ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਮੇਅਰ ਤੋਂ ਲਾਲ ਬੱਤੀ ਵਾਲੀ ਗੱਡੀ ਦਾ ਹੱਕ ਖੋਹਿਆ

Posted On January - 12 - 2017

Parking on road at Sector 45, Chandigarh(19.4.1999) Parvesh Chauhan

ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ, 11 ਜਨਵਰੀ
ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਦੇ ਮੇਅਰ ਤੋਂ ਸਰਕਾਰੀ ਗੱਡੀ ’ਤੇ ਲਾਲ ਬੱਤੀ ਲਾਉਣ ਦਾ ਹੱਕ ਖੋਹ ਲਿਆ ਹੈ। ਪ੍ਰਸ਼ਾਸਨ ਨੇ ਵੀਆਈਪੀਜ਼ ਦੀਆਂ ਸਰਕਾਰੀ ਗੱਡੀਆਂ ’ਤੇ ਰੈਡ ਲਾਈਟ ਸਮੇਤ ਹੋਰ ਰੰਗ ਦੀਆਂ ਬੱਤੀਆਂ ਲਾਉਣ ਦੀ ਵੰਡ ਨਵੇਂ ਸਿਰੇ ਤੋਂ ਕਰ ਦਿੱਤੀ ਹੈ। ਸਰਕਾਰੀ ਅਫਸਰਾਂ ਨੂੰ ਤੈਅ ਕੀਤੇ ਨਵੇਂ ਮਾਪ ਦੰਡ ਮੁਤਾਬਿਕ ਆਪਣੀ ਗੱਡੀ ’ਤੇ ਬੱਤੀ ਲਾਉਣ ਲਈ ਨਵੇਂ ਸਿਰੇ ਤੋਂ ਅਰਜ਼ੀ ਦੇਣੀ ਪਵੇਗੀ। ਸਟੇਟ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਨੂੰ ਗੱਡੀ ’ਤੇ ਬੱਤੀ ਲਾਉਣ ਦੀ ਆਗਿਆ ਦੇਣ ਦਾ ਸਟਿੱਕਰ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਪਹਿਲਾਂ ਜਾਰੀ ਕੀਤੇ ਸਟਿੱਕਰਾਂ ਦੀ ਮਿਆਦ ਖ਼ਤਮ  ਹੋ ਗਈ ਹੈ। ਸਬੰਧਤ ਅਫਸਰ ਦੀ ਗ਼ੈਰ-ਹਾਜ਼ਰੀ ਵਿੱਚ ਗੱਡੀ ’ਤੇ ਲੱਗੀ ਬੱਤੀ ਕਾਲੇ ਜਾਂ ਚਿੱਟੇ ਰੰਗ ਦੇ ਕੱਪੜੇ ਨਾਲ ਢੱਕ ਕੇ ਰੱਖਣ ਦੀਆਂ ਹਦਾਇਤਾਂ ਹਨ।  ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੋਲ ਵੀ ਹਾਲੇ ਤਕ ਲਾਲ ਬੱਤੀ ਵਾਲੀ ਸਰਕਾਰੀ ਗੱਡੀ ਵਿੱਚ ਹੂਟੇ ਲੈਣ ਦਾ ਅਧਿਕਾਰ ਰਿਹਾ ਹੈ ਪਰ 12 ਜਨਵਰੀ ਨੂੰ ਚੁਣੇ ਜਾਣ ਵਾਲੇ ਨਵੇਂ ਮੇਅਰ ਨੂੰ ਫਲੈਸ਼ਰ ਲੱਗੀ ਸੰਤਰੀ ਬੱਤੀ ਵਾਲੀ ਗੱਡੀ ਹੀ ਨਸੀਬ ਹੋ ਰਹੀ ਹੈ।
ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ, ਨਗਰ ਨਿਗਮ ਦੇ ਮੇਅਰ, ਸੁਪਰੀਮ ਸਕੇਲ ਅਤੇ ਇਸ ਤੋਂ ਉਪਰਲੇ ਸਕੇਲ ਵਾਲੇ ਆਈਏਐਸ ਤੇ ਪੀਸੀਐਸ ਅਫਸਰਾਂ, ਡਿਪਟੀ ਕਮਿਸ਼ਨਰ, ਜ਼ਿਲ੍ਹਾ ਮੈਜਿਸਟਰੇਟ,  ਜ਼ਿਲ੍ਹਾ ਅਤੇ ਸੈਸ਼ਨ ਜੱਜ , ਸੀਨੀਅਰ ਸੁਪਰਡੈਂਟ ਪੁਲੀਸ ਅਤੇ ਫਾਇਰ ਟੈਂਡਰ ਆਪਣੀਆਂ ਸਰਕਾਰੀ ਗੱਡੀਆਂ ’ਤੇ ਫਲੈਸਰ ਵਾਲੀ ਸੰਤਰੀ ਬੱਤੀ ਲਾਉਣ ਦੇ ਹੱਕਦਾਰ ਰਹਿ ਗਏ ਹਨ। ਸੰਤਰੀ ਬੱਤੀ ਪਰ ਬਗ਼ੈਰ ਫਲੈਸ਼ਰ ਤੋਂ ਲਾਉਣ ਦਾ ਅਖ਼ਤਿਆਰ ਵਧੀਕ ਡਿਪਟੀ ਕਮਿਸ਼ਨਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸਬ ਡਵੀਜ਼ਨਲ ਮੈਜਿਸਟਰੇਟ, ਸੁਪਰਡੈਂਟਸ ਆਫ਼ ਪੁਲੀਸ ਸਮੇਤ ਡਿਪਟੀ ਸੁਪਰਡੈਂਟਸ ਆਫ਼ ਪੁਲੀਸ ਲਾ ਸਕਣਗੇ। ਪ੍ਰਸ਼ਾਸਨ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਅਹੁਦਿਆਂ ਦੇ ਨਾਂ ਨਾਲ ਚਾਹੇ ਬੱਤੀਆਂ ਦੇ ਰੰਗ ਦੱਸੇ ਗਏ ਹਨ ਪਰ ਵੱਡੀ ਗਿਣਤੀ ਅਜਿਹੇ ਅਹੁਦੇ ’ਤੇ ਜਿਨ੍ਹਾਂ ਨੇ ਪੀਸੀਐਸ ਜਾਂ ਐਚਸੀਐਸ ਅਧਿਕਾਰੀ ਤਾਇਨਾਤ ਹਨ, ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ’ਚ ਡੈਪੂਟੇਸ਼ਨ ’ਤੇ ਪੰਜਾਬ ਤੇ ਹਰਿਆਣਾ ਤੋਂ ਆਏ ਸਿਵਲ ਅਫਸਰਾਂ ਵਿੱਚ ਇਸ ਨੂੰ ਲੈ ਕੇ ਪੂਰਾ ਦਿਨ ਘੁਸਰ ਮੁਸਰ ਹੁੰਦੀ ਰਹੀ ਹੈ ਪਰ ਕਿਸੇ ਕੋਲ ਵੀ ਉੱਚ ਅਧਿਕਾਰੀਆਂ ਤੋਂ ਸਪਸ਼ਟੀਕਰਣ ਮੰਗਣ ਦੀ ਹਿੰਮਤ ਨਹੀਂ ਹੈ। ਪੁਲੀਸ ਦੇ ਡੀਐਸਪੀਜ਼ ਨੂੰ ਸੰਤਰੀ ਬੱਤੀ ਵਾਲੀ ਗੱਡੀ ਦੇਣ ਨਾਲ ਸਿਵਲ ਅਫਸਰਾਂ ਵਿੱਚ ਪ੍ਰੇਸ਼ਾਨੀ ਹੋਰ ਵੀ ਵਧ ਗਈ ਹੈ।
ਨੀਲੀ ਬੱਤੀ ਫਲੈਸ਼ਰ ਲਾਉਣ ਦੀ ਆਗਿਆ ਕਰ ਅਤੇ ਆਬਕਾਰੀ ਵਿਭਾਗ ਦੇ ਐਨਫੋਰਸਮੈਂਟ ਸਟਾਫ਼ ਅਤੇ ਸੀਨੀਅਰ ਅਫਸਰਾਂ, ਟ੍ਰਾਂਸਪੋਰਟ ਵਿਭਾਗ ਦੇ ਐਨਫੋਰਸਮੈਂਟ ਸਟਾਫ਼ ਤੇ ਸੀਨੀਅਰ ਅਫਸਰ ਨੂੰ ਹੋਵੇਗੀ। ਇਸ ਤੋਂ ਬਿਨਾਂ ਪੀਜੀਆਈ, ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32 ਤੇ ਜਨਰਲ ਹਸਪਤਾਲ , ਸੈਕਟਰ 16 ਦੀ ਬਿਜਲੀ ਸਪਲਾਈ ਦਰੁਸਤ ਕਰਨ ਅਤੇ ਟਰੈਫਿਕ ਲਾਈਟਾਂ ਦੀ ਮੁਰੰਮਤ ਕਰਨ ਵਾਲੀਆਂ ਗੱਡੀਆਂ ਨੂੰ ਵੀ ਫਲੈਸ਼ਰ ਵਾਲੀ ਨੀਲੀ ਬੱਤੀ ਪਰ ਡਿਊਟੀ ’ਤੇ ਹੁੰਦਿਆਂ ਵਰਤਣ ਦਾ ਹੱਕ ਹੋਵੇਗਾ। ਸਰਕਾਰੀ ਗੱਡੀ ਵਿੱਚ ਅਫਸਰ ਨਾ ਹੋਣ ’ਦੇ ਬੱਤੀ ਨੂੰ ਢਕ ਕੇ ਰੱਖਣਾ ਲਾਜ਼ਮੀ ਕੀਤਾ ਗਿਆ ਹੈ। ਸਰਕਾਰੀ ਗੱਡੀਆਂ ਲਈ ਸਟਿੱਕਰ ਜਾਰੀ ਕਰਨ ਦਾ ਅਖ਼ਤਿਆਰ ਸਟੇਟ ਟ੍ਰਾਂਸਪੋਰਟ ਦੇ ਸਕੱਤਰ ਨੂੰ ਦਿੱਤਾ ਗਿਆ ਹੈ।

ਕੌਣ ਕੌਣ ਨੇ ਲਾਲ ਬੱਤੀ ਦੇ ਹੱਕਦਾਰ

ਪ੍ਰਸ਼ਾਸਨ ਦੇ ਤਾਜ਼ਾ ਫੈਸਲੇ ਮੁਤਾਬਕ ਯੂਟੀ ਦੇ ਪ੍ਰਸ਼ਾਸਕ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਪ੍ਰਸ਼ਾਸਕ ਦੇ ਸਲਾਹਕਾਰ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਹੀ ਸਰਕਾਰੀ ਗੱਡੀ ’ਤੇ ਲਾਲ ਬੱਤੀ ਫਲੈਸ਼ਰ ਨਾਲ ਲਾਉਣ ਦਾ ਹੱਕ ਰਹਿ ਗਿਆ ਹੈ।


Comments Off on ਮੇਅਰ ਤੋਂ ਲਾਲ ਬੱਤੀ ਵਾਲੀ ਗੱਡੀ ਦਾ ਹੱਕ ਖੋਹਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.