ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਬਚਣ ਦੀ ਲੋੜ

Posted On January - 3 - 2017

ਪ੍ਰੋ. ਜਸਪ੍ਰੀਤ ਕੌਰ

10301cd _mob 1ਨਵੀਂ ਤਕਨਾਲੋਜੀ ਸਮਾਜ ਲਈ ਫ਼ਾਇਦੇਮੰਦ ਹੈ ਪਰ ਇਸ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਬੁਰਾ ਅਸਰ ਵੀ ਪੈ ਰਿਹਾ ਹੈ। ਅੱਜ ਮੋਬਾਈਲ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਨੱਬਵਿਆਂ ਵਿੱਚ ਭਾਰਤੀ ਟੈਲੀਕੌਮ ਬਾਜ਼ਾਰ ਵਿੱਚ ਜਦੋਂ ਮੋਬਾਈਲ ਆਇਆ ਸੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਮੋਬਾਈਲ ਦੀ ਵਰਤੋਂ ਸਿਰਫ਼ ਗੱਲਬਾਤ ਲਈ ਨਾ ਹੋ ਕੇ ਮਲਟੀਮੀਡੀਆ ਡਿਵਾਈਸ ਵਜੋਂ ਹੋਵੇਗੀ। ਮੋਬਾਈਲ ਹੁਣ ਤਨਹਾਈ ਦਾ ਸਾਥੀ ਵੀ ਬਣ ਗਿਆ ਹੈ, ਪਰ ਸਹੂਲਤਾਂ ਭਰਪੂਰ ਮੋਬਾਈਲ ਫੋਨ ਸਾਡੇ ਲਈ ਖ਼ਤਰਾ ਵੀ ਬਣ ਸਕਦੇ ਹਨ।
ਮੋਬਾਈਲ ਦੀ ਵੱਧ ਵਰਤੋਂ ਨਾਲ ਦਿਮਾਗ ਅਤੇ ਕੰਨਾਂ ਦੇ ਟਿਊਮਰ ਦਾ ਖ਼ਤਰਾ ਖੜ੍ਹਾ ਹੋ ਜਾਂਦਾ ਹੈ, ਕਿਉਂਕਿ ਮੋਬਾਈਲ ਦੀ ਰੇਡੀਓ ਫ੍ਰੀਕੂਐਂਸੀ (10 ਤੋਂ 300 ਮੈਗਾਹਰਟਜ਼) ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਦਿਲ ਦੀਆਂ ਬਿਮਾਰੀਆਂ, ਖ਼ੂਨ ਦਾ ਦਬਾਅ ਤੇ ਮਾਈਗ੍ਰੇਨ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਨ੍ਹਾਂ ਖ਼ਤਰਿਆਂ ਤੋਂ ਇਲਾਵਾ ਮੋਬਾਈਲ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਡਰਾਈਵਿੰਗ ਕਰਦੇ ਸਮੇਂ ਮੋਬਾਈਲ ਸੁਣਨ ਨਾਲ ਫੋਕੱਸ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਸਿੱਟੇ ਵਜੋਂ ਹਾਦਸਾ ਹੋ ਸਕਦਾ ਹੈ। ਮੋਬਾਈਲ ਸਾਈਬਰ ਜੁਰਮ ਵਧਾਉਣ ਵਿੱਚ ਵੀ ਭਾਈਵਾਲ ਹਨ। ਵਪਾਰੀ ਵਰਗ, ਨੌਕਰੀਪੇਸ਼ਾ, ਬੁੱਧੀਜੀਵੀ ਵਰਗ ਤਾਂ ਮੋਬਾਈਲ ਦੀ ਵਰਤੋਂ ਸਕਾਰਾਤਮਕ ਰੂਪ ਨਾਲ ਕਰਦੇ ਹਨ ਪਰ ਨੌਜਵਾਨ ਮੋਬਾਈਲ ਦੀ ਦੁਰਵਰਤੋਂ ਕਰਨ ਲੱਗ ਪੈਂਦੇ ਹਨ। ਨੌਜਵਾਨ ਰਾਤ ਨੂੰ ਸੌਣ ਲੱਗੇ ਵੀ ਦੇਰ ਰਾਤ ਤੱਕ ਦੋਸਤਾਂ ਨੂੰ ਮੈਸਿਜ ਭੇਜਦੇ ਹਨ ਤੇ ਗੱਲਾਂ ਕਰਦੇ ਹਨ ਅਤੇ ਪੜ੍ਹਾਈ ਤੋਂ ਵੀ ਦੂਰ ਹੋ ਜਾਂਦੇ ਹਨ। ਵਿਖਾਵੇ ਵਾਸਤੇ ਮਹਿੰਗੇ ਮੋਬਾਈਲ ਫੋਨ ਰੱਖਣਾ ਵੀ ਫੈਸ਼ਨ ਬਣ ਗਿਆ ਹੈ। ਵਿਦਿਆਰਥੀ ਵਰਗ ਵਿੱਚ ਇਹ ਰੁਝਾਨ ਘਾਤਕ ਹੈ, ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਅਸਰ ਪੈਂਦਾ ਹੈ।
ਚੰਗੇ ਤੇ ਸੁਖਾਵੇਂ ਜੀਵਨ ਲਈ ਜ਼ਰੂਰੀ ਹੈ ਕਿ ਕਿਸੇ ਵੀ ਚੀਜ਼ ਦੀ ਲੋੜੋਂ ਵੱੱਧ ਵਰਤੋਂ ਨਾ ਕੀਤੀ ਜਾਵੇ। ਧਿਆਨ ਰੱਖੋ ਕਿ ਹੈੱਡਫੋਨ ਕੰਨਾਂ ਵਿੱਚ ਲਗਾ ਕੇ ਕਦੇ ਨਾ ਸੌਵੋਂ। ਮੋਬਾਈਲ ਨੂੰ ਕਮੀਜ਼ ਦੀ ਉਪਰਲੀ ਜੇਬ ਵਿੱਚ ਨਾ ਰੱਖਿਆ ਜਾਵੇ। ਵਾਈਬ੍ਰੇਸ਼ਨ ਮੋਡ ਦੇ ਇਸਤੇਮਾਲ ਤੋਂ ਬਚਿਆ ਜਾਵੇ। ਲਗਾਤਾਰ ਲੰਮੇ ਸਮੇਂ ਤੱਕ ਗੱਲ ਨਾ ਕੀਤੀ ਜਾਵੇ ਅਤੇ ਫੋਨ ਦੀ ਸੀਮਿਤ ਤੇ ਸਕਾਰਾਤਮਕ ਵਰਤੋਂ ਕੀਤੀ ਜਾਵੇ।ਤਕਨਾਲੋਜੀ ਦੀ ਗਲਤ ਅਤੇ ਲੋੜ ਤੋਂ ਜ਼ਿਆਦਾ ਹੋ ਰਹੀ ਵਰਤੋਂ ਕਾਰਨ ਛੋਟੇ ਬੱਚਿਆਂ ਵਿੱਚ ਨਿਰਧਾਰਿਤ ਸਮੇਂ ਤੋਂ ਦੇਰ ਨਾਲ ਬੋਲਣ ਲੱਗਣ ਦੀ ਸਮੱਸਿਆ 60 ਫ਼ੀਸਦੀ ਬੱਚਿਆਂ ਵਿੱਚ ਪਾਈ ਜਾ ਰਹੀ ਹੈ। ਲਗਪਗ 65 ਫ਼ੀਸਦੀ ਬੱਚੇ ਛੋਟੀ ਉਮਰ ਵਿੱਚ ਹੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਹ ਮੋਟਾਪਾ ਅੱਗੇ ਜਾ ਕੇ ਸ਼ੂਗਰ ਦਾ ਕਾਰਨ ਬਣਦਾ ਹੈ। ਬੱਚੇ ਨਿੱਕੀ ਉਮਰ ਵਿੱਚ ਹੀ ਔਟੀਜਮ ਦਾ ਸ਼ਿਕਾਰ ਹੋ ਰਹੇ ਹਨ।
ਮੋਬਾਈਲ ਟ੍ਰਾਂਸਮਿਸ਼ਨ ਟਾਵਰ ਨਾਲ ਪੈਦਾ ਹੋਣ ਵਾਲੀ ਹਾਨੀਕਾਰਕ ਰੇਡੀਏਸ਼ਨ ਵੀ ਬਿਮਾਰੀਆਂ ਦਾ ਘਰ ਹਨ। ਅੱਜਕੱਲ੍ਹ ਰਿਹਾਇਸ਼ੀ ਇਲਾਕਿਆਂ ਵਿੱਚ ਧੜਾਧੜ ਲਾਏ ਜਾ ਰਹੇ ਮੋਬਾਈਲ ਟਾਵਰਾਂ ਦਾ ਮਨੁੱਖੀ ਜੀਵਨ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਨਾਂ ਮੋਬਾਈਲ ਟਾਵਰਾਂ ਕਾਰਨ ਪੈਦਾ ਹੋ ਰਹੀਆਂ ਇਲੈਕਟ੍ਰੋ ਮੈਗਨੇਟਿਕ ਤਰੰਗਾਂ ਕਾਰਨ ਮਨੁੱਖ ਦਾ ਸਰੀਰ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਨਾਲ-ਨਾਲ ਵਾਤਾਵਰਣ ਤੇ ਸਿਹਤ ਵਿਭਾਗ ਨੇ ਵੀ ਮੋਬਾਈਲ ਟਾਵਰ ਲਗਾਉਣ ਲਈ ਇਕ ਕਸੌਟੀ ਤੈਅ ਕਰਦਿਆਂ ਮੋਬਾਈਲ ਕੰਪਨੀਆਂ ਨੂੰ ਕਹਿ ਦਿੱਤਾ ਸੀ ਕਿ ਮੋਬਾਈਲ ਟਾਵਰ ਸੰਘਣੀ ਆਬਾਦੀ, ਸਕੂਲ, ਕਾਲਜ, ਸਿਨੇਮਾ ਹਾਲ, ਭੀੜ ਵਾਲੀਆਂ ਅਤੇ ਤੰਗ ਗਲੀਆਂ, ਹਸਪਤਾਲ ਜਾਂ ਕਾਲੋਨੀ ਆਦਿ ਦੇ ਨਜ਼ਦੀਕ ਨਾ ਲਗਾਏ ਜਾਣ ਪਰ ਅੱਜ ਹਾਲਾਤ ਉਲਟ ਹਨ। ਸ਼ਹਿਰਾਂ ਅਤੇ ਪਿੰਡਾਂ ਤੇ ਕਸਬਿਆਂ ਵਿੱਚ ਵੀ ਮੋਬਾਈਲ ਟਾਵਰਾਂ ਦਾ ਜਾਲ ਵਿਛਾਇਆ ਜਾ ਚੁੱਕਾ ਹੈ। ਟੈਲੀਕਾਮ ਰੈਗੂਲੇਟਰੀ ਕਮਿਸ਼ਨ ਅਥਾਰਟੀ ਆਫ਼ ਇੰਡੀਆ ਦਾ ਆਪਣੇ ਬਚਾਅ ਵਿੱਚ ਇਹ ਕਹਿਣਾ ਹੈ ਕਿ ਲੋਕ ਜਿਸ ਨੂੰ ਰੇਡੀਏਸ਼ਨ ਦੱਸਦੇ ਹਨ, ਦਰਅਸਲ ਉਹ ਰੇਡੀਏਸ਼ਨ ਨਹੀਂ ਰੇਡੀਓ ਤਰੰਗਾਂ ਹਨ। ਇਹ ਕਿਸੇ ਵੀ ਰੂਪ ਵਿੱਚ ਮਨੁੱਖ ਦੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ। ਟ੍ਰਾਈ ਦਾ ਕਹਿਣਾ ਹੈ ਕਿ ਰੇਡੀਏਸ਼ਨ 2 ਤਰ੍ਹਾਂ ਦੇ ਹੁੰਦੇ ਹਨ-ਆਈਲਾਈਜ਼ਿੰਗ ਤੇ ਨਾਨ ਆਈਨਾਇਜ਼ਿੰਗ। ਆਈਨਾਈਜ਼ਿੰਗ ਤਰੰਗਾਂ ਉਚ ਊਰਜਾ ਦੀਆਂ ਹੁੰਦੀਆਂ ਹਨ, ਜਿਵੇਂ ਕਿ ਸਿਟੀ ਸਕੈਨ, ਐਕਸ-ਰੇਅ ਤੇ ਰੇਡੀਓ ਥੈਰੇਪੀ ਵਿੱਚ ਉਪਯੋਗ ਹੋਣ ਵਾਲੀਆਂ ਤਰੰਗਾਂ। ਇਹ ਤਰੰਗਾਂ ਮਨੁੱਖ ਦੇ ਸਰੀਰ ਦੇ ਰਸਾਇਣਿਕ ਬੰਧਨਾਂ ਨੂੰ ਤੋੜ ਸਕਦੀਆਂ ਹਨ, ਇਸ ਲਈ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਪਰ ਸੈੱਲ ਫੋਨ ਤੇ ਮੋਬਾਈਲ ਟਾਵਰ ਦੇ ਐਂਟੀਨਾ ਤੋਂ ਨਾਨ ਆਈਨਾਈਜ਼ਿੰਗ ਇਲੈਕਟ੍ਰੋਮੈਗਨੈਟਿਕ ਤਰੰਗਾਂ ਨਿਕਲਦੀਆਂ ਹਨ। ਇਹ ਘੱਟ ਊਰਜਾ ਦੀਆਂ ਰੇਡੀਓ ਤਰੰਗਾਂ ਮਨੁੱਖੀ ਸਰੀਰ ਨੂੰ ਕੁੱਝ ਵੀ ਨੁਕਸਾਨ ਨਹੀਂ ਪਹੁੰਚਾ ਸਕਦੀਆਂ।
2008 ਵਿੱਚ ਜਰਮਨ ਸਰਕਾਰ ਵੱਲੋਂ ਅਤੇ ਫਰੈਂਚ ਮੈਡੀਕਲ ਸਰਵੇਖਣ ਅਨੁਸਾਰ ਮੋਬਾਈਲ ਟਾਵਰਾਂ ਦੇ 1000 ਫੁੱਟ ਦੇ ਦਾਇਰੇ ਅੰਦਰ ਰਹਿਣ ਵਾਲੇ ਲੋਕਾਂ ਵਿੱਚ ਕੈਂਸਰ ਵਰਗੀ ਜਾਨਲੇਵਾ ਬਿਮਾਰੀ, ਮੈਮਰੀ ਲੌਸ, ਸਿਰ ਦਰਦ, ਨੀਂਦ ਨਾ ਆਉਣਾ, ਡਿਪਰੈਸ਼ਨ, ਚਮੜੀ ਦੇ ਰੋਗ ਤੇ ਘੱਟ ਸੁਣਨਾ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮੋਬਾਈਲ ਟਾਵਰਾਂ ਦੀਆਂ ਇਹ ਮਾਈਕ੍ਰੋ ਵੇਵਜ਼ 1900 ਐਮ.ਐਚ.ਜੈਡ. ਦੀ ਰਫ਼ਤਾਰ ਨਾਲ ਕੰਮ ਕਰਦੀਆਂ ਹਨ, ਜਿਸ ਕਰਕੇ ਇਨ੍ਹਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਨਾ ਸਿਰਫ਼ ਮਨੁੱਖਾਂ ’ਤੇ ਹੀ ਮਾੜਾ ਅਸਰ ਪੈ ਰਿਹਾ ਹੈ, ਬਲਕਿ ਪਸ਼ੂ-ਪੰਛੀ ਵੀ ਲਗਾਤਾਰ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸਾਲ 1994 ਤੋਂ ਬਾਅਦ ਘਰੇਲੂ ਚਿੜੀਆਂ ਦੀ ਆਬਾਦੀ ਵਿੱਚ ਲਗਾਤਾਰ ਕਮੀ ਆਈ ਹੈ ਤੇ ਹੋਰ ਜਾਨਵਰਾਂ ਅਤੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋਣ ਦੀ ਕਗਾਰ ’ਤੇ ਹਨ। ਇਸ ਦਾ ਕਾਰਨ ਟਾਵਰ ਵੀ ਹਨ। ਸਰਕਾਰ ਨੂੰ ਮੋਬਾਈਲ ਟਾਵਰਾਂ ਦੇ ਮਾਮਲੇ ਵਿੱਚ ਸਖ਼ਤ ਕਾਨੂੰਨ ਪਾਸ ਕਰ ਕੇ ਲਾਗੂ ਕਰਨਾ ਚਾਹੀਦਾ ਹੈ। ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਮੋਬਾਈਲ ਕੰਪਨੀਆਂ ਰਿਹਾਇਸ਼ੀ ਇਲਾਕਿਆਂ ਦੀਆਂ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਤੋਂ ਇਜਾਜ਼ਤ ਲਏ ਬਿਨਾਂ ਟਾਵਰ ਨਾ ਲਾਉਣ।

ਸੰਪਰਕ: 94178-31583


Comments Off on ਮੋਬਾਈਲ ਦੀ ਬੇਲੋੜੀ ਵਰਤੋਂ ਤੋਂ ਬਚਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.