ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮੋਦੀ ਲਈ ‘ਅੱਛੇ ਦਿਨਾਂ’ ਦਾ ਮਤਲਬ ਹੋਰ ਹੈ

Posted On January - 2 - 2017

10201CD _MODIਰਿਪੁਦਮਨ ਸਿੰਘ ਰੂਪ

ਨੋਟਬੰਦੀ ਨੇ ਦੇਸ਼ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਹਨ ਜਿਵੇਂ ਦੇਸ਼ ਵਿੱਚ ਮਾਰਸ਼ਲ ਲਾਅ ਲੱਗ ਗਿਆ ਹੋਵੇ। ਜਦੋਂ ਪ੍ਰਧਾਨ ਮੰਤਰੀ ਨੇ ਇਹ ਨੋਟਬੰਦੀ ਦਾ ਐਲਾਨ ਕੀਤਾ ਤਾਂ ਪਹਿਲਾਂ ਸੋਚਿਆ ਕਿ ਇਹ ਫ਼ੈਸਲਾ ਮੋਦੀ ਦੇ ਕਿਸੇ ਦੁਸ਼ਮਣ ਨੇ ਸਾਜਿਸ਼ ਅਧੀਨ ਗੁੰਮਰਾਹ ਕਰਕੇ ਕਰਵਾਇਆ ਲੱਗਦਾ ਹੈ। ਪਰ ਜਦੋਂ ਮੋਦੀ ਨੋਟਬੰਦੀ ਦੇ ਆਪਣੇ ਫ਼ੈਸਲੇ ਨੂੰ ਦਰੁਸਤ ਦੱਸ ਰਿਹਾ ਹੈ ਅਤੇ ਵਿਰੋਧੀਆਂ ਨੂੰ ਕਾਲਾ ਧਨ ਰੱਖਣ ਵਾਲਿਆਂ ਦੇ ਹਮਾਇਤੀ ਦੱਸ ਰਿਹਾ ਹੈ ਤਾਂ ਹੋਰ ਵੀ ਹੈਰਾਨੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਪੰਜਾਹ ਦਿਨ ਵਿੱਚ ਸਥਿਤੀ ਠੀਕ ਹੋ ਜਾਏਗੀ, ਪਰ ਹੁਣ ਤਾਂ ਨੋਟਬੰਦੀ ਦੇ ਫ਼ੈਸਲੇ ਦੇ ਪੰਜਾਹ ਦਿਨ ਵੀ ਲੰਘ ਗਏ ਹਨ।
ਨਰਿੰਦਰ ਮੋਦੀ ਨੇ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ, ਉਦੋਂ ਤੋਂ ਆਏ ਦਿਨ ਕੁਝ ਵੱਖਰਾ ਹੀ ਹੋ ਰਿਹਾ ਹੈ। ਕਦੇ ਪ੍ਰਧਾਨ ਮੰਤਰੀ ਸਿੱਧਾ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਨਵਾਜ਼ ਸ਼ਰੀਫ਼ ਦੀ ਦੋਹਤੀ ਦੇ ਵਿਆਹ ਉੱਤੇ ਪੁੱਜ ਜਾਂਦਾ ਹੈ। ਕਦੇ ਨਵਾਜ਼ ਸ਼ਰੀਫ਼ ਨੂੰ ਆਪਣਾ ਦੋਸਤ ਕਹਿੰਦਾ ਹੈ, ਕਦੇ ਪੱਕਾ ਦੁਸ਼ਮਣ। ਮੋਦੀ ਦੇ ਕਹਿਣ ਅਨੁਸਾਰ ਕਦੇ ਪਾਕਿਸਤਾਨ ਨੂੰ ਦੁਸ਼ਮਣ ਮੰਨੀਏ ਕਦੇ ਮਿੱਤਰ। ਕਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਸਲਾ ਉਭਾਰ ਕੇ ਵਿਦਿਆਰਥੀਆਂ ਨੂੰ ਦੇਸ਼ਧ੍ਰੋਹੀ ਗਰਦਾਨਿਆ ਜਾਂਦਾ ਹੈ। ਉਨ੍ਹਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਜਾਂਦੀ ਹੈ। ਕਦੇ ਗਊ ਦਾ ਮਾਸ ਰੱਖਣ ਕਰਕੇ ਮੁਸਲਮਾਨਾਂ ਦਾ ਕਤਲ। ਕਦੇ ਸਾਹਿਤ ਅਕਾਦਮੀ ਦਿੱਲੀ ਦਾ ਸਨਮਾਨ ਵਾਪਸ ਕਰਨ ਵਾਲੇ ਲੇਖਕਾਂ, ਸਾਇੰਸਦਾਨਾਂ ਨੂੰ ਦੇਸ਼ਧ੍ਰੋਹੀ ਦੱਸਿਆ ਜਾਂਦਾ ਹੈ। ਜੇ ਕੋਈ ਮੋਦੀ ਸਰਕਾਰ ਦੇ ਵਿਰੁੱਧ ਬੋਲੇ, ਉਸ ਨੂੰ ਗੱਦਾਰ ਅਤੇ ਰਾਸ਼ਟਰਧ੍ਰੋਹੀ ਗਰਦਾਨਿਆ ਜਾਂਦਾ ਹੈ। ਇਨ੍ਹਾਂ ਗੱਲਾਂ ਤੋਂ ਜਾਪਣ ਲੱਗਾ ਹੈ ਕਿ ਦੇਸ਼ ਵਿੱਚ ਜਿਵੇਂ ਅਣ ਐਲਾਨੀ ਐਮਰਜੈਂਸੀ ਲੱਗ ਗਈ ਹੋਵੇ। ਅਣ ਐਲਾਨਿਆ ਮਾਰਸ਼ਲ ਲਾਅ ਲੱਗ   ਗਿਆ ਹੋਵੇ।
ਨੋਟਬੰਦੀ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਐਨਾ ਰੱਫ਼ੜ ਕਦੇ ਪਿਆ ਨਹੀਂ ਸੁਣਿਆ। ਐਤਕੀ ਤਾਂ ਜਿਵੇਂ ਦੇਸ਼ ਹਿੱਲ ਹੀ ਗਿਆ ਹੈ। ਮੋਦੀ ਦੇ ਅੱਛੇ ਦਿਨਾਂ ਦੀ ਮੁਹਾਰਨੀ ਚੋੋਣਾਂ ਤੋਂ ਪਹਿਲਾਂ ਚਲਦੀ ਰਹੀ ਸੀ। ਹੁਣ ਪਤਾ ਲੱਗਿਆ ਕਿ ਅਸਲ ਵਿੱਚ ਮੋਦੀ ਲਈ ਅੱਛੇ ਦਿਨ ਕੀ ਹੁੰਦੇ ਹਨ।
ਨੋਟਬੰਦੀ  ਨਾਲ ਅਮੀਰ, ਧਨ ਕੁਬੇਰ, ਸਰਮਾਏਦਾਰ, ਸਿਆਸੀ ਲੀਡਰ ਅਤੇ ਅਫ਼ਸਰਸ਼ਾਹੀ ਖ਼ੁਸ਼ ਹੈ। ਉਨ੍ਹਾਂ ਕੋਲ ਬੈਂਕ ਦੇ ਚੋਰ ਦਰਵਾਜ਼ਿਆਂ ਰਾਹੀਂ ਹਜ਼ਾਰਾਂ ਲੱਖਾਂ ਦੇ ਨਵੇਂ ਨੋਟ ਆ ਜਾਂਦੇ ਹਨ। ਇਸ ਨੋਟਬੰਦੀ ਨਾਲ ਮੱਧਵਰਗ, ਹੇਠਲਾ ਮੱਧਵਰਗ ਬਣ ਗਿਆ ਹੈ। ਹੇਠਲਾ ਮੱਧਵਰਗੀ ਗ਼ਰੀਬ ਬਣ ਗਿਆ ਹੈ ਅਤੇ ਗ਼ਰੀਬ ਕੰਗਾਲ ਬਣ ਗਿਆ ਹੈ।
ਦੇਸ਼ ਵਿੱਚ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਬੇਰੁਜ਼ਗਾਰ ਹੋਰ ਬੇਰੁਜ਼ਗਾਰ ਹੋ ਗਏ ਹਨ। ਜੁਰਮ ਵੱਧ ਰਹੇ ਹਨ। ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ। ਛੋਟੇ-ਛੋਟੇ ਬੱਚਿਆਂ ਨੇ ਵੀ ਹੇਰਾ ਫੇਰੀ  ਸਿੱਖ ਲਈ ਹੈ। ਹੇਠਲੇ ਪੱਧਰ ਉੱਤੇ  ਵੀ ਕਮਿਸ਼ਨ ਦਾ ਧੰਦਾ ਚਲ ਪਿਆ ਹੈ। ਇਹ ਨੋਟਬੰਦੀ ਦੇ ਨਤੀਜੇ ਹਨ ਅਤੇ ਬੈਂਕਾਂ ਵਿੱਚੋਂ ਆਪਣੇ ਪੈਸੇ ਵੀ ਨਾ ਕਢਵਾ ਸਕਣ ਦੇ ਨਤੀਜੇ ਹਨ। ਦੁਨੀਆਂ ਵਿੱਚ ਇਹ ਕਿਤੇ ਨਹੀਂ ਸੁਣਿਆ ਕਿ ਤੁਸੀਂ ਆਪਣੇ ਬੈਂਕ ਵਿੱਚ ਪਏ ਪੈਸੇ ਨਹੀਂ ਕਢਵਾ ਸਕਦੇ। ਸੱਤਰ ਸਾਲਾਂ ਤੋਂ ਗ਼ਰੀਬਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸੁਣ ਰਹੇ ਹਾਂ। ਜ਼ਮੀਨਾਂ ਜਾਇਦਾਦਾਂ ਵਾਲੇ ਧਨ ਕੁਬੇਰ ਸਿਆਸੀ ਆਗੂਆਂ ਨੂੰ ਗ਼ਰੀਬਾਂ ਨੂੰ ਸਾਈਕਲ ਵੰਡਣ, ਕੰਬਲ ਵੰਡਣ, ਸੂਟ ਵੰਡਣ, ਦਾਲਾਂ ਵੰਡਣ ਦਾ ਪੁੰਨ ਕਰਨ ਵੇਲੇ  ਕਿੰਨਾ ਲੁਤਫ਼ ਆਉਂਦਾ ਹੋਵੇਗਾ। ਇਹ ਉਹੀ ਜਾਣਦੇ ਹਨ। ਗ਼ਰੀਬ ਹੱਥ ਅੱਡਦੇ ਰਹਿਣ ਅਤੇ ਇਹ ਦੇਸ਼ ਦੇ ਚੌਧਰੀ  ਦਾਨਵੀਰ ਹੋਣ ਦਾ ਆਨੰਦ ਮਾਣਦੇ ਰਹਿਣ। ਮੋਦੀ ਨੇ ਆਪਣੇ ਵਜ਼ੀਰਾਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਹੁਕਮ ਕੀਤਾ ਹੈ ਕਿ ਉਹ ਹੇਠਲੇ ਪੱਧਰ ਉੱਤੇ ਲੋਕਾਂ ਨਾਲ ਰਾਬਤਾ ਕਰਕੇ ਵੇਖਣ ਕੇ ਅਸਲ ਹਾਲਤ ਕੀ ਹੈ?  ਹੁਣ ਮੋਦੀ ਨੂੰ ਲੋਕਾਂ ਦੇ ਹਾਲਾਤ ਦਾ ਵੀ ਪਤਾ ਨਹੀਂ।
ਦੇਸ਼ ਦੇ ਸਾਰੇ ਟੀ.ਵੀ. ਚੈਨਲ ਜਿਨ੍ਹਾਂ ਨੇ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਮੋਦੀ ਨੂੰ ਖ਼ੂਬ ਉਭਾਰ ਕੇ  ਦੇਸ਼ ਦਾ ਨਾਇਕ ਬਣਾ ਕੇ ਜਿਤਾਇਆ ਸੀ, ਉਹੀ ਚੈਨਲ ਹੁਣ ਪੂਰੇ ਭਾਰਤ ਵਿੱਚ ਲੋਕਾਂ ਦੀਆਂ ਕਤਾਰਾਂ ਦਿਖਾ ਰਹੇ ਹਨ। ਮੋਦੀ ਅਤੇ ਭਾਜਪਾ ਦੀਆਂ ਨੀਤੀਆਂ ਦੀ ਸਭ ਤੋਂ ਵੱਧ ਹਮਾਇਤ ਕਰਨ ਵਾਲੇ ਚੈਨਲ ਨੂੰ ਹੁਣ ਨੋਟਬੰਦੀ ਦੀ ਨਿਖੇਧੀ ਕਰਨੀ ਪੈ ਰਹੀ ਹੈ। ਭਾਰਤ ਦੇ ਲੋਕ ਪਹਿਲਾਂ ਨਾਲੋਂ ਕਿਤੇ ਵੱਧ ਇਸ ਨੋਟਬੰਦੀ ਨੇ ਜਾਗਰੂਕ ਕਰ ਦਿੱਤੇ ਹਨ। ਸਿਆਸੀ ਤੌਰ ਉੱਤੇ ਵੀ ਅਤੇ ਆਰਥਿਕ ਤੌਰ ਉੱਤੇ ਵੀ। ਸਾਧਾਰਣ ਲੋਕ ਦੋਸਤ-ਦੁਸ਼ਮਣ ਦੀ ਪਛਾਣ ਕਰ ਰਹੇ ਹਨ। ਮੋਦੀ ਅਤੇ ਰਾਹੁਲ ਦੀ ਕਿਸਾਨ ਹਿੱਤਾਂ ਦੇ ਪੱਜ ਮੁਲਾਕਾਤ ਦਰਸਾਉਂਦੀ ਹੈ ਕਿ ਸਭ ਇੱਕ ਹਨ। ਕਿਸਾਨਾਂ ਦਾ ਕਿਸੇ ਨੂੰ ਕੋਈ ਦਰਦ ਨਹੀਂ। ਇਹੋ ਮੋਦੀ ਜਿਹੜਾ ਕਿਸਾਨ-ਕਿਸਾਨ ਕਰਦਾ ਥੱਕਦਾ ਨਹੀਂ ਸੀ। ਇਹੋ ਹੁਣ ਬਾਹਰੋਂ ਕਣਕ ਮੰਗਵਾਉਣ ਲਈ ਟੈਕਸ ਹਟਾ ਰਿਹਾ ਹੈ। ਬਾਹਰੋਂ ਕਣਕ ਕਿਉਂ ਮੰਗਵਾਈ ਜਾ ਰਹੀ ਹੈ, ਜਦੋਂ ਸਾਡੇ ਹੀ ਅੰਬਾਰ ਲੱਗਕੇ ਸਟੋਰਾਂ ਵਿੱਚ ਗਲ ਸੜ ਰਹੇ ਹਨ। ਅਸਲ ਵਿੱਚ ਇਹ ਸਾਰੀਆਂ ਲੋਕ-ਦੋਖ਼ੀ ਪਾਰਟੀਆਂ ਦੇ ਚਿਹਰੇ ਇਸ ਨੋਟਬੰਦੀ ਨੇ ਨੰਗੇ ਕਰ ਦਿੱਤੇ ਹਨ। ਕੋਈ ਵਜ਼ੀਰ, ਸੰਸਦ ਮੈਂਬਰ, ਮੁੱਖ ਮੰਤਰੀ, ਵੱਡੇ ਕਾਰੋਬਾਰੀ ਕਤਾਰ ਵਿੱਚ ਲੱਗ ਕੇ ਨਕਦੀ ਕਿਉਂ ਨਹੀਂ ਲੈਂਦੇ?
ਜਿਵੇਂ ਸੋਵੀਅਤ ਯੂਨੀਅਨ ਨੂੰ ਤੋੜਣ ਵੇਲੇ ਉੱਥੋਂ ਦੇ ਆਗੂ ਗੋਰਵਾਚੋਵ ਨੂੰ ‘ਵੀਹਵੀਂ ਸਦੀ ਦਾ ਮਨੁੱਖ’ ਆਖ ਕੇ ਵਡਿਆਇਆ ਗਿਆ ਸੀ। ਠੀਕ ਉਸੇ ਤਰ੍ਹਾਂ ਮੋਦੀ ਨੂੰ ‘ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ’ ਕਹਿ ਕੇ ਵਡਿਆਉਣਾ ਸੁੱਖ-ਹੱਥਾ ਨਹੀਂ ਹੈ। ਅੱਜ ਸਾਡੇ ਦੇਸ਼ ਨੂੰ ਕਿਊਬਾ ਦੇ ਫੀਦਲ ਕਾਸਤਰੋ ਵਰਗੇ ਆਗੂਆਂ ਦੀ ਲੋੜ ਹੈ ਜਿਹੜਾ ਆਪਣੇ ਸੀਮਤ ਸਾਧਨਾਂ ਨਾਲ ਵੀ ਅਮਰੀਕੀ ਸਾਮਰਾਜ ਅੱਗੇ ਨਹੀਂ ਸੀ ਝੁਕਿਆ ਅਤੇ ਕਿਊਬਾ ਨੂੰ ਚੰਗੇ ਦੇਸ਼ ਵਜੋਂ ਵਿਕਸਤ ਕੀਤਾ।

ਸੰਪਰਕ: 98767-68960 


Comments Off on ਮੋਦੀ ਲਈ ‘ਅੱਛੇ ਦਿਨਾਂ’ ਦਾ ਮਤਲਬ ਹੋਰ ਹੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.