ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਮਟਰਾਂ ਦੇ ਮਾੜੇ ਬੀਜਾਂ ਕਾਰਨ ਕਾਸ਼ਤਕਾਰ ਪ੍ਰੇਸ਼ਾਨ

Posted On January - 11 - 2017
ਪਿੰਡ ਜੀਵਨਪੁਰ ਦਾ ਕਿਸਾਨ ਮਟਰਾਂ ਦੀ ਫਸਲ ਦਿਖਾਉਂਦਾ ਹੋਇਆ। -ਫੋਟੋ: ਸੇਖੋਂ

ਪਿੰਡ ਜੀਵਨਪੁਰ ਦਾ ਕਿਸਾਨ ਮਟਰਾਂ ਦੀ ਫਸਲ ਦਿਖਾਉਂਦਾ ਹੋਇਆ। -ਫੋਟੋ: ਸੇਖੋਂ

ਪੱਤਰ ਪ੍ਰੇਰਕ
ਗੜ੍ਹਸ਼ੰਕਰ, 11 ਜਨਵਰੀ
ਇਸ ਇਲਾਕੇ ਵਿੱਚ ਮਟਰਾਂ ਦੇ ਮਾੜੇ ਬੀਜਾਂ ਕਾਰਨ ਅਨੇਕਾਂ ਕਾਸ਼ਤਕਾਰ ਮਟਰਾਂ ਦੀ ਤੀਜੀ ਤੁੜਾਈ ਤੋਂ ਵੀ ਵਾਂਝੇ ਰਹਿ ਗਏ ਹਨ। ਮਟਰਾਂ ਦੀਆਂ ਵੇਲਾਂ ਪੰਜ-ਛੇ ਫੁੱਟ ਤੱਕ ਜ਼ਰੂਰ ਵਧ ਗਈਆਂ ਹਨ ਪਰ ਇਨ੍ਹਾਂ ਵੇਲਾਂ ਨੂੰ ਕੋਈ ਫ਼ਲ ਨਹੀਂ ਲੱਗਿਆ। ਕਾਸ਼ਤਕਾਰਾਂ ਅਨੁਸਾਰ ਇਕ ਪਾਸੇ ਮੰਡੀ ਵਿੱਚ ਮਟਰਾਂ ਦਾ ਭਾਅ ਪੰਜ ਤੋਂ ਸੱਤ ਰੁਪਏ ਕਿਲੋ ਰਹਿ ਗਿਆ ਹੈ ਦੂਜੇ ਪਾਸੇ ਮਾੜੇ ਬੀਜਾਂ ਕਾਰਨ ਅਨੇਕਾਂ ਕਾਸ਼ਤਕਾਰ ਮਟਰਾਂ ਦੀ ਫ਼ਸਲ ਤੋਂ ਵਾਂਝੇ ਵੀ ਰਹਿ ਗਏ ਹਨ। ਪਿੰਡ ਜੀਵਨਪੁਰ ਦੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ  ਉਨ੍ਹਾਂ ਨੇ ਇਕ ਏਕੜ ਵਿੱਚ ਮਟਰ ਬੀਜੇ ਸਨ ਅਤੇ ਇਸ ਬੀਜਾਈ ’ਤੇ ਵਹਾਈ, ਖਾਦ, ਦਵਾਈਆਂ ਅਤੇ ਮਜ਼ਦੂਰੀ ਆਦਿ ਦਾ ਕੁਲ ਮਿਲਾ ਕੇ ਪੰਦਰਾਂ ਹਜ਼ਾਰ ਤੋਂ ਵੀ ਵੱਧ ਖਰਚਾ ਆਇਆ ਸੀ। ਉਨ੍ਹਾਂ ਕਿਹਾ ਕਿ ਮਟਰਾਂ ਦੀਆਂ ਪਹਿਲੀਆਂ ਦੋ ਤੁੜਾਈਆਂ ਵਿੱਚ ਇਹ ਮਟਰ ਕ੍ਰਮਵਾਰ ਢਾਈ ਅਤੇ ਪੰਜ ਕੁਇੰਟਲ ਹੀ ਪ੍ਰਾਪਤ ਹੋਏ ਸਨ ਅਤੇ ਇਸ ਨਾਲ ਉਨ੍ਹਾਂ ਨੂੰ ਵੱਡਾ ਘਾਟਾ ਪਿਆ। ਉਨ੍ਹਾਂ ਕਿਹਾ ਕਿ  ਹੁਣ ਤੀਜੀ ਤੁੜਾਈ ਵਿੱਚ ਮਟਰਾਂ ਦੀਆਂ ਵੇਲਾਂ ਵੱਧ ਕੇ ਪੰਜ ਤੋਂ ਸੱਤ ਫੁੱਟ ਤੱਕ ਹੋ ਗਈਆਂ ਪਰ ਇਨ੍ਹਾਂ ਨੂੰ ਲੱਗੀਆਂ ਫਲੀਆਂ ਵਿੱਚ ਮਟਰਾਂ ਦਾ ਕੋਈ ਵੀ ਦਾਣਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਉਹ ਕਣਕ ਬੀਜਣ ਤੋਂ ਵੀ ਵਾਂਝੇ ਰਹਿ ਗਏ ਹਨ। ਪੰਜਾਬ ਕਿਸਾਨ ਸਭਾ ਦੇ ਸਕੱਤਰ ਗੁਰਨੇਕ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਭਾਸ਼ ਚੰਦਰ ਨੇ ਕਿਹਾ ਕਿ ਕਿਸਾਨਾਂ ਨੂੰ ਬੀਜ ਦੀ ਖਰੀਦ ਸਮੇਂ ਦੁਕਾਨਦਾਰਾਂ ਤੋਂ ਪੱਕਾ ਬਿਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਇਸ ਸਬੰਧੀ ਖੁਦ ਪੜਤਾਲ ਕਰਨਗੇ।


Comments Off on ਮਟਰਾਂ ਦੇ ਮਾੜੇ ਬੀਜਾਂ ਕਾਰਨ ਕਾਸ਼ਤਕਾਰ ਪ੍ਰੇਸ਼ਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.