ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਭੱਠਲ ਵੱਲੋਂ ਅਕਾਲੀ ਆਗੂ ਐਡਵੋਕੇਟ ਗੋਇਲ ਨਾਲ ਬੰਦ ਕਮਰਾ ਮੀਟਿੰਗ

Posted On January - 11 - 2017
ਬੀਬੀ ਰਾਜਿੰਦਰ ਕੌਰ ਭੱਠਲ ਐਡਵੋਕੇਟ ਵਰਿੰਦਰ ਗੋਇਲ ਨਾਲ ਗੱਲਬਾਤ ਕਰਦੇ ਹੋਏ।

ਬੀਬੀ ਰਾਜਿੰਦਰ ਕੌਰ ਭੱਠਲ ਐਡਵੋਕੇਟ ਵਰਿੰਦਰ ਗੋਇਲ ਨਾਲ ਗੱਲਬਾਤ ਕਰਦੇ ਹੋਏ।

ਪੱਤਰ ਪੇ੍ਰਕ
ਲਹਿਰਾਗਾਗਾ, 11 ਜਨਵਰੀ
ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਵਰਿੰਦਰ ਗੋਇਲ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਚਰਚਾ ਚੱਲ ਰਹੀ ਹੈ ਕਿ ਬੀਬੀ ਭੱਠਲ ਉਨ੍ਹਾਂ ਨੂੰ ਆਪਣੇ ਪੱਖ ’ਚ ਤੋਰਨ ਵਿੱਚ ਸਫ਼ਲ ਹੋਏ ਹਨ।
ਇਸ ਚਰਚਾ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਅੱਜ ਸਵੇਰੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਆਪਣੇ ਕਾਫ਼ਲੇ ਸਮੇਤ ਉਨ੍ਹਾਂ ਦੇ ਘਰ ਪਹੁੰਚੇ ਅਤੇ ਗੋਇਲ ਪਰਿਵਾਰ ਨਾਲ ਘੰਟਾ ਭਰ  ਬੰਦ ਕਮਰੇ ਵਿੱਚ ਇਕੱਲਿਆਂ ਹੀ ਮੀਟਿੰਗ ਕੀਤੀ। ਮੀਟਿੰਗ ਮਗਰੋਂ ਬੀਬੀ ਭੱਠਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇੱਕ-ਅੱਧੇ ਦਿਨ ਵਿੱਚ ਖੁਸ਼ਖਬਰੀ ਵੱਡੇ ਸਮਾਰੋਹ ਵਿੱਚ ਸੁਣਾਉਣ ਦਾ ਦਾਅਵਾ ਕੀਤਾ। ਕਾਂਗਰਸ ਇੱਥੇ 16 ਜਨਵਰੀ ਨੂੰ ਵੱਡਾ ਪ੍ਰੋਗਰਾਮ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਵਰਿੰਦਰ ਗੋਇਲ 1992 ਵਿੱਚ ਬੀਬੀ ਭੱਠਲ ਵਿਰੁੱਧ ਚੋਣ ਲੜ ਚੁੱਕੇ ਹਨ ਅਤੇ ਇਲਾਕੇ ਅੰਦਰ ਅਕਾਲੀ ਪਾਰਟੀ ਦੇ ਵੱਡੇ ਥੰਮ ਵਜੋਂ ਜਾਣੇ ਜਾਂਦੇ ਹਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਅਕਾਲੀ ਦਲ ਦੇ ਢੀਂਡਸਾ ਪਰਿਵਾਰ ਨਾਲ ਨਾਖੁਸ਼ ਚੱਲ ਰਹੇ ਸਨ।
ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਨਾਉਣ ਲਈ ਆਏ ਸਨ ਪਰ ਕੋਈ ਗੱਲ ਨਹੀਂ ਬਣੀ ਸੀ। ਸ੍ਰੀ ਗੋਇਲ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਰਾਜਸੀ ਸਮੀਕਰਨ ਬਦਲ ਸਕਦੇ ਹਨ। ਐਡਵੋਕੇਟ ਗੋਇਲ ਨੇ ਕਿਹਾ ਕਿ ਬੀਬੀ ਭੱਠਲ ਕਾਂਤਾ ਗੋਇਲ ਦੇ ਪਿਤਾ ਦੀ ਮੌਤ ’ਤੇ ਅਫ਼ਸੋਸ ਕਰਨ ਲਈ ਆਏ ਸਨ ਪਰ ਉਨ੍ਹਾਂ ਰਾਜਸੀ ਚਰਚਾ ਹੋਣ ਅਤੇ ਕਾਂਗਰਸ ਵਿੱਚ ਸ਼ਾਮਲ ਹੋਣ ਨੂੰ ਰੱਦ ਨਹੀਂ ਕੀਤਾ ਸਗੋਂ ਕਿਹਾ ਕਿ ਉਹ ਸ਼ਾਮ ਤਕ ਸਭ ਕੁਝ ਸਪਸ਼ਟ ਕਰ ਦੇਣਗੇ।


Comments Off on ਭੱਠਲ ਵੱਲੋਂ ਅਕਾਲੀ ਆਗੂ ਐਡਵੋਕੇਟ ਗੋਇਲ ਨਾਲ ਬੰਦ ਕਮਰਾ ਮੀਟਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.