ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਮੁਕਤਸਰ ਤੇ ਲੰਬੀ ਹਲਕਿਆਂ ’ਚ ਵੀਵੀਪੀਏਟੀ ਮਸ਼ੀਨਾਂ ਨਾਲ ਹੋਵੇਗਾ ਮਤਦਾਨ

Posted On January - 11 - 2017
ਮੁਕਤਸਰ ਤੇ ਲੰਬੀ ’ਚ ਵਰਤੀਆਂ ਜਾਣ ਵਾਲੀਆਂ ਵੋਟਿਗ ਮਸ਼ੀਨਾਂ ਬਾਰੇ  ਜਾਣਕਾਰੀ ਲੈਂਦੇ ਹੋਏ ਕਰਮਚਾਰੀ। ਫੋਟੋ: ਪ੍ਰੀਤ

ਮੁਕਤਸਰ ਤੇ ਲੰਬੀ ’ਚ ਵਰਤੀਆਂ ਜਾਣ ਵਾਲੀਆਂ ਵੋਟਿਗ ਮਸ਼ੀਨਾਂ ਬਾਰੇ ਜਾਣਕਾਰੀ ਲੈਂਦੇ ਹੋਏ ਕਰਮਚਾਰੀ। ਫੋਟੋ: ਪ੍ਰੀਤ

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ 11 ਜਨਵਰੀ
ਚੋਣ ਕਮਿਸ਼ਨ  ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵੀ.ਵੀ.ਪੀ.ਏ.ਟੀ. ਮਸ਼ੀਨਾਂ ਦੀ ਵਰਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੀ ਦੋ ਵਿਧਾਨ ਸਭਾ ਹਲਕਿਆਂ ਮੁਕਤਸਰ ਤੇ ਲੰਬੀ ’ਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਇਹ ਵਿਸ਼ੇਸ਼ ਮਸ਼ੀਨਾਂ ਬਿਜਲਈ ਵੋਟਿੰਗ ਮਸੀਨਾਂ ਦੇ ਵਰਤੇ ਜਾਂਦੇ ਬੈਲਟ ਯੁਨਿਟ ਤੇ ਕੰਟਰੋਲ ਯੁਨਿਟ ਨਾਲ ਹੀ ਜੁੜੇਗੀ ਅਤੇ ਵੋਟਰ ਜਿੱਥੇ ਵੋਟ ਪਾਉਣ ਲਈ ਬਟਣ ਦਬਾਉਂਦਾ ਹੈ, ਉਥੇ ਰੱਖੀ ਜਾਵੇਗੀ। ਵੋਟਰਾਂ ਨੇ ਪਹਿਲਾਂ ਵਾਂਗ ਹੀ ਮਤਦਾਨ ਕਰਨਾ ਹੋਵੇਗਾ ਪਰ ਵੀ.ਵੀ.ਪੀ.ਏ.ਟੀ. ਮਸ਼ੀਨ ’ਤੇ ਉਹ ਮਤਦਾਨ ਦੇ ਤੁਰੰਤ ਬਾਅਦ 7 ਸੈਕੰਡ ਤੱਕ ਇਹ ਵੇਖ ਸਕੇਗਾ ਕਿ ਉਸਦੀ ਵੋਟ ਠੀਕ ਉਸ ਉਮੀਦਵਾਰ ਨੂੰ ਪੈ ਗਈ ਹੈ ਜਿਸ ਨੂੰ ਵੋਟ ਪਾਉਣ ਲਈ ਉਸਨੇ ਬਟਣ ਦਬਾਇਆ ਸੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਸਬੰਧੀ ਦੋਹਾਂ ਹਲਕਿਆਂ ਦੇ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਵਿਸੇਸ਼ ਕੈਂਪ ਲਾ ਕੇ ਸਿਖਲਾਈ ਦਿੱਤੀ ਜਾਵੇਗੀ। ਲੰਬੀ ਦੇ ਰਿਟਰਨਿੰਗ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ 10 ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਚੋਣ ਕਮਿਸ਼ਨ ਦੀ ਇਸ ਨਵੀਂ ਪਹਿਲ ਬਾਰੇ ਜਾਣਕਾਰੀ ਦੇਣਗੀਆਂ। ਸ੍ਰੀ ਮੁਕਤਸਰ ਸਹਿਬ ਦੇ ਆਰ.ਓ. ਰਾਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸੀਨਾਂ ਨਾਲ ਵੋਟਰ ਦੀ ਵੋਟ ਦੀ ਗੁਪਤਤਾ ਬਰਕਰਾਰ ਰਹੇਗੀ ਤੇ ਕੇਵਲ ਵੋਟ ਪਾਉਣ ਵਾਲਾ ਹੀ ਵੇਖ ਸਕੇਗਾ ਕਿ ਉਸਨੇ ਵੋਟ ਕਿਸ ਨੂੰ ਪਾਈ ਹੈ।

ਮੁਕਤਸਰ ਜ਼ਿਲ੍ਹੇ ਵਿੱਚ ਪਹਿਲੇ ਦਿਨ ਨਹੀਂ ਹੋਈ ਨਾਮਜ਼ਦਗੀ

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਪਹਿਲੇ ਦਿਨ ਅੱਜ ਜ਼ਿਲ੍ਹੇ ਅੰਦਰ ਕੋਈ ਵੀ ਨਾਮਜ਼ਦਗੀ ਪਰਚਾ ਦਾਖਲ ਨਹੀਂ ਹੋਇਆ। ਜ਼ਿਲ੍ਹੇ ਵਿੱਚ ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ ਤੇ ਗਿੱਦੜਬਾਹਾ ਵਿਧਾਨ ਸਭਾ  ਹਲਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਸੁਮੀਤ ਜਾਰੰਗਲ ਨੇ ਦਿੱਤੀ ਹੈ।


Comments Off on ਮੁਕਤਸਰ ਤੇ ਲੰਬੀ ਹਲਕਿਆਂ ’ਚ ਵੀਵੀਪੀਏਟੀ ਮਸ਼ੀਨਾਂ ਨਾਲ ਹੋਵੇਗਾ ਮਤਦਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.