ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਮਕਾਨ ਦੀ ਛੱਤ ਡਿੱਗਣ ਨਾਲ ਵਿਅਕਤੀ ਜ਼ਖ਼ਮੀ

Posted On January - 12 - 2017

ਖੇਤਰੀ ਪ੍ਰਤੀਨਿਧ
ਜਲੰਧਰ, 11 ਜਨਵਰੀ

ਛੱਤ ਡਿੱਗਣ ਕਾਰਨ ਨੁਕਸਾਨੇ ਗਏ ਮਕਾਨ ਦਾ ਦ੍ਰਿਸ਼। -ਫੋਟੋ: ਸਰਬਜੀਤ

ਛੱਤ ਡਿੱਗਣ ਕਾਰਨ ਨੁਕਸਾਨੇ ਗਏ ਮਕਾਨ ਦਾ ਦ੍ਰਿਸ਼। -ਫੋਟੋ: ਸਰਬਜੀਤ

ਸਥਾਨਕ ਮੁਹੱਲਾ ਕਰਾਰ ਖਾਂ ਵਿੱਚ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ ਜਦਕਿ ਬੱਚੇ ਦੀ ਹੁਸ਼ਿਆਰੀ ਕਾਰਨ ਬਾਕੀ ਪਰਿਵਾਰ ਦਾ ਬਚਾਅ ਹੋ ਗਿਆ। ਪੁਰਾਣੇ ਬਾਲਿਆਂ ਅਤੇ ਗਾਰਡਰਾਂ ਦੀ ਨਾਲ ਪਾਈ ਛੱਤ ’ਚੋਂ ਜਿਉਂ ਹੀ ਮਿੱਟੀ ਕਿਰਨ ਲੱਗੀ ਤਾਂ ਬੱਚੇ ਨੇ ਤੁਰੰਤ ਸਾਰੇ ਪਰਿਵਾਰ ਨੂੰ ਚੌਕਸ ਕਰ ਦਿੱਤਾ ਅਤੇ ਸਾਰੇ ਪਰਿਵਾਰਕ ਮੈਂਬਰ ਭੱਜ ਕੇ ਮਕਾਨ ਤੋਂ ਬਾਹਰ ਆ ਗਏ। ਇਸੇ ਦੌਰਾਨ ਇਕ ਮੈਂਬਰ ਮਲਬਾ ਡਿੱਗਣ ਕਾਰਨ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਸੁਭਾਸ਼ ਚੰਦਰ ਵਜੋਂ ਹੋਈ ਹੈ ਜਿਸ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਖਮੀ ਦੇ ਪੁੱਤਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ 7.15 ਵਜੇ ਉਨ੍ਹਾਂ ਨੂੰ ਛੱਤ ’ਚੋਂ ਮਿੱਟੀ ਕਿਰਦੀ ਮਹਿਸੂਸ ਹੋਈ ਅਤੇ ਏਨੇ ’ਚ ਉਨ੍ਹਾਂ ਨੇ ਆਪਣੀ ਮਾਂ ਨੂੰ ਚੌਕਸ ਕੀਤਾ। ਦਵਿੰਦਰ ਨੇ ਦੱਸਿਆ ਕਿ ਬਾਕੀ ਪਰਿਵਾਰਕ ਮੈਂਬਰ ਤਾਂ ਬਾਹਰ ਨਿਕਲ ਗਏ ਪਰ ਉਸ ਦੇ ਪਿਤਾ ਹਾਲੇ ਸੁੱਤੇ ਹੋਏ ਸਨ। ਜਦ ਤੱਕ ਉਹ ਉੱਠ ਕੇ ਨਿਕਲਣ ਲੱਗੇ ਤਦ ਛੱਤ ਉਨ੍ਹਾਂ ’ਤੇ ਡਿੱਗ ਪਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਮਲਬੇ ਥੱਲੇ ਫਸੇ ਸੁਭਾਸ਼ ਨੂੰ ਲੋਕਾਂ ਨਾਲ ਮਿਲ ਕੇ ਬਾਹਰ ਕੱਢਿਆ ਗਿਆ। ਛੱਤ ਡਿੱਗਣ ਨਾਲ ਅੰਦਰ ਪਿਆ ਸਾਰਾ ਸਾਮਾਨ ਵੀ ਬਰਾਬਦ ਹੋ ਗਿਆ।


Comments Off on ਮਕਾਨ ਦੀ ਛੱਤ ਡਿੱਗਣ ਨਾਲ ਵਿਅਕਤੀ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.