ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਰਜਵਾਹੇ ਵਿੱਚ ਕਾਰ ਪਲਟੀ

Posted On January - 11 - 2017
ਬਰਨਾਲਾ-ਸੰਘੇੜਾ ਰੋਡ ’ਤੇ ਹਾਦਸੇ ਵਿੱਚ ਨੁਕਸਾਨੀ ਇੰਡੀਕਾ ਕਾਰ।-ਫੋਟੋ: ਬੱਲੀ

ਬਰਨਾਲਾ-ਸੰਘੇੜਾ ਰੋਡ ’ਤੇ ਹਾਦਸੇ ਵਿੱਚ ਨੁਕਸਾਨੀ ਇੰਡੀਕਾ ਕਾਰ।-ਫੋਟੋ: ਬੱਲੀ

ਖੇਤਰੀ ਪ੍ਰਤੀਨਿਧ
ਬਰਨਾਲਾ, 11 ਜਨਵਰੀ
ਸਥਾਨਕ ਬਰਨਾਲਾ-ਸੰਘੇੜਾ ਰੋਡ ’ਤੇ ਲੰਘੀ ਰਾਤ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਏ ਇੱਕ ਸੜਕ ਹਾਦਸੇ ਦੌਰਾਨ ਜਿੱਥੇ ਕਾਰ ਸਵਾਰ ਤੇ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ ਉੱਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਤੇਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਪੰਛੀ ਵਾਸੀ ਜੰਡਾਂ ਵਾਲਾ ਰੋਡ ਬਰਨਾਲਾ ਕੱਲ੍ਹ ਸ਼ਾਮ ਸਾਢੇ ਕੁ ਪੰਜ ਵਜੇ ਆਪਣੀ ਇੰਡੀਕਾ ਕਾਰ (ਪੀਬੀ 28 ਈ 4641) ’ਤੇ ਸਵਾਰ ਹੋ ਕੇ ਸੰਘੇੜਾ ਸਾਈਡ ਤੋਂ ਬਰਨਾਲਾ ਸਥਿੱਤ ਸਿਵ ਵਾਟਿਕਾ ਕਲੋਨੀ ’ਚ ਆਪਣੇ ਘਰ ਨੂੰ ਜਾ ਰਿਹਾ ਸੀ। ਜਦ ਉਹ ਕ੍ਰਿਸ਼ਨਾ ਕਲੋਨੀ ਦੇ ਗੇਟ ਅੱਗੇ ਪੁੱਜਾ ਤਾਂ ਬਰਨਾਲਾ ਤੋਂ ਕ੍ਰਿਸ਼ਨਾ ਕਲੋਨੀ ’ਚ ਜਾ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਸਿੰਦੂ, ਰਾਮ ਰੂਪ ਤੇ ਠਾਕੁਰ ਵਾਸੀ ਬਰਨਾਲਾ ਨੇ ਇੱਕਦਮ ਮੋਟਰਸਾਕਲ ਕ੍ਰਿਸ਼ਨਾ ਕਲੋਨੀ ਵੱਲ ਨੂੰ ਮੋੜ ਦਿੱਤਾ ਜਿਸ ਕਰ ਕੇ ਸੰਘੇੜਾ ਵੰਨੀਓਂ ਆ ਰਹੀ ਇੰਡੀਕਾ ਕਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਕਾਰ ਨਾਲ ਲਗਦੇ ਰਜਵਾਹੇ ਵਿੱਚ ਪਲਟ ਕੇ ਜਾ ਡਿੱਗੀ। ਕਾਰ ਸਵਾਰ ਤੇਜਿੰਦਰ ਸਿੰਘ ਨੂੰ ਰਾਹਗੀਰਾਂ ਨੇ ਕਾਰ ਦਾ ਪਿਛਲਾ ਸ਼ੀਸ਼ਾ ਭੰਨ ਕੇ ਕਾਰ ’ਚ ਬਾਹਰ ਕੱਢਣ ਉਪਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਇਸ ਸੜਕ ਹਾਦਸੇ ਵਿੱਚ ਕਾਰ ਜਿੱਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਕਾਰ ਚਾਲਕ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਦੂਜੇ ਪਾਸੇ, ਮੋਟਰਸਾਈਕਲ ਸਵਾਰ ਠਾਕੁਰ ਵਾਸੀ ਬਰਨਾਲਾ ਨੂੰ ਜ਼ਖ਼ਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਨੂੰ ਰੈਫਰ ਕਰ ਦਿੱਤਾ।


Comments Off on ਰਜਵਾਹੇ ਵਿੱਚ ਕਾਰ ਪਲਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.