ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਰੁਜ਼ਗਾਰ ਦੇਣ ਪੱਖੋਂ ਯੂਏਈ ਚੌਥੇ ਸਥਾਨ ’ਤੇ

Posted On January - 3 - 2017

ਦੁਬਈ, 3 ਜਨਵਰੀ
ਸੰਯੁਕਤ ਅਰਬ ਅਮੀਰਾਤ (ਯੂਏਈ) ਰੁਜ਼ਗਾਰ ਦੇ ਪੱਖ ਤੋਂ ਵਿਸ਼ਵ ਭਰ ਵਿੱਚੋਂ ਚੌਥਾ ਤਰਜੀਹੀ ਦੇਸ਼ ਮੰਨਿਆ ਗਿਆ ਹੈ। ਕਰੀਅਰ ਪੱਖੋਂ ਤਰਜੀਹੀ ਦੇਸ਼ਾਂ ਵਿੱਚ ਪਹਿਲਾ ਸਥਾਨ ਸਵਿਟਜ਼ਰਲੈਂਡ, ਦੂਜਾ ਜਰਮਨੀ ਤੇ ਤੀਜਾ ਸਵੀਡਨ ਨੂੰ ਮਿਲਿਆ ਹੈ। ਇਹ ਖ਼ੁਲਾਸਾ ਐਚਐਸਬੀਸੀ ਦੀ ਸਾਲਾਨਾ ਸਰਵੇਖਣ ਰਿਪੋਰਟ ਤੋਂ ਹੋਇਆ ਹੈ।
ਸਾਲ 2015 ਦੀ ਸਾਲਾਨਾ ਰਿਪੋਰਟ ਵਿੱਚ ਇਸ ਦੇਸ਼ ਨੂੰ ਛੇਵਾਂ ਸਥਾਨ ਮਿਲਿਆ ਸੀ ਤੇ ਹੁਣ ਇਹ ਦੇਸ਼ ਦੋ ਸਥਾਨ ਅੱਗੇ ਆ ਗਿਆ ਹੈ। ਯੂਏਈ ਦੀਆਂ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਚੰਗੇ ਪੈਕੇਜਾਂ ਅਤੇ ਚੰਗੀਆਂ ਸੇਵਾਵਾਂ ਕਾਰਨ ਇਸ ਦੇਸ਼ ਵਿੱਚ ਕਰੀਅਰ ਬਣਾਉਣ ਨੂੰ ਕਾਫ਼ੀ ਤਰਜੀਹ ਦਿੱਤੀ ਜਾਂਦੀ ਹੈ। ਰੁਜ਼ਗਾਰ ਦੇਣ ਪੱਖੋਂ ਯੂਏਈ ਨੇ ਏਸ਼ੀਆ ਅਤੇ ਮੱਧ ਪੂਰਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਹੋਰਾਂ ਦੇਸ਼ਾਂ ਤੋਂ ਰੁਜ਼ਗਾਰ ਲਈ ਯੂਏਈ ਆਉਣ ਵਾਲਿਆਂ ਨੇ ਦੱਸਿਆ ਕਿ ਇੱਥੇ ਉਨੇ ਹੀ ਯਤਨਾਂ ਨਾਲ ਆਪਣੇ ਦੇਸ਼ਾਂ ਨਾਲੋਂ ਵੱਧ ਕਮਾ ਰਹੇ ਹਨ। ਇਸ ਸਰਵੇਖਣ ਦੌਰਾਨ 56 ਫ਼ੀਸਦੀ ਉਤਰਦਾਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਿਹਾਇਸ਼ ਭੱਤੇ ਅਤੇ ਸਿਹਤ ਭੱਤੇ ਆਦਿ ਚੰਗੇ ਮਿਲ ਰਹੇ ਹਨ, ਜਿਸ ਕਾਰਨ ਉਹ ਇਸ ਦੇਸ਼ ਵਿੱਚ ਰੁਜ਼ਗਾਰ ਨੂੰ ਤਰਜੀਹ ਦਿੰਦੇ ਹਨ।

-ਪੀਟੀਆਈ


Comments Off on ਰੁਜ਼ਗਾਰ ਦੇਣ ਪੱਖੋਂ ਯੂਏਈ ਚੌਥੇ ਸਥਾਨ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.