ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਮੁੱਖ ਮੰਤਰੀ ਬਾਰੇ ਬਿਆਨ ਤੋੜ-ਮਰੋੜ ਕੇ ਪੇਸ਼ ਹੋਇਆ: ਮਨੀਸ਼ ਸਿਸੋਦੀਆ

Posted On January - 11 - 2017
ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਹੋਏ।

ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਹੋਏ।

ਦਲਬੀਰ ਸੱਖੋਵਾਲੀਆ
ਬਟਾਲਾ,11 ਜਨਵਰੀ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਇਥੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਮੰਗਲਵਾਰ ਨੂੰ  ਪੰਜਾਬ ਦੇ ਮੁੱਖ ਮੰਤਰੀ  ਸਬੰਧੀ ਦਿੱਤੇ ਬਿਆਨ ਨੂੰ ਮੀਡੀਆ ਨੇ ਤੋੜ ਮਰੋੜ ਕੇ ਪੇਸ਼ ਕੀਤਾ ਹੈ।  ਉਨ੍ਹਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਕੋਈ ਵੀ ਹੋਵੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਤੇ ਨਹੀਂ ਭੱਜਣ ਲੱਗੇ, ਉਨ੍ਹਾਂ ਕੋਲੋਂ ਸਾਰੇ ਵਾਅਦੇ ਪੂਰੇ ਕਰਵਾਏ ਜਾਣਗੇ। ਇਸ ਲਈ ਉਨ੍ਹਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਪਾਰਟੀ ਨੂੰ ਵੋਟਾਂ ਪਾਈਆਂ ਜਾਣ। ਉਨ੍ਹਾਂ ਇਹ ਕਿਤੇ ਨਹੀਂ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਾਏ ਜਾਣਗੇ।
ਉਨ੍ਹਾਂ ਦਿੱਲੀ ਉਦਯੋਗ ਦੀਆਂ ਨੀਤੀਆਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਦਿੱਲੀ ਦੇ ਉਦਯੋਗ ਦੀਆਂ ਨੀਤੀਆ ਅਨੁਸਾਰ ਹੀ ਪੰਜਾਬ ਸਮੇਤ ਬਟਾਲਾ ਸਨਅਤ ਨੂੰ ਮੁੜ ਤੋਂ ਲੀਹਾਂ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨਅਤਕਾਰਾਂ ਨੂੰ ਇਹ ਪੁੱਛਿਆਂ ਕਿ ਪੰਜਾਬ ਦਾ ਵਪਾਰੀ ਵਰਗ, ਸਨਅਤਕਾਰ,ਸਰਕਾਰੀ-ਅਰਧ ਸਰਕਾਰੀ, ਨਿੱਜੀ ਟਰਾਂਸਪੋਰਟ ਹੇਠਾਂ ਨੂੰ ਗਿਆ,ਪਰ ਬਾਦਲ ਸਮੇਤ ਹੋਰ ਮੰਤਰੀਆਂ ਦਾ ਵਪਾਰ ਤੇ ਟਰਾਂਸਪੋਰਟ ਕਿਵੇਂ ਵਧਿਆ ਫੁੱਲਿਆ? ਪੰਜਾਬ ਦੇ ਲੋਕਾਂ ਦਾ ਅਜਿਹੇ ਸਵਾਲਾਂ ’ਤੇ ਸੋਚਣ ਦਾ ਵੇਲਾ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਕੋਈ ਜਾਦੂ ਦੀ ਛੜੀ ਦੀ ਜ਼ਰੂਰਤ ਨਹੀਂ ਹੈ,ਸਗੋਂ ਇਸ ਲਈ ਨੇਕਨੀਤੀ ਵਾਲੇ ਇਮਾਨਦਾਰ ਲੀਡਰਾਂ ਦੀ ਜ਼ਰੂਰਤ ਹੈ। ਜੋ ਆਮ ਆਦਮੀ ਪਾਰਟੀ ਪੰਜਾਬ ਦੇ ਕੋਲ ਹਨ,ਇਸੇ ਲਈ ਪੰਜਾਬ ਦੇ ਚੁਫੇਰਿਉਂ ਵਿਕਾਸ ਲਈ ਫ਼ਿਕਰਮੰਦ ਹਨ।
ਬਟਾਲਾ ਉਦਯੋਗ ਦੇ ਤਬਾਹ ਹੋਣ ਨੂੰ ਉਨ੍ਹਾਂ ਕੇਂਦਰ ਦੀਆਂ ਵੱਖ ਵੱਖ ਸਰਕਾਰਾਂ ਤੋਂ ਇਲਾਵਾ ਪੰਜਾਬ ਦੀਆਂ ਕਾਂਗਰਸ ਅਤੇ ਬਾਦਲ ਸਰਕਾਰ ਨੂੰ ਜਿੱਥੇ ਜ਼ਿੰਮੇਂਵਾਰ ਠਹਿਰਾਇਆਂ, ਉਥੇ ਸਥਾਨਿਕ ਵਿਧਾਇਕਾਂ ਨੂੰ ਬਰਾਬਰ ਦਾ ਜ਼ਿਮੇਂਵਾਰ ਮੰਨਿਆ। ਦੱਸਿਆ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਆਉਣ ’ਤੇ ਵਿੱਤੀ ਮੰਤਰੀ ਕੋਈ ਸਨਅਤਕਾਰ ਹੀ ਬਣੇਗਾ। ਆਮ ਆਦਮੀ ਪਾਰਟੀ ‘ਆਪ’ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਉਹ ਸਥਾਨਿਕ ਸਨਅਤਕਾਰਾਂ ਨੂੰ ਮੁੜ ਤੋਂ ਖ਼ੁਸ਼ਹਾਲ ਕਰਨ ਲਈ ਹੰਭਲਾ ਮਾਰਨਗੇ।


Comments Off on ਮੁੱਖ ਮੰਤਰੀ ਬਾਰੇ ਬਿਆਨ ਤੋੜ-ਮਰੋੜ ਕੇ ਪੇਸ਼ ਹੋਇਆ: ਮਨੀਸ਼ ਸਿਸੋਦੀਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.