ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮੇਲਾ ਮਾਘੀ ਦੇ ਦਰਸ਼ਨ-ਇਸ਼ਨਾਨ ਲਈ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਪੁੱਜਣੀਆਂ ਸ਼ੁਰੂ

Posted On January - 11 - 2017
ਮੁਕਤਸਰ ਵਿੱਚ ਹੋਲਾ ਮਹੱਲਾ ‘ਚ ਸ਼ਾਮਲ ਹੋਣ ਲਈ  ਆਇਆ ਇਕ ਭੁਝੰਗੀ ਘੋੜੇ ‘ਤੇ ਖਰਖਰਾ ਕਰਦਾ ਹੋਇਆ।

ਮੁਕਤਸਰ ਵਿੱਚ ਹੋਲਾ ਮਹੱਲਾ ‘ਚ ਸ਼ਾਮਲ ਹੋਣ ਲਈ ਆਇਆ ਇਕ ਭੁਝੰਗੀ ਘੋੜੇ ‘ਤੇ ਖਰਖਰਾ ਕਰਦਾ ਹੋਇਆ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਜਨਵਰੀ
ਸ਼ਹੀਦੀ ਜੋੜ ਮੇਲੇ ਦੀ ਧਾਰਮਿਕ ਰੰਗਤ ਨੂੰ ਗੂਹੜਾ ਕਰਨ ਲਈ ਨਿਹੰਗ ਸਿੰਘਾਂ ਨੇ ਮੁਕਤਸਰ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਥੇ ਨਿਹੰਗ ਸਿੰਘਾਂ ਦੇ ਬੁੱਢਾ ਦਲ, ਤਰਨਾ ਦਲ, ਬਾਬਾ ਬਕਾਲਾ, ਬਾਬਾ ਬਿਧੀ ਚੰਦ ਅਤੇ ਹਰੀਆਂ ਵੇਲਾਂ ਵਾਲੇ ਜਥਿਆਂ ਦੀਆਂ ਚਾਰ ਛਾਉਣੀਆਂ ਹਨ ਜਿਨ੍ਹਾਂ ‘ਚ ਸੈਂਕੜੇ ਨਿਹੰਗ ਸਿੰਘ ਹਾਥੀਆਂ ਅਤੇ ਘੋੜਿਆਂ ਸਮੇਤ ਪੁੱਜ ਰਹੇ ਹਨ। ਇਸ ਤੋਂ ਬਿਨਾਂ ਕਰੀਬ ਦੋ ਦਰਜਨ ਹੋਰ ਨਿਹੰਗ ਜਥੇ ਵੀ ਸ਼ਾਮਲ ਹੋਣਗੇ। ਨਿਹੰਗ ਸਿੰਘਾਂ ਵੱਲੋ ਸ਼ਹਿਰ ਵਿੱਚ ਨਗਰ ਕੀਰਤਨ ਤੋਂ ਬਾਅਦ ਗੁਰਦੁਆਰਾ ਟਿੱਬੀ ਸਾਹਿਬ ਵਿਖੇ 15 ਜਨਵਰੀ ਨੂੰ ਯੁੱਧ ਕਲਾ ਦਾ ਪ੍ਰਗਟਾਵਾ ਅਤੇ ਘੌੜ-ਦੌੜ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤਰਨਾ ਦਲ ਦੇ ਜਥੇਦਾਰ ਬਾਬਾ ਗੱਜਣ ਸਿੰਘ, ਜਥੇਦਾਰ ਬਾਬਾ ਦਿਆਲ ਸਿੰਘ,  ਜਥੇਦਾਰ ਬਾਬਾ ਅਵਤਾਰ ਸਿੰਘ, ਜਥੇਦਾਰ ਬਾਬਾ ਬਲਵੀਰ ਸਿੰਘ ਅਤੇ ਜਥੇਦਾਰ  ਬਾਬਾ ਨਿਹਾਲ ਸਿੰਘ ਸਣੇ ਹੋਰ ਜਥੇਦਾਰ ਵੀ ਸ਼ਾਮਲ ਹੋਣਗੇ। 12 ਜਨਵਰੀ ਨੂੰ ਨਿਹੰਗ ਛਾਉਣੀਆਂ ‘ਚ ਦਸਮ ਗ੍ਰੰਥ ਅਤੇ ਆਦਿ ਗ੍ਰੰਥ ਦੇ ਪਾਠ ਆਰੰਭ ਕੀਤੇ ਜਾਣਗੇ ਜਿਨ੍ਹਾਂ ਦਾ 14 ਜਨਵਰੀ ਨੂੰ ਭੋਗ ਪਾਇਆ ਜਾਵੇਗਾ। ਤਰਨਾ ਦਲ ਦੇ ਨਿਹੰਗ ਸਿੰਘ ਧਰਮ ਸਿੰਘ ਨੇ ਦੱਸਿਆ ਕਿ ਦਸਮ ਗ੍ਰੰਥ ਦੇ ਹਰ ਸਲੋਕ ’ਤੇ ਇਕ ਫਲ ਦਾ ਝਟਕਾ ਕੀਤਾ ਜਾਂਦਾ ਹੈ। ਇਹ ਨਿਹੰਗ ਸਿੰਘ ਆਪਣੇ ਨਾਲ ਸਰਬਲੋਹ ਦੇ ਭਾਂਡੇ ਜਿਨ੍ਹਾਂ ‘ਚ ਕੜਛੀ ਤੋਂ ਲੈ ਕੇ ਕੜਾਹੇ ਤੱਕ ਸ਼ਾਮਲ ਹਨ, ਲੈ ਕੇ ਆਉਂਦੇ ਹਨ । ਸਰਬਲੋਹ ਦੇ ਬਰਤਨਾਂ ‘ਚ ਹੀ ‘ਬਿਬੇਕ ਲੰਗਰ’ ਤਿਆਰ ਹੁੰਦਾ ਹੈ ਤੇ ਛਕਿਆ- ਛਕਾਇਆ ਜਾਂਦਾ ਹੈ। ਸਰਦਾਈਆਂ ਘੋਟਣ ਲਈ 20 ਕਿੱਲੋ ਤੋਂ ਲੈ ਕੇ ਇੱਕ ਕੁਇੰਟਲ ਤੱਕ ਦਾ ਨਿੰਮ ਦਾ ਸਰੋਤਰ (ਘੋਟਨਾ) ਵਰਤਿਆ ਜਾਂਦਾ ਹੈ। ਨਿਹੰਗ ਸਿੰਘ ‘ਢਿੱਡ ਫੂਕਣੀ’ (ਚਾਹ) ਦੀ ਥਾਂ ਗਰਮ ਜਲ ਛਕਦੇ ਹਨ ਜਿਸ ‘ਚ ਦੁੱਧ ਤੇ ਮਸਾਲੇ ਪਾਏ ਹੁੰਦੇ ਹਨ। ਨਿਹੰਗ ਸਿੰਘਾਂ ਦੇ ਜਥਿਆਂ ਵੱਲੋਂ ਆਪਣੇ ਹੀ  ਪਾਠੀ, ਘੋੜਸਵਾਰ ਅਤੇ ਗੱਤਕੇਬਾਜ਼ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਨਿਹੰਗ ਸਿੰਘ ਪਟਨਾ ਸਾਹਿਬ ਤੋਂ ਵਾਪਸ ਆ ਰਹੇ ਹਨ। ਨਿਹੰਗ ਸਿੰਘਾਂ ਦੇ ਜਥੇ ਚਾਰ ਵੱਡੇ ਜੋੜ ਮੇਲਿਆਂ, ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ, ਵਿਸਾਖੀ ਸ੍ਰੀ ਦਮਦਮਾ ਸਾਹਿਬ, ਰੌਸ਼ਨੀ (ਦੀਵਾਲੀ) ਸ੍ਰੀ ਅੰਮ੍ਰਿਤਸਰ ਅਤੇ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿੱਚ ਸ਼ਾਮਲ ਹਨ। ਬਾਕੀ ਦਿਨਾਂ ‘ਚ ਇਹ ਜਥੇ ਆਪੋ-ਆਪਣੇ ਟਿਕਾਣਿਆਂ ‘ਤੇ ਜਾਂ ਸ਼ਰਧਾਲੂਆਂ ਦੇ ਸੱਦੇ ‘ਤੇ ਪਿੰਡਾਂ ‘ਚ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ਤੇ ਸਰਹੰਦ ਵਿਖੇ ਸਿੱਖ ਵਿਦਿਆਲੇ ਹਨ ਜਿਥੇ ਨੌਜਵਾਨ ਨਿਹੰਗ ਸਿੰਘਾਂ ਨੂੰ ਸਕੂਲੀ ਵਿਦਿਆ ਤੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ। ਨਿਹੰਗ ਸਿੰਘ ਤਲਾਅ, ਨਹਿਰ ਜਾਂ ਬੰਬੀ ਦਾ ਪਾਣੀ ਪੀਂਦੇ ਹਨ, ਬੋਤਲ ਜਾਂ ਹੱਥ ਨਲਕੇ ਦਾ ਪਾਣੀ ਵਰਜਿਤ ਹੈ।
ਬਾਬਾ ਦੀਪ ਸਿੰਘ ਮਿਸਲ ਦੇ ਸਿੰਘ ਦੋ ਤੋਂ ਲੈ ਕੇ ਛੇ ਘੋੜਿਆਂ ਤੱਕ ਇਕੋ ਵੇਲੇ ਭਜਾਉਂਦੇ ਹਨ ਤੇ ਹੋਰ ਕਈ ਤਰਾਂ ਖਤਰਨਾਕ ਕਰਤੱਬ ਵਿਖਾਉਂਦੇ ਹਨ। ਜੰਗੀ ਵਿਦਿਆ ਦੇ ਮਾਹਿਰ ਨਿਹੰਗ ਸਿੰਘ ਅੱਗੋਂ ਭੁਝੰਗੀ ਸਿੰਘਾਂ ਨੂੰ ਜੰਗੀ ਕਰਤੱਬ ਸਿਖਾਉਂਦੇ ਹਨ।


Comments Off on ਮੇਲਾ ਮਾਘੀ ਦੇ ਦਰਸ਼ਨ-ਇਸ਼ਨਾਨ ਲਈ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਪੁੱਜਣੀਆਂ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.