ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਮੁਲਾਇਮ ਵੱਲੋਂ ਅਖਿਲੇਸ਼ ਨੂੰ ਵਿਵਾਦ ਤੋਂ ਦੂਰ ਰਹਿਣ ਦੀ ਸਲਾਹ

Posted On January - 11 - 2017

10 copyਲਖਨਊ, 11 ਜਨਵਰੀ
ਸਮਾਜਵਾਦੀ ਪਾਰਟੀ ’ਚ ਵੰਡੀਆਂ ਨਾ ਪੈਣ ਦੇਣ ਦੀ ਗੱਲ ਆਖਦਿਆਂ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਅੱਜ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਕੋਲ ਜੋ ਕੁਝ ਸੀ, ਉਹ ਉਸ ਨੂੰ ਸੌਂਪ ਦਿੱਤਾ ਹੈ ਅਤੇ ਪੁੱਤਰ ਅਖਿਲੇਸ਼ ਯਾਦਵ ਨੂੰ ਸਲਾਹ ਦਿੱਤੀ ਕਿ ਉਹ ਵਿਵਾਦ ਤੋਂ ਦੂਰ ਰਹਿਣ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪਾਰਟੀ ਹੈੱਡਕੁਆਰਟਰ ’ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਕ ਵਾਰ ਫਿਰ ਆਪਣੇ ਛੋਟੇ ਭਰਾ ਸ਼ਿਵਪਾਲ ਯਾਦਵ ਦਾ ਬਚਾਅ ਕੀਤਾ ਅਤੇ ਚਚੇਰੇ ਭਰਾ ਰਾਮਗੋਪਾਲ ਯਾਦਵ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਸ ਨੇ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਘੜੀ। ਉਨ੍ਹਾਂ ਕਿਹਾ,‘‘ਮੈਂ ਜਾਣਦਾ ਹਾਂ ਕਿ ਦੂਜੀ ਪਾਰਟੀ ਦੇ ਪ੍ਰਧਾਨ ਨੂੰ ਤਿੰਨ ਵਾਰ ਕੌਣ ਮਿਲਿਆ। ਉਹ (ਰਾਮਗੋਪਾਲ) ਆਪਣੇ ਪੁੱਤ ਅਤੇ ਨੂੰਹ ਨੂੰ ਬਚਾਉਣਾ ਚਾਹੁੰਦਾ ਹੈ। ਉਹ ਜੇਕਰ ਮੇਰੇ ਕੋਲ ਆਉਂਦਾ ਤਾਂ ਮੈਂ ਵੀ ਉਸ ਨੂੰ ਬਚਾਅ ਲੈਂਦਾ। ਮੈਂ ਪਾਰਟੀ ’ਚ ਏਕਤਾ ਚਾਹੁੰਦਾ ਹਾਂ। ਮੈਂ ਨਾ ਕੋਈ ਨਵੀਂ ਪਾਰਟੀ ਬਣਾ ਰਿਹਾ ਹਾਂ ਅਤੇ ਨਾ ਹੀ ਚੋਣ ਨਿਸ਼ਾਨ ਬਦਲੇਗਾ।’’ ਮੁਲਾਇਮ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਅਖਿਲ ਭਾਰਤੀ ਸਮਾਜਵਾਦੀ ਪਾਰਟੀ ਕੌਣ ਬਣਾਉਣ ਜਾ ਰਿਹਾ ਹੈ ਅਤੇ ‘ਮੋਟਰਸਾਈਕਲ’ ਚੋਣ ਨਿਸ਼ਾਨ ਦੀ ਮੰਗ ਕਿਸ ਨੇ ਕੀਤੀ ਹੈ। ਜਜ਼ਬਾਤੀ ਹੁੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਐਮਰਜੈਂਸੀ ਦੇ ਦਿਨਾਂ ’ਚ ਉਨ੍ਹਾਂ ‘ਐਸਪੀ’ ਬਣਾਈ ਸੀ ਤਾਂ ਅਖਿਲੇਸ਼ ਮਸਾਂ ਦੋ ਕੁ ਸਾਲਾਂ ਦਾ ਸੀ। ‘ਉਹ (ਅਖਿਲੇਸ਼) ਮੁੱਖ ਮੰਤਰੀ ਹੈ ਅਤੇ ਅਗਲੀ ਵਾਰ ਵੀ ਉਹੋ ਮੁੱਖ ਮੰਤਰੀ ਬਣੇਗਾ।’ ਉਨ੍ਹਾਂ ਸ਼ਿਵਪਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਰਟੀ ਲਈ ਉਸ ਨੇ ਜੀ-ਤੋੜ ਮਿਹਨਤ ਕੀਤੀ ਹੈ।

-ਪੀਟੀਆਈ


Comments Off on ਮੁਲਾਇਮ ਵੱਲੋਂ ਅਖਿਲੇਸ਼ ਨੂੰ ਵਿਵਾਦ ਤੋਂ ਦੂਰ ਰਹਿਣ ਦੀ ਸਲਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.