ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਮੁਲਾਜ਼ਮਾਂ ਵੱਲੋਂ ਸਟੈਂਡਰਡ ਕੰਬਾਈਨ ਮਾਲਕਾਂ ਖਿਲਾਫ਼ ਮੁਜ਼ਾਹਰਾ

Posted On January - 11 - 2017
ਹੰਡਿਆਇਆ ’ਚ ਸਟੈਂਡਰਡ ਫੈਕਟਰੀ ਮਾਲਕਾਂ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਵਰਕਰ। -ਫੋਟੋ:ਸੂਦ

ਹੰਡਿਆਇਆ ’ਚ ਸਟੈਂਡਰਡ ਫੈਕਟਰੀ ਮਾਲਕਾਂ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਵਰਕਰ। -ਫੋਟੋ:ਸੂਦ

ਪੱਤਰ ਪ੍ਰੇਰਕ
ਹੰਡਿਆਇਆ, 11 ਜਨਵਰੀ
ਫੈਕਟਰੀ ਮਾਲਕਾਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦੇ ਗੁੱਸੇ ਨੂੰ ਲੈ ਕੇ ਬੁੱਧਵਾਰ ਦੀ ਸਵੇਰ ਹੰਡਿਆਇਆ ਸਥਿਤ ਸਟੈਂਡਰਡ ਕੰਬਾਈਨ ਐਂਡ ਟਰੈਕਟਰ ਯੂਨਿਟ ਨਾਮਕ ਕੰਪਨੀ ਦੇ ਖਿਲਾਫ਼ ਸੜਕਾਂ ’ਤੇ ਉੱਤਰੇ ਹੋਏ ਸੈਂਕੜੇ ਵਰਕਰਾਂ ਨੇ ਲਾਲ ਝੰਡਾ ਸਟੈਂਡਰਡ ਵਰਕਰ ਯੂਨੀਅਨ (ਏਕਟੂ) ਦੇ ਬੈਨਰ ਹੇਠ ਇੱਕਠੇ ਹੋਕੇ ਅਰਥੀ ਫੂਕ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਫੈਕਟਰੀ ਮਾਲਕਾਂ ਦੀ ਅਰਥੀ ਉਸੇ ਤਰ੍ਹਾਂ ਸਜਾਈ ਜਿਵੇਂ ਕਿ ਮਰੀ ਹੋਈ ਵਿਵਾਹਤ ਮਹਿਲਾ ਦੀ ਅਰਥੀ ਫੁੱਲਾਂ ਨਾਲ ਸਜਾਈ ਜਾਂਦੀ ਹੈ। ਉਨ੍ਹਾਂ ਮੁੱਖ ਬਜ਼ਾਰ ਦੇ ਚੁਰਾਹੇ ’ਤੇ ਫੈਕਟਰੀ ਮਾਲਕਾਂ ਦੀ ਅਰਥੀ ਦਾ ਸਸਕਾਰ ਕਰਨ ਤੋਂ ਪਹਿਲਾਂ ਘੜਾ ਭੰਨਿਆ। ਚਿਤਾਵਨੀ ਦਿੱਤੀ ਕਿ ਜੇ ਫੈਕਟਰੀ ਮਾਲਕਾਂ ਨੇ ਆਪਣਾ ਰਵੱਈਆ ਇਸੇ ਤਰਾਂ ਕਾਇਮ ਰੱਖਿਆ ਤਾਂ 12 ਜਨਵਰੀ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਸੀਪੀਆਈ (ਐਮ.ਐਲ.) ਲਿਬਰੇਸ਼ਨ ਅਤੇ (ਏਕਟੂ) ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਸਟੈਂਡਰਡ ਮਾਲਕਾਂ ਵੱਲੋਂ ਜੋ ਵਰਕਰਾਂ ਨਾਲ 8 ਜਨਵਰੀ ਨੂੰ ਸਮਝੌਤਾ ਹੋਇਆ ਸੀ ਉਸ ਨੂੰ ਲਾਗੂ ਕਰਵਾਉਣ ਅਤੇ ਜੋ ਵਰਕਰਾਂ ਨੂੰ ਕੰਪਨੀ ਵਿੱਚੋਂ ਕੱਢਿਆ ਗਿਆ ਹੈ ਉਨ੍ਹਾਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਆਰ-ਪਾਰ ਲੜਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਲਾਲ ਝੰਡਾ ਸਟੈਂਡਰਡ ਵਰਕਰ ਯੂਨੀਅਨ (ਏਕਟੂ) ਦੇ ਆਗੂ ਅਮਰੀਕ ਸਿੰਘ ਫਰਵਾਹੀ, ਗੱਜਣ ਸਿੰਘ, ਬਲਜਿੰਦਰ ਸਿੰਘ ਹਮੀਦੀ, ਅਕਬਰ ਖ਼ਾਨ ਨੇ ਕਿਹਾ ਕਿ ਸਟੈਂਡਰਡ ਮਾਲਕਾਂ ਵੱਲੋਂ ਵਰਕਰਾਂ ਨੂੰ ਡਰਾ ਕੇ ਫੈਕਟਰੀ ਅੰਦਰ ਰੱਖਿਆ ਜਾਂਦਾ ਹੈ। ਇਸ ਮੌਕੇ ਜਸਕਰਨ ਸਿੰਘ, ਸੰਦੀਪ ਸਿੰਘ, ਕਸ਼ਮੀਰਾ ਸਿੰਘ, ਭਾਨ ਸਿੰਘ, ਜਗਮੇਲ ਸਿੰਘ, ਸੱਤਪਾਲ ਸਿੰਘ ਆਦਿ ਨੇ ਫੈਕਟਰੀ ਪ੍ਰਬੰਧਕਾਂ ’ਤੇ ਦੋਸ਼ ਲਾਇਆ ਕਿ ਉਹ ਕਾਫੀ ਲੰਮੇ ਸਮੇਂ ਤੋਂ ਘੱਟ ਤਨਖਾਹ ਵਿੱਚ ਕੰਮ ਕਰ ਰਹੇ ਹਨ ਅਤੇ ਫੈਕਟਰੀ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪੀ.ਐੱਫ ਦੇ ਤੌਰ ’ਤੇ ਪੈਸੇ ਕੱਟ ਲਏ ਜਾਂਦੇ ਹਨ। ਮੁਲਾਜ਼ਮਾਂ ਨੂੰ ਕੋਈ ਸਰਕਾਰੀ ਛੁੱਟੀ ਨਹੀਂ ਦਿੱਤੀ ਜਾ ਰਹੀ ਨਾ ਹੀ ਕਿਸੇ ਵੀ ਤਿਉਹਾਰ ’ਤੇ ਬੋਨਸ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਮੁਲਾਜ਼ਮ ਦੀ ਤਨਖਾਹ ਵੀ ਪੱਕੇ ਕਾਗਜਾਂ ’ਚ ਨਹੀ ਹੈ ਅਤੇ ਨਾ ਹੀ ਸਾਨੂੰ ਕਿਸੇ ਤਰ੍ਹਾ ਦਾ ਕੋਈ ਆਈ. ਡੀ. ਕਾਰਡ ਮੁਹੱਈਆ ਕਰਾਇਆ ਗਿਆ ਹੈ।


Comments Off on ਮੁਲਾਜ਼ਮਾਂ ਵੱਲੋਂ ਸਟੈਂਡਰਡ ਕੰਬਾਈਨ ਮਾਲਕਾਂ ਖਿਲਾਫ਼ ਮੁਜ਼ਾਹਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.