ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਮਲੇਸ਼ੀਆ ਨੂੰ ਚਮਕਾ ਰਹੀ ਹੈ ਭਾਰਤੀ ਕਿਰਨ

Posted On January - 11 - 2017

11101CD _KIRANMEET_KAUR_BALJEET_SINGH_JASSALਕੁਆਲਾਲੰਪੁਰ, 11 ਜਨਵਰੀ
ਅਗਲੇ ਦਿਨੀਂ ਮਨੀਲਾ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2016 ਫਾਈਨਲਜ਼ ਵਿੱਚ 20 ਸਾਲਾ ਸਿੱਖ ਮੁਟਿਆਰ ਮਲੇਸ਼ੀਆ ਦੀ ਨੁਮਾਇੰਦਗੀ ਕਰੇਗੀ। ਕਿਰਨਮੀਤ ਕੌਰ ਜੱਸਲ ਨੇ 2016 ਵਿੱਚ ਮਿਸ ਯੂਨੀਵਰਸ ਮਲੇਸ਼ੀਆ ਖ਼ਿਤਾਬ ਅਤੇ ‘ਮਿਸ ਡੈਂਟਿਸਟ ਵਿਨਿੰਗ ਸਮਾਈਲ’ ਸਹਿ ਟਾਈਟਲ ਜਿੱਤਿਆ ਸੀ। ਕਿਰਨ ਦਾ ਪਰਿਵਾਰ ਦਹਾਕਾ ਪਹਿਲਾਂ ਮਲੇਸ਼ੀਆ ਵਿੱਚ ਆਇਆ ਸੀ ਅਤੇ ਸੂਬੇ ਸੇਲਾਂਗੋਰ ਦੇ ਸ਼ਹਿਰ ਸੁਬਾਂਗ ਜਯਾ ਵਿੱਚ ਰਹਿੰਦਾ ਹੈ।
ਮਲੇਸ਼ੀਅਨ ਸਟਾਰ2 ਦੀ ਰਿਪੋਰਟ ਮੁਤਾਬਕ ਕਿਰਨ ਦੀ ਮਾਂ ਰਣਜੀਤ ਕੌਰ ਨੇ ਸਾਲ 2015 ਵਿੱਚ ‘ਕਲਾਸਿਕ ਮਿਸਜ਼ ਮਲੇਸ਼ੀਆ’ ਖ਼ਿਤਾਬ ਜਿੱਤਿਆ ਸੀ। ਕਿਰਨ ਦੀ ਭੈਣ ਰਣਮੀਤ, ਜੋ ਮਾਡਲ ਹੈ, ਵੀ ਸੁੰਦਰਤਾ ਮੁਕਾਬਲੇ ਦਾ ਖ਼ਿਤਾਬ ਜਿੱਤ ਚੁੱਕੀ ਹੈ ਅਤੇ ਕਿੱਤੇ ਵਜੋਂ ਡਾਕਟਰ ਹੈ।
ਜੱਸਲ ਭੈਣਾਂ ਮਿਸ ਯੂਨੀਵਰਸ (1994) ਸੁਸ਼ਮਿਤਾ ਸੇਨ ਅਤੇ ਮਿਸ ਵਰਲਡ (1994) ਐਸ਼ਵਰਿਆ ਰਾਏ ਨੂੰ ਆਪਣਾ ਆਦਰਸ਼ ਮੰਨ ਕੇ ਵੱਡੀਆਂ ਹੋਈਆਂ ਹਨ। ਕਿਰਨ ਨੇ ਕਿਹਾ, ‘ਉਨ੍ਹਾਂ ਦੀਆਂ ਕਹਾਣੀਆਂ ਮੇਰੇ ਨਾਲ ਮੇਲ ਖਾਂਦੀਆਂ ਹਨ ਕਿਉਂਕਿ ਉਨ੍ਹਾਂ ਨੇ ਵੀ ਮਹਿਜ਼ ਸੁੰਦਰਤਾ ਕੁਈਨ ਬਣਨ ਤੋਂ ਇਲਾਵਾ ਆਪਣੇ ਜੀਵਨ ਵਿੱਚ ਹੋਰ ਵੀ ਬਹੁਤ ਕੁੱਝ ਕੀਤਾ ਹੈ। ਖਾਸ ਤੌਰ ’ਤੇ ਸੁਸ਼ਮਿਤਾ ਸੇਨ ਨਾਲ ਕਿਉਂਕਿ ਉਸ ਨੇ ਮਿਸ ਯੂਨੀਵਰਸ ਤੋਂ ਬਾਹਰ ਬਹੁਤ ਸਾਰੇ ਸਮਾਜ ਭਲਾਈ ਦੇ ਕਾਰਜ ਕੀਤੇ ਹਨ।’ ਇਥੇ ਕੌਮਾਂਤਰੀ ਮੈਡੀਕਲ ਯੂਨੀਵਰਸਿਟੀ ਤੋਂ ਡੈਂਟਿਸਟਰੀ ਕਰ ਰਹੀ ਕਿਰਨ ਨੇ ਕਿਹਾ ਕਿ ਸੁੰਦਰਤਾ ਮੁਕਾਬਲੇ ਮੁਟਿਆਰਾਂ ਲਈ ਆਪਣੇ ਵਿਚਾਰ ਰੱਖਣ ਲਈ ਵਧੀਆ ਮੰਚ ਹਨ। ਉਨ੍ਹਾਂ ਕਿਹਾ, ‘ਸੁੰਦਰਤਾ ਮੁਕਾਬਲੇ ਪ੍ਰਸਿੱਧੀ ਤੇ ਪ੍ਰਚਾਰ ਹਾਸਲ ਕਰਨ ਦਾ ਸਾਧਨ ਹੋ ਸਕਦੇ ਹਨ ਪਰ ਮੈਂ ਸੋਚਦੀ ਹਾਂ ਕਿ ਜੇਕਰ ਇਨ੍ਹਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਜਾਗਰੂਕਤਾ ਫੈਲਾਉਣ ਅਤੇ ਕੁੱਝ ਖਾਸ ਮਸਲਿਆਂ ਨੂੰ ਉਜਾਗਰ ਕਰਨ ਲਈ ਜਨਤਕ ਮਾਨਤਾ ਪ੍ਰਾਪਤ ਕਰ ਸਕਦੇ ਹੋ। ਇਹ ਮੁਟਿਆਰਾਂ ਨੂੰ ਸਿੱਖਿਅਤ ਤੇ ਪ੍ਰੇਰਿਤ ਕਰਨ ਲਈ ਚੰਗਾ ਮੰਚ ਹੈ।’ 65ਵਾਂ ਮਿਸ ਯੂਨੀਵਰਸ 2016 ਫਾਈਨਲਜ਼ ਮਨੀਲਾ (ਫਿਲਪੀਨਜ਼) ਵਿੱਚ 20 ਜਨਵਰੀ ਨੂੰ ਹੋਣਾ ਹੈ।

-ਪੀਟੀਆਈ


Comments Off on ਮਲੇਸ਼ੀਆ ਨੂੰ ਚਮਕਾ ਰਹੀ ਹੈ ਭਾਰਤੀ ਕਿਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.