ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਮਜਬੂਰ ਕੁੜੀਆਂ ਦਾ ਦਰਦ ‘ਕਠਪੁਤਲੀ’

Posted On January - 7 - 2017

12712cd _kathputliਕਰਨਪ੍ਰੀਤ ਧੰਦਰਾਲ

ਨਿਰਮਾਤਾ ਤੇ ਨਿਰਦੇਸ਼ਕ ਸਵਰਨ ਬਰਨਾਲਾ ਦੀ ਹਾਲੀਆ ਰਿਲੀਜ਼ ਹੋਈ ਫ਼ਿਲਮ ‘ਕਠਪੁਤਲੀ’ ਆਰਕੈਸਟਰਾ ਵਾਲਿਆਂ ਦੀਆਂ ਸਟੇਜਾਂ ਉੱਤੇ ਨੱਚਣ ਵਾਲੀਆਂ ਕੁੜੀਆਂ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਉਹ ਕਿਵੇਂ ਮਜਬੂਰੀ ਵੱਸ ਸਟੇਜਾਂ ਉੱਤੇ ਲੋਕਾਂ ਦੀਆਂ ਗਲਤ ਨਜ਼ਰਾਂ ਅਤੇ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਅਦਾਕਾਰਾ ਸੁੱਖੀ ਬੱਲ, ਪ੍ਰੀਤੀ ਸਾਹਨੀ, ਰਘੁਵੀਰ ਬੋਲੀ, ਸੁਖਦੇਵ ਬਰਨਾਲਾ, ਗਾਇਕ ਹਰਦੀਪ ਸਰਪੰਚ ਵੱਲੋਂ ਇਸ ਵਿੱਚ ਦਮਦਾਰ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
24 ਮਿੰਟ ਦੀ ਸਮੁੱਚੀ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਪ੍ਰੋਗਰਾਮ ਬੁੱਕ ਕਰਨ ਵਾਲੇ ਉਨ੍ਹਾਂ ਦਾ ਸ਼ੋਸ਼ਣ ਕਰਕੇ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਗ਼ਲਤ ਕਦਮ ਪੁੱਟਣ ਲਈ ਮਜਬੂਰ ਕਰਦੇ ਹਨ। ਸਾਰੀ ਫ਼ਿਲਮ ਵਿੱਚ ਅਦਾਕਾਰਾ ਸੁੱਖੀ ਬੱਲ ਦੀ ਦਮਦਾਰ ਅਦਾਕਾਰੀ ਪ੍ਰਭਾਵਿਤ ਕਰਦੀ ਹੈ। ਸਟੇਜ ਉੱਤੇ ਨੱਚਦੀ ਨੂੰ ਮਰਦ ਕਿਵੇਂ ਘਟੀਆ ਇਸ਼ਾਰੇ ਕਰਦੇ ਹਨ ਅਤੇ ਕੁਝ ਸ਼ਰਾਬੀ ਸਟੇਜ ’ਤੇ ਨਾਲ ਨੱਚਣ ਦੀ ਜ਼ਿੱਦ ਕਰਦੇ ਹੋਏ ਆਪਣੇ ਮੂੰਹ ਵਿੱਚ ਨੋਟ ਪਾ ਕੇ ਫੜ੍ਹਨ ਲਈ ਉਸਕਾਉਂਦੇ ਹਨ। ਇਸ ਨੂੰ ਫ਼ਿਲਮ ਰਾਹੀਂ ਉਭਾਰਿਆ ਗਿਆ ਹੈ। ਵਿਆਹ ਵਿੱਚ ਕੈਨੇਡਾ ਤੋਂ ਆਏ ਇੱਕ ਨੌਜਵਾਨ ਵੱਲੋਂ ਆਰਕੈਸਟਰਾ ਲੜਕੀ ਤਾਨੀਆ ਨੂੰ ਜੱਫੀ ਪਾ ਕੇ ਜਬਰਦਸਤੀ ਕਰਨ ’ਤੇ ਉਸ ਦੀ ਘਰਵਾਲੀ ਤਾਨੀਆ ਦੇ ਥੱਪੜ ਮਾਰਦੀ ਹੈ। ਤਾਨੀਆ ਉਸ ਲੜਕੀ ਨੂੰ ਦੱਸਦੀ ਕਿ ਹੈ ਕਿ ਉਸ ਦਾ ਪਤੀ ਉਸ ਦਾ ਪੁਰਾਣਾ ਪ੍ਰੇਮੀ ਹੈ ਜਿਸ ਨੂੰ ਉਸ ਨੇ ਲੱਖਾਂ ਰੁਪਏ ਲਾ ਕੇ ਵਿਦੇਸ਼ ਭੇਜਿਆ ਸੀ, ਪਰ ਉਹ ਉੱਥੇ ਜਾ ਕੇ ਉਸ ਨੂੰ ਭੁੱਲ ਗਿਆ ਤੇ ਪਿੱਛੋਂ ਉਹ ਉਸ ਦੇ ਬੱਚੇ ਦੀ ਮਾਂ ਬਣ ਗਈ। ਉਹ ਉਸ ਦੇ ਬੱਚੇ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾਂਦੀ ਹੋਈ ਡਾਂਸਰ ਬਣੀ ਹੈ।
ਸਟੇਜ ਤੋਂ ਬਾਅਦ ਮਜਬੂਰੀ ਵੱਸ ਅਨੇਕਾਂ ਨਾਲ ਸਬੰਧ ਬਣਾਉਣ ਲਈ ਮਜਬੂਰ ਹੁੰਦੀ ਹੈ ਜੋ ਸਮਾਜ ਤੋਂ ਸਵਾਲ ਪੁੱਛਦੀ ਹੈ ਕਿ ਦੇਸ਼ ’ਚ ਹਰ 7 ਮਿੰਟ ਬਾਅਦ ਛੇੜਛਾੜ, ਹਰ 25 ਮਿੰਟ ਬਾਅਦ ਬਲਾਤਕਾਰ ਅਤੇ ਹਰੇਕ ਸਵਾ ਘੰਟੇ ਬਾਅਦ ਇੱਕ ਔਰਤ ਦਾ ਕਿਸੇ ਨਾ ਕਿਸੇ ਕਾਰਨ ਕਤਲ ਕਰ ਦਿੱਤਾ ਜਾਂਦਾ ਹੈ। ਆਰਕੈਸਟਰਾ ਵਾਲੀਆਂ ਦੇ ਦਰਦ ਨੂੰ ਦਿਖਾਉਂਦੀ ਇਹ ਫ਼ਿਲਮ ਯੂ-ਟਿਊਬ ਉੱਤੇ ਕਾਫ਼ੀ ਦੇਖੀ ਜਾ ਰਹੀ ਹੈ।

ਸੰਪਰਕ: 99157-85005 


Comments Off on ਮਜਬੂਰ ਕੁੜੀਆਂ ਦਾ ਦਰਦ ‘ਕਠਪੁਤਲੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.