ ਗਿਲਜੀਆਂ ਅਤੇ ਹੋਰ। -ਫੋਟੋ: ਗੁਰਾਇਆ

ਕਾਂਗਰਸ ਵਿਚ ਸ਼ਾਮਿਲ ਹੋਏ ਐਮ.ਸੀ. ਬਿੱਲੂ ਸੈਣੀ ਨੂੰ ਸਨਮਾਨਦੇ ਹੋਏ ਸੰਗਤ ਸਿੰਘ ਗਿਲਜੀਆਂ ਅਤੇ ਹੋਰ। -ਫੋਟੋ: ਗੁਰਾਇਆ

ਟਾਂਡਾ, 11 ਜਨਵਰੀ
ਹਲਕਾ ਉੜਮੁੜ ’ਚ ਅਕਾਲੀ-ਭਾਜਪਾ ਗੱਠਜੋੜ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਨਗਰ ਕੌਂਸਲ ਉੜਮੁੜ ਟਾਂਡਾ ਦੇ ਵਾਰਡ 9 ਤੋਂ ਭਾਜਪਾ ਕੌਂਸਲਰ ਦਵਿੰਦਰ ਸਿੰਘ ਬਿੱਲੂ ਸੈਣੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਨਗਰ ਕੌਂਸਲ ਪ੍ਰਧਾਨ ਹਰਕ੍ਰਿਸ਼ਨ ਸੈਣੀ ਦੀ ਪ੍ਰੇਰਣਾ ਸਦਕਾ ਹਲਕਾ ਉੜਮੁੜ ਤੋਂ ਕਾਂਗਰਸ ਉਮੀਦਵਾਰ ਸੰਗਤ ਸਿੰਘ ਗਿਲਜੀਆਂ ਦੀ ਹਾਜ਼ਰੀ ਵਿਚ ਭਾਜਪਾ ’ਚ ਸ਼ਾਮਿਲ ਬਿੱਲੂ ਸੈਣੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਬਲਾਕ ਕਾਂਗਰਸ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਗਿਲਜੀਆਂ ਨੇ ਬਿੱਲੂ ਸੈਣੀ ਦੇ ਫੈਸਲੇ ਦਾ ਸਵਾਗਤ ਕਰਦੇ ਕਿਹਾ ਕੇ ਅੱਜ ਪੰਜਾਬ ਦੀ ਬੇਹਤਰੀ ਚਾਹੁੰਣ ਵਾਲੇ ਲੋਕ ਕਾਂਗਰਸ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਦਾ ਸੰਤਾਪ ਝੱਲਣ ਵਾਲੀ ਸੂਬੇ ਦੀ ਜਨਤਾ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਸਬਕ ਸਿਖਾਏਗੀ। ਉਨ੍ਹਾਂ ਕਿਹਾ ਕੇ ਸੂਬੇ ਵਿਚ ਕਾਂਗਰਸ ਸਰਕਾਰ ਬਣਦੇ ਹੀ ਸੂਬਾ ਫਿਰ ਵਿਕਾਸ ਅਤੇ ਖੁਸ਼ਹਾਲੀ ਵੱਲ ਵਧੇਗਾ।ਇਸ ਮੌਕੇ ਐਮ.ਸੀ. ਬਿੱਲੂ ਸੈਣੀ ਨੇ ਕਿਹਾ ਕੇ ਉਹ ਸੰਗਤ ਸਿੰਘ ਗਿਲਜੀਆਂ ਦੀ ਨੇਕ ਨੀਤੀ ਕਰਕੇ ਕਾਂਗਰਸ ਵਿਚ ਸ਼ਾਮਿਲ ਹੋਏ ਹਨ।

ਪਿੰਡ ਬਾਸਰਕੇ ਗਿੱਲਾਂ ਦੇ 60 ਅਕਾਲੀ ਅਤੇ ਕਾਂਗਰਸੀ ਪਰਿਵਾਰ ‘ਆਪ’ ’ਚ ਸ਼ਾਮਲ
ਅਟਾਰੀ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਅਟਾਰੀ ‘ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ 60 ਦੇ ਕਰੀਬ ਪਰਿਵਾਰ  ਆਪੋ-ਆਪਣੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਉਮੀਦਵਾਰ ਜਸਵਿੰਦਰ ਸਿੰਘ ਜਹਾਂਗੀਰ ਦੀ ਅਗਵਾਈ ਹੇਠ ‘ਆਪ’ ‘ਚ ਸ਼ਾਮਿਲ ਹੋ ਗਏ। ਇਸ ਮੌਕੇ ਜਹਾਂਗੀਰ ਨੇ ਆਪ ‘ਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਵਾਏ ਹੋਰ ਕੁਝ ਨਹੀਂ ਕੀਤਾ ਅਤੇ ਇਨ੍ਹਾਂ ਨੇ ਦਲਿਤ ਵਰਗ ਦੀਆਂ ਵੋਟਾਂ ਬਟੋਰਨ ਲਈ ਝੂਠੇ ਸਬਜ਼ਬਾਗ ਦਿਖਾ ਕੇ ਦਲਿਤਾਂ ਨੂੰ ਵੋਟ ਬੈਂਕ ਵਜੋਂ ਵਰਤਿਆ। ਜਹਾਂਗੀਰ ਨੇ  ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਲੈਣ ਲਈ ਸੜ੍ਹਕਾਂ ਤੇ ਧਰਨੇ ਦੇਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਹੱਕ ‘ਚ ਹਨੇਰੀ ਚੱਲ ਰਹੀ ਹੈ ਅਤੇ ਸਰਕਾਰ ਬਣਦਿਆਂ ਹੀ ਧੱਕੇਸ਼ਾਹੀਆਂ ਦਾ ਲੇਖਾ-ਜੋਖਾ ਕੀਤਾ ਜਾਵੇਗਾ।
10 ਅਕਾਲੀ ਪਰਿਵਾਰ ਕਾਂਗਰਸ ’ਚ ਸ਼ਾਮਲ
ਵਿਧਾਨ ਸਭਾ ਹਲਕਾ ਅਟਾਰੀ ਦੇ ਹੀ ਪਿੰਡ ਧੱਤਲ ਵਿਖੇ ਯੂਥ ਸਪੋਰਟਸ ਕਲੱਬ ਦੇ ਮੇਜਰ ਸਿੰਘ ਧੱਤਲ ਸਮੇਤ  ਦੇ ਕਰੀਬ 10 ਅਕਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹਲਕਾ ਅਟਾਰੀ ਤੋਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਡੀਸੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਤਰਸੇਮ ਸਿੰਘ ਡੀਸੀ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਡੀਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਗਰੀਬ ਲੋਕਾਂ ਨੂੰ ਰੁਜ਼ਗਾਰ ਮਹੁੱਈਆਂ ਕਰਵਾ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ 1947 ਵਿੱਚ ਦੇਸ਼ ਦੀ ਅਜ਼ਾਦੀ ਦਾ ਤਿਰੰਗਾ ਝੰਡਾ ਲਹਿਰਾਇਆਂ ਸੀ, ਉਸੇ ਤਰ੍ਹਾਂ ਹੁਣ ਕਾਂਗਰਸ ਪੰਜਾਬ ਦੀ ਅਜ਼ਾਦੀ ਤੇ ਖੁਸ਼ਹਾਲੀ ਦਾ ਝੰਡਾ ਲਹਿਰਾਏਗੀ। ਉਨ੍ਹਾਂ ਅਖੀਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦੀ ਸਰਕਾਰ ਬਣਾਉਣ ਲਈ ਇਕਜੁੱਟ ਹੋ ਕੇ ਉਸ ਨੂੰ ਜਿਤਾਉਣ।


Comments Off on ਭਾਜਪਾ ਨੂੰ ਝਟਕਾ: ਕੌਂਸਲਰ ਬਿੱਲੂ ਸੈਣੀ ਕਾਂਗਰਸ ਵਿੱਚ ਸ਼ਾਮਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.