ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਯੁਕੀ ਭਾਂਬਰੀ ਆਸਟਰੇਲੀਅਨ ਓਪਨ ਦੇ ਦੂਜੇ ਦੌਰ ’ਚ ਪਹੁੰਚਿਆ

Posted On January - 11 - 2017

5 copyਮੈਲਬਰਨ, 11 ਜਨਵਰੀ
ਭਾਰਤੀ ਖਿਡਾਰੀ ਯੁਕੀ ਭਾਂਬਰੀ ਨੇ ਅੱਜ ਇੱਥੇ ਆਸਟਰੇਲੀਅਨ ਓਪਨ ਦੇ ਕੁਆਲੀਫਾਇਰ ’ਚ ਸੱਤਵੀਂ ਰੈਂਕਿੰਗ ਦੇ ਸਟੀਫਨ ਕੋਜਲੋਵ ’ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਦੂਜੇ ਦੌਰ ਵਿੱਚ ਜਗ੍ਹਾ ਬਣਾਈ ਜਦਕਿ ਉਸ ਦੇ ਡੇਵਿਸ ਕੱਪ ਦੇ ਸਾਥੀ ਸਾਕੇਤ ਮਾਇਨੇਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
534ਵੀਂ ਰੈਂਕਿੰਗ ਦਾ ਯੁਕੀ ਬਾਂਹ ਦੀ ਸੱਟ ਕਾਰਨ 2016 ਦਾ ਅੱਧਾ ਸੈਸ਼ਨ ਖੇਡ ਨਹੀਂ ਸਕਿਆ ਸੀ। ਉਸ ਨੇ 116ਵੀਂ ਰੈਂਕਿੰਗ ਦੇ ਅਮਰੀਕੀ ਵਿਰੋਧੀ ’ਤੇ 6-1, 6-4 ਨਾਲ ਜਿੱਤ ਦਰਜ ਕੀਤੀ। ਹਾਲਾਂਕਿ ਮਾਇਨੇਨੀ ਦਾ ਸਫ਼ਰ ਸਮਾਪਤ ਹੋ ਗਿਆ, ਜਿਸ ਨੇ ਜਰਮਨੀ ਦੇ ਪੀਟਰ ਜੋਜੋਵਜ਼ਿਕ (189ਵੀਂ ਰੈਂਕਿੰਗ) ਤੋਂ 0-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਇਸ ਭਾਰਤੀ ਖਿਡਾਰੀ ਤੋਂ ਚਾਰ ਸਥਾਨ ਉੱਪਰ ਹੈ। ਯੁਕੀ ਸਿਰਫ਼ ਬੇਸਲਾਈਨ ’ਤੇ ਹੀ ਮਜ਼ਬੂਤ ਨਹੀਂ ਸੀ, ਬਲਕਿ ਉਸ ਨੇ ਨੈੱਟ ’ਤੇ ਵੀ ਚੰਗਾ ਪ੍ਰਦਰਸ਼ਨ ਕੀਤਾ, ਜਿਸ ਨਾਲ ਉਸ ਨੂੰ ਆਪਣੀ ਰਣਨੀਤੀ ਦਾ ਫਾਇਦਾ ਮਿਲਿਆ। ਉਸ ਨੇ ਚੇਨੱਈ ਓਪਨ ’ਚ ਹਮਵਤਨ ਰਾਮਕੁਮਾਰ ਰਾਮਨਾਥਨ ਖ਼ਿਲਾਫ਼ ਵੀ ਇਹੀ ਰਣਨੀਤੀ ਅਪਣਾਈ ਸੀ। ਯੁਕੀ ਨੇ ਮੈਚ ’ਚ 28 ਨੈੱਟ ਅੰਕ ’ਚੋਂ 20 ਜਿੱਤੇ ਜਿਸ ’ਚ ਉਨ੍ਹਾਂ ਆਪਣੇ ਵਿਰੋਧੀ ਦੀ ਛੇ ਵਾਰੀ ਸਰਵਿਸ ਤੋੜੀ ਅਤੇ ਦੋ ਵਾਰ ਆਪਣੀ ਸਰਵਿਸ ਗੁਆ ਬੈਠਿਆ।
ਹੁਣ ਭਾਰਤੀ ਖਿਡਾਰੀ ਦਾ ਸਾਹਮਣਾ ਸਰਬੀਆ ਦੇ ਪੇਦਜਾ ਕ੍ਰਿਸਟਨ ਨਾਲ ਹੋਵੇਗਾ ਜਿਨ੍ਹਾਂ ਸ਼ੁਰੂਆਤੀ ਦੌਰ ’ਚ ਪਛੜਨ ਮਗਰੋਂ ਵਾਪਸੀ ਕਰਦਿਆਂ ਚੈੱਕ ਗਣਰਾਜ ਦੇ ਜਦਨੇਕ ਨੂੰ 3-6, 6-1, 7-5 ਨਾਲ ਮਾਤ ਦਿੱਤੀ। ਯੁਕੀ ਨੇ ਆਪਣੀ ਰਣਨੀਤੀ ਬਾਰੇ ਕਿਹਾ ਕਿ ਇਹ ਹਾਲਾਤ ’ਤੇ ਨਿਰਭਰ ਕਰਦਾ ਹੈ। ਇਹ ਮੇਰੇ ਲਈ ਚੰਗੀ ਸ਼ੁਰੂਆਤ ਹੈ। ਪਹਿਲਾ ਦੌਰ ਕਾਫੀ ਮੁਸ਼ਕਲ ਸੀ ਅਤੇ ਉਸ ਨੂੰ ਖੁਸ਼ੀ ਹੈ ਕਿ ਮਜ਼ਬੂਤ ਖੇਡ ਦਿਖਾ ਕੇ ਉਹ ਜਿੱਤਣ ’ਚ ਕਾਮਯਾਬ ਰਿਹਾ। ਅਗਲੇ ਵਿਰੋਧੀ ਬਾਰੇ ਉਸ ਨੇ ਕਿਹਾ ਹਰ ਮੈਚ ਮੁਸ਼ਕਲ ਹੁੰਦਾ ਹੈ ਅਤੇ ਇਹ ਵੀ ਵੱਖਰਾ ਨਹੀਂ ਹੋਵੇਗਾ ਤੇ ਕੱਲ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ। ਯੁਕੀ ਨੂੰ ਮੁੱਖ ਡਰਾਅ ’ਚ ਕੁਆਲੀਫਾਈ ਕਰਨ ਲਈ ਦੋ ਮੈਚ ਹੋਰ ਜਿੱਤਣੇ ਪੈਣਗੇ।

-ਪੀਟੀਆਈ

ਏਐਸਬੀ ਕਲਾਸਿਕ ’ਚ ਪੇਸ-ਸਾ ਦੀ ਜੋੜੀ ਜਿੱਤੀ
ਆਕਲੈਂਡ: ਭਾਰਤੀ ਖਿਡਾਰੀ ਲਿਏਂਡਰ ਪੇਸ ਅਤੇ ਉਸ ਦੇ ਨਵੇਂ ਜੋੜੀਦਾਰ ਆਂਦਰੇ ਸਾ ਨੇ ਅੱਜ ਇੱਥੇ ਏਐਸਬੀ ਕਲਾਸਿਕ ’ਚ ਟਰੀਟ ਹੁਏ ਤੇ ਮੈਕਸ ਮਿਰਨਈ ਦੀ ਸਿਖਰਲਾ ਸਥਾਨ ਹਾਸਲ ਜੋੜੀ ਨੂੰ ਹਰਾ ਕੇ ਉਲਟ-ਫੇਰ ਕਰਦਿਆਂ ਇਕੱਠਿਆਂ ਆਪਣੀ ਪਹਿਲੀ ਜਿੱਤ ਦਰਜ ਕੀਤੀ। ਦੋਵਾਂ ਨੇ ਇਸੇ ਸੈਸ਼ਨ ’ਚ ਇੱਕ ਦੂਜੇ ਨਾਲ ਜੋੜੀ ਬਣਾਈ ਹੈ। ਪੇਸ ਅਤੇ ਉਸ ਦੇ ਬ੍ਰਾਜ਼ੀਲੀ ਸਾਥੀ ਨੇ ਹੁਏ ਤੇ ਮਿਰਨਈ ਦੀ ਜੋੜੀ ਨੂੰ ਇੱਕ ਘੰਟਾ 14 ਮਿੰਟ ਤੱਕ ਚੱਲੇ ਮੁਕਾਬਲੇ ’ਚ 7-6, 6-3 ਨਾਲ ਹਰਾ ਕੇ 5,08,360 ਡਾਲਰ ਇਨਾਮੀ ਰਾਸ਼ੀ ਦੇ ਹਾਰਡ-ਕੋਰਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ ਪੇਸ ਅਤੇ ਸਾ ਦੀ ਜੋੜੀ ਚੇਨੱਈ ਓਪਨ ਦੇ ਪਹਿਲੇ ਦੌਰ ’ਚ ਪੂਰਵ ਰਾਜਾ ਤੇ ਦਿਵਿਜ ਸ਼ਰਣ ਦੀ ਜੋੜੀ ਤੋਂ ਹਾਰ ਗਈ ਸੀ। ਹੁਣ ਉਨ੍ਹਾਂ ਦਾ ਮੁਕਾਬਲਾ ਡੇਨੀਅਲ ਤੇ ਮਾਰਸੇਲੋ ਡੇਲੋਲਿਨਰ ਦੀ ਵਾਈਲਡ ਕਾਰਡ ਧਾਰਕ ਜੋੜੀ ਨਾਲ ਹੋਵੇਗਾ। ਇਸੇ ਵਿਚਾਲੇ ਡਬਲਿਊਟੀਏ ਐਪੀਆ ਕੌਮਾਂਤਰੀ ਟੂਰਨਾਮੈਂਟ ’ਚ ਸਿਖਰਲਾ ਸਥਾਨ ਹਾਸਲ ਸਾਨੀਆ ਮਿਰਜ਼ਾ ਅਤੇ ਬਾਰਬਰਾ ਸਟ੍ਰਾਈਕੋਵਾ ਨੇ ਵਾਈਲਡ ਕਾਰਡ ਰਾਹੀਂ ਦਾਖਲਾ ਹਾਸਲ ਕਰਨ ਵਾਲੀ ਮੈਡੀਸਨ ਬ੍ਰੇਂਗਲੇ ਅਤੇ ਅਰਿਨ ਰੋਦਿਯੋਨੋਵਾ ਦੀ ਜੋੜੀ ’ਤੇ 6-3, 6-4 ਨਾਲ ਜਿੱਤ ਦਰਜ ਕੀਤੀ।

 -ਪੀਟੀਆਈ


Comments Off on ਯੁਕੀ ਭਾਂਬਰੀ ਆਸਟਰੇਲੀਅਨ ਓਪਨ ਦੇ ਦੂਜੇ ਦੌਰ ’ਚ ਪਹੁੰਚਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.