ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਭੰਗੜੇ ਨੂੰ ਫ਼ਿਲਮਾਂ ਤਕ ਪਹੁੰਚਾਉਣ ਵਾਲਾ ਮਨੋਹਰ ਦੀਪਕ

Posted On January - 7 - 2017

12712cd _manohar deepakਉਜਾਗਰ ਸਿੰਘ

ਮਨੋਹਰ ਦੀਪਕ ਨੂੰ ਭੰਗੜੇ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ ਕਿਉਂਕਿ ਭੰਗੜੇ ਨੂੰ ਪੰਜਾਬੀ ਤੇ ਹਿੰਦੀ ਫ਼ਿਲਮਾਂ ਵਿੱਚ ਲਿਜਾਣ ਦਾ ਮਾਣ ਉਸ ਨੂੰ ਹੀ ਜਾਂਦਾ ਹੈ। ਉਸ ਦੇ ਦੋ ਭਰਾ ਗੁਰਬਚਨ ਦੀਪਕ ਅਤੇ ਅਵਤਾਰ ਦੀਪਕ ਵੀ ਸਨ, ਇਹ ਤਿੰਨੋਂ ਭਰਾ ਭੰਗੜੇ ਦੇ ਬੇਹਤਰੀਨ ਕਲਾਕਾਰ ਅਤੇ ਪੰਜਾਬ ਦੀ ਭੰਗੜੇ ਦੀ ਟੀਮ ਵਿੱਚ ਸ਼ਾਮਲ ਸਨ। ਇਸ ਲਈ ਉਨ੍ਹਾਂ ਦੇ ਪਰਿਵਾਰ ਨੂੰ ਸੁਨਾਮ ਵਿਖੇ ਭੰਗੜਾ ਪਾਉਣ ਵਾਲਾ ਪਰਿਵਾਰ ਹੀ ਕਿਹਾ ਜਾਂਦਾ ਸੀ। ਤਿੰਨੋ ਭਰਾ ਸੁਹਣੇ ਸੁਨੱਖੇ ਦਰਸ਼ਨੀ ਪਹਿਲਵਾਨ ਸਨ।
ਮਨੋਹਰ ਦੀਪਕ ਦਾ ਜਨਮ 1933 ਵਿੱਚ ਮਿੰਟਗੁਮਰੀ ਜ਼ਿਲ੍ਹੇ ਵਿੱਚ ਤਾਰਾ ਸਿੰਘ ਦੇ ਘਰ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਕਸਬੇ ਵਿੱਚ ਆ ਕੇ ਵੱਸ ਗਿਆ। ਉਸ ਨੇ ਸਕੂਲ
ਵਿੱਚ ਹੀ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਅਧਿਆਪਕਾਂ ਨੇ ਉਸ ਦੀ ਭੰਗੜਾ ਪਾਉਣ ਦੀ ਕਲਾ ਦੀ ਪਛਾਣ ਕਰਕੇ ਉਸ ਦੇ ਮਾਪਿਆਂ ਨੂੰ ਭੰਗੜੇ ਦੇ ਮਾਹਿਰ ਕਲਾਕਾਰ ਤੋਂ ਸਿੱਖਿਆ ਦਿਵਾਉਣ ਦੀ ਸਲਾਹ ਦਿੱਤੀ। ਜਿਸ ’ਤੇ ਮਨੋਹਰ ਦੇ ਮਾਪਿਆਂ ਨੇ ਭੰਗੜੇ ਦੇ ਮਾਹਿਰ ਚਮਨ ਲਾਲ ਰਾਣਾ ਨੂੰ ਨੀਲੋਖੇੜੀ ਤੋਂ ਵਿਸ਼ੇਸ਼ ਤੌਰ ’ਤੇ ਬੁਲਾ ਕੇ ਉਸ ਨੂੰ ਅਤੇ ਉਸ ਦੇ ਭਰਾਵਾਂ ਨੂੰ ਭੰਗੜੇ ਦੀ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਲਾਈ। ਉਨ੍ਹਾਂ ਦਿਨਾਂ ਵਿੱਚ ਸੁਨਾਮ ਦੇ ਲੋਕਾਂ ਨੇ ਭੰਗੜੇ ਦੀ ਸਿੱਖਿਆ ਦੇਣ ਨੂੰ ਬੜਾ ਅਜੀਬ ਸਮਝਿਆ ਸੀ ਕਿਉਂਕਿ ਭੰਗੜਾ ਪਾਉਣ ਨੂੰ ਪੰਜਾਬੀਆਂ ਲਈ ਆਮ ਜਿਹੀ ਗੱਲ ਹੀ ਸਮਝਿਆ ਜਾਂਦਾ ਸੀ। ਚਮਨ ਲਾਲ ਰਾਣਾ ਨੇ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਭੰਗੜੇ ਦੀ ਟੀਮ ਬਣਾ ਲਈ ਅਤੇ ਮਨੋਹਰ ਦੀਪਕ ਨੂੰ ਇਸ ਦਾ ਕੈਪਟਨ ਬਣਾ ਦਿੱਤਾ। ਜਦੋਂ ਉਹ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਨ ਲੱਗਿਆ ਤਾਂ ਉਸ ਦੇ ਭੰਗੜੇ ਨੂੰ ਚਾਰ ਚੰਦ ਲੱਗ ਗਏ। ਉਸ ਨੇ ਕਾਲਜ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਖ਼ੂਬ ਭੰਗੜਾ ਪਾਇਆ ਅਤੇ ਹਮੇਸ਼ਾਂ ਉਨ੍ਹਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ, ਮਨੋਹਰ ਦੀਪਕ ਦੇ ਭੰਗੜੇ ਤੋਂ ਬਹੁਤ ਪ੍ਰਭਾਵਿਤ ਸਨ। ਮਹਾਰਾਜਾ ਪਟਿਆਲਾ ਨੇ ਪਹਿਲੀ ਵਾਰ ਪਸ਼ੂ ਮੇਲੇ ਵਿੱਚ ਮਨੋਹਰ ਦੀ ਭੰਗੜਾ ਪੇਸ਼ਕਾਰੀ ਦੇਖੀ ਅਤੇ ਭੰਗੜੇ ਦੀ ਟੀਮ ਲਈ ਕੱਪੜੇ ਬਣਵਾਕੇ ਦਿੱਤੇ। ਉਦੋਂ ਇਨ੍ਹਾਂ ਦੀ ਟੀਮ ਘਰੇਲੂ ਕੱਪੜਿਆਂ ਵਿੱਚ ਹੀ ਭੰਗੜਾ ਪੇਸ਼ ਕਰਦੀ ਸੀ।
ਇਸ ਤੋਂ ਪਹਿਲਾਂ ਭੰਗੜਾ ਸਿਰਫ਼ ਮੇਲਿਆਂ ਅਤੇ ਛਿੰਝ ’ਤੇ ਹੀ ਪਾਇਆ ਜਾਂਦਾ ਸੀ। ਮਨੋਹਰ ਨੇ ਭੰਗੜੇ ਨੂੰ ਸਿਰਫ਼ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਹੀ ਨਹੀਂ ਲਿਆਂਦਾ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਭੰਗੜੇ ਨੂੰ ਮਾਨਤਾ ਦਿਵਾਉਣ ਵਿੱਚ ਵੱਡਾ ਯੋਗਦਾਨ ਪਾਇਆ। ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ਪਹਿਲੀ ਵਾਰ ਉਨ੍ਹਾਂ ਦੀ ਟੀਮ ਨੇ ਭੰਗੜਾ ਪਾਇਆ। ਇਸ ਮੌਕੇ ਪੰਜਾਬ ਤੋਂ ਫ਼ਿਲਮ ਸਨਅੱਤ ਤੋਂ ਆਏ ਨਿਰਦੇਸ਼ਕਾਂ ਅਤੇ ਕਲਾਕਾਰਾਂ ਨੇ ਮਨੋਹਰ ਦੇ ਭੰਗੜੇ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਮੁੰਬਈ (ਬੰਬਈ) ਬੁਲਾ ਲਿਆ। ਗਣਤੰਤਰ ਦਿਵਸ ਦੇ ਪ੍ਰੋਗਰਾਮ ਦੀ ਰਿਹਰਸਲ ਲਈ ਟੀਮ ਨੂੰ ਇੱਕ ਮਹੀਨਾ ਪਹਿਲਾਂ ਦਿੱਲੀ ਬੁਲਾ ਲਿਆ ਗਿਆ ਸੀ, ਜਿੱਥੇ ਟੀਮ ਨੂੰ ਖੁਰਾਕ ਘੱਟ ਮਿਲ ਰਹੀ ਸੀ। ਮਨੋਹਰ ਨੇ ਆਪਣੀ ਟੀਮ ਲਈ ਰੋਜ਼ਾਨਾ ਇੱਕ ਮਣ ਦੁੱਧ ਦੀ ਮੰਗ ਰੱਖੀ ਜੋ ਸਰਕਾਰ ਨੇ ਪੂਰੀ ਨਹੀਂ ਕੀਤੀ। ਉਨ੍ਹਾਂ ਨੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੂੰ ਸੁਨੇਹਾ ਪਹੁੰਚਾਇਆ ਕਿ ਜੇਕਰ ਉਨ੍ਹਾਂ ਨੂੰ ਇਹ ਖ਼ੁਰਾਕ ਨਹੀਂ ਮਿਲਦੀ ਤਾਂ ਭੰਗੜਾ ਨਹੀਂ ਪਾਉਣਗੇ। ਮਹਾਰਾਜਾ ਪਟਿਆਲਾ ਨੇ ਤੁਰੰਤ ਇੱਕ ਲਾਂਗਰੀ ਤੇ ਰੋਜ਼ਾਨਾ ਇੱਕ ਮਣ ਦੁੱਧ ਦੇਣ ਦਾ ਪ੍ਰਬੰਧ ਕੀਤਾ।
ਮਨੋਹਰ ਮਹਿੰਦਰਾ ਕਾਲਜ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੀ ਪ੍ਰਧਾਨ ਹੁੰਦੇ ਸਨ। ਫ਼ਿਲਮਾਂ ਵਿੱਚ ਜਾਣ ਤੋਂ ਪਹਿਲਾਂ ਉਹ ਪੂਰਾ ਸਿੱਖ ਸਜਿਆ ਹੋਇਆ ਸੀ ਅਤੇ ਪਹਿਲਵਾਨੀ ਵੀ ਕਰਦਾ ਸੀ। ਉਸ ਨੇ 1956 ਵਿੱਚ ਸਭ ਤੋਂ ਪਹਿਲਾਂ ਰਾਜ ਕਪੂਰ ਦੀ ਫ਼ਿਲਮ ‘ਜਾਗਤੇ ਰਹੋ’ ਵਿੱਚ ਆਪਣੀ ਪ੍ਰਸਤੂਤੀ ਦਿੱਤੀ। ‘ਮੈਂ ਕੋਈ ਝੂਠ ਬੋਲਿਆ’ ਗਾਣੇ ਦੀ ਤਾਲ ’ਤੇ ਭੰਗੜਾ ਪਾਇਆ। ਇੱਥੋਂ ਹੀ ਉਸ ਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਭੰਗੜਾ ਪਾਉਣ ਦੀ ਰਵਾਇਤ ਸ਼ੁਰੂ ਕੀਤੀ।
ਇਸ ਤੋਂ ਬਾਅਦ ਦਲੀਪ ਕੁਮਾਰ ਦੀ ‘ਨਯਾ ਦੌਰ’, ‘ਖੇਡਣ ਦੇ ਦਿਨ ਚਾਰ’ ਅਤੇ ‘ਧਰਤੀ ਵੀਰਾਂ ਦੀ’ ਆਦਿ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਤਾਂ ਉਸ ਨੇ 12 ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਸਥਾਪਿਤ ਕਲਾਕਾਰ ਬਣ ਗਿਆ ਅਤੇ ਕਈ ਮਾਨ ਸਨਮਾਨ ਵੀ ਹਾਸਿਲ ਕੀਤੇ। ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਅਦਾਕਾਰਾ ਮਧੂ ਮਤੀ ਨਾਲ ਦੂਜਾ ਵਿਆਹ ਕਰਵਾ ਲਿਆ ਸੀ।
ਸੰਪਰਕ:94178-13072


Comments Off on ਭੰਗੜੇ ਨੂੰ ਫ਼ਿਲਮਾਂ ਤਕ ਪਹੁੰਚਾਉਣ ਵਾਲਾ ਮਨੋਹਰ ਦੀਪਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.