ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਰਣਜੀ ਫਾਈਨਲ: ਗੁਜਰਾਤ ਨੇ ਮੁੰਬਈ ਨੂੰ 228 ਦੌੜਾਂ ’ਤੇ ਸਮੇਟਿਆ

Posted On January - 10 - 2017

ਇੰਦੌਰ, 10 ਜਨਵਰੀ

ਮੁੰਬਈ ਦਾ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਅਰਧ ਸੈਂਕੜਾ ਪੂਰਾ ਕਰਨ ਮਗਰੋਂ। -ਫੋਟੋ: ਪੀਟੀਆਈ

ਮੁੰਬਈ ਦਾ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਅਰਧ ਸੈਂਕੜਾ ਪੂਰਾ ਕਰਨ ਮਗਰੋਂ। -ਫੋਟੋ: ਪੀਟੀਆਈ

ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੀ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਦੇ ਬਾਵਜੂਦ ਸਾਬਕਾ ਚੈਂਪੀਅਨ ਮੁੰਬਈ ਰਣਜੀ ਟਰਾਫੀ ਦੇ ਫਾਈਨਲ ਮੈਚ ਦੇ ਪਹਿਲੇ ਦਿਨ ਅੱਜ ਇੱਥੇ ਗੁਜਰਾਤ ਦੇ ਗੇਂਦਬਾਜ਼ਾਂ ਮੂਹਰੇ ਪਹਿਲੀ ਪਾਰੀ ਵਿੱਚ 228 ਦੌੜਾਂ ’ਤੇ ਢੇਰ ਹੋ ਗਈ। ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤੱਕ 66 ਬਾਅਦ ਫਾਈਨਲ ਖੇਡ ਰਹੀ ਗੁਜਰਾਤ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਸ਼ੁਰੂ ਕਰ ਦਿੱਤੀ ਸੀ। ਉਸ ਨੂੰ ਸਿਰਫ਼ ਇੱਕ ਓਵਰ ਖੇਡਣ ਦਾ ਮੌਕਾ ਮਿਲਿਆ ਜਿਸ ’ਚ ਉਸ ਨੇ ਬਿਨਾਂ ਕਿਸੇ ਨੁਕਸਾਨ ਦੇ ਦੋ ਦੌੜਾਂ ਬਣਾਈਆਂ ਹਨ।
ਗੁਜਰਾਤ ਦੇ ਕਪਤਾਨ ਪਾਰਥਿਵ ਪਟੇਲ ਨੇ ਟੌਸ ਜਿੱਤ ਕੇ ਮੁੰਬਈ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਜਸਪ੍ਰੀਤ ਬੁਮਰਾਹ ਦੀ ਗ਼ੈਰਹਾਜ਼ਰੀ ਦੇ ਬਾਵਜੂਦ ਗੁਜਰਾਤ ਦੇ ਹੋਰਨਾਂ ਤੇਜ਼ ਗੇਂਦਬਾਜ਼ਾਂ ਨੇ ਸਵੇਰ ਦੀ ਨਮੀ ਦਾ ਪੂਰਾ ਫਾਇਦਾ ਚੁਕਦਿਆਂ ਮੁੰਬਈ ਨੂੰ ਸ਼ੁਰੂ ਤੋਂ ਹੀ ਝਟਕੇ ਦਿੱਤੇ ਜਿਸ ਨਾਲ ਸਿਰਫ਼ ਪੰਜ ਬੱਲੇਬਾਜ਼ ਹੀ ਦੂਹਰੇ ਅੰਕੜੇ ਤੱਕ ਪਹੁੰਚੇ। ਸੈਮੀ ਫਾਈਨਲ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ 17 ਸਾਲਾ ਪ੍ਰਿਥਵੀ ਸ਼ਾਅ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਊਟ ਹੋਣ ਤੋਂ ਪਹਿਲਾਂ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਸੂਰਿਆ ਕੁਮਾਰ ਯਾਦਵ (57) ਨੇ ਵੀ ਅਰਧ ਸੈਂਕੜਾ ਜੜਿਆ ਅਤੇ ਇਸੇ ਵਿਚਾਲੇ ਪਹਿਲੀ ਸ਼੍ਰੇਣੀ ਮੈਚਾਂ ’ਚ ਚਾਰ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਆਲ ਰਾਉਂਡਰ ਨਾਇਰ (35), ਸਿੱਦੇਸ਼ ਲਾਡ (23), ਸ਼੍ਰੇਅਸ ਅਈਅਰ (14) ਹੀ ਦੋਹਰੇ ਅੰਕੜੇ ਤੱਕ ਪਹੁੰਚੇ। ਗੁਜਰਾਤ ਵੱਲੋਂ ਤੇਜ਼ ਗੇਂਦਬਾਜ਼ ਆਰਪੀ ਸਿੰਘ (48 ਦੌੜਾਂ ਦੇ ਕੇ ਦੋ ਵਿਕਟਾਂ), ਚਿੰਤਨ ਗਜਾ (46 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਆਫ ਸਪਿੰਨਰ ਰੁਜਲ ਭੱਟ (ਪੰਜ ਦੌੜਾਂ ਦੇ ਕੇ ਦੋ ਵਿਕਟਾਂ), ਜਦਕਿ ਹਾਰਦਿਕ ਪਟੇਲ ਨੇ 1-1 ਵਿਕਟ ਹਾਸਲ ਕੀਤੀ।    -ਪੀਟੀਆਈ


Comments Off on ਰਣਜੀ ਫਾਈਨਲ: ਗੁਜਰਾਤ ਨੇ ਮੁੰਬਈ ਨੂੰ 228 ਦੌੜਾਂ ’ਤੇ ਸਮੇਟਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.