ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਰੂਸੀ ਖਿਡਾਰਨ ਹੱਥੋਂ ਕਰਬਰ ਹੋਈ ਉਲਟ-ਫੇਰ ਦਾ ਸ਼ਿਕਾਰ

Posted On January - 10 - 2017

ਸਿਡਨੀ, 10 ਜਨਵਰੀ

ਰੂਸ ਦੀ ਦਾਰੀਆ ਕਸਾਤਕਿਨਾ ਫਾਈਨਲ ਮੁਕਾਬਲੇ ਵਿੱਚ ਜਰਮਨੀ ਦੀ ਏਂਜਲੀਕ ਕਰਬਰ ਦਾ ਸ਼ਾਟ ਮੋੜਦੀ ਹੋਈ। -ਫ਼ੋਟੋ: ਏਐਫਪੀ

ਰੂਸ ਦੀ ਦਾਰੀਆ ਕਸਾਤਕਿਨਾ ਫਾਈਨਲ ਮੁਕਾਬਲੇ ਵਿੱਚ ਜਰਮਨੀ ਦੀ ਏਂਜਲੀਕ ਕਰਬਰ ਦਾ ਸ਼ਾਟ ਮੋੜਦੀ ਹੋਈ। -ਫ਼ੋਟੋ: ਏਐਫਪੀ

ਵਿਸ਼ਵ ਦੀ ਨੰਬਰ ਇੱਕ ਮਹਿਲਾ ਟੈਨਿਸ ਖਿਡਾਰਨ ਜਰਮਨੀ ਦੀ ਏਂਜਲੀਕ ਕਰਬਰ ਨੂੰ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ’ਚ ਮੰਗਲਵਾਰ ਨੂੰ ਰੂਸ ਦੀ ਨੌਜਵਾਨ ਖਿਡਾਰਨ ਦਾਰੀਆ ਕਸਾਤਕਿਨਾ ਨੇ ਲਗਾਤਾਰ ਸੈੱਟਾਂ ’ਚ ਹਰਾ ਕੇ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ। 19 ਸਾਲਾ ਦਾਰੀਆ ਨੇ ਮਹਿਲਾ ਸਿੰਗਲਜ਼ ਵਰਗ ਦੇ ਦੂਜੇ ਗੇੜ ਵਿੱਚ ਕਰਬਰ ਨੂੰ ਲਗਾਤਾਰ ਸੈੱਟਾਂ ’ਚ 7-6, 6-2 ਨਾਲ ਹਰਾ ਕੇ ਬਾਹਰ ਕੀਤਾ ਅਤੇ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੇ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਲਈ ਵੀ ਉਸ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਕਰਬਰ ਨੇ ਪਿਛਲੇ ਹਫ਼ਤੇ ਬ੍ਰਿਸਬੇਨ ’ਚ ਵੀ ਆਖਰੀ ਅੱਠਾਂ ’ਚ ਹਾਰੀ ਸੀ। ਵਿਸ਼ਵ ’ਚ 26ਵੇਂ ਰੈਂਕ ਦੀ ਦਾਰੀਆ ਨੇ ਨੰਬਰ ਇੱਕ ਕਰਬਰ ਨੂੰ ਹਰਾਉਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਨੂੰ ਬਿਆਨ ਨਹੀਂ ਕਰ ਸਕਦੀ। ਉਸ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਸ ਨਾਲ ਮੇਰਾ ਆਸਟਰੇਲੀਅਨ ਓਪਨ ’ਚ ਜਾਣ ਤੋਂ ਪਹਿਲਾਂ ਆਤਮ ਵਿਸ਼ਵਾਸ ਵਧੇਗਾ।’ ਗਰੈਂਡ ਸਲੈਮ ਸੋਮਵਾਰ ਨੂੰ ਮੈਲਬਰਨ ਪਾਰਕ ’ਚ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਜਰਮਨ ਖਿਡਾਰਨ ਆਪਣਾ ਖ਼ਿਤਾਬ ਬਚਾਉਣ ਉੱਤਰੇਗੀ। ਦਿਨ ਦੇ ਹੋਰਨਾਂ ਮੁਕਾਬਲਿਆਂ ’ਚ ਰੂਸ ਦੀ ਅਨਾਸਤਾਸੀਆ ਪਾਵਿਲਚੇਨਕੋਵਾ ਨੇ ਹਮਵਤਨ ਅਤੇ ਸਾਬਕਾ ਚੈਂਪੀਅਨ ਸਵੇਤਲਾਨਾ ਕੁਜ਼ਨੇਤਸੋਵਾ ਨੂੰ 7-5, 6-3 ਨਾਲ ਹਰਾਇਆ। ਪਾਵਿਲਚੇਨਕੋਵਾ ਦੇ ਸਾਹਮਣੇ ਹੁਣ ਕੁਆਰਟਰ ਫਾਈਨਲ ’ਚ ਕੈਨੇਡਾ ਦੀ ਯੁਜਿਨੀ ਬੁਕਾਰਡ ਦੀ ਚੁਣੌਤੀ ਰਹੇਗੀ। ਯੁਜਿਨੀ ਨੇ ਦਿਨ ਦੇ ਇੱਕ ਹੋਰ ਉਲਟਫੇਰ ਵਿੱਚ ਤੀਜੀ ਸੀਡ ਡੋਮਿਨਿਕਾ ਸਿਬੁਲਕੋਵਾ ਨੂੰ ਹਰਾਇਆ। ਨੌਵੀਂ ਸੀਡ ਇਟਲੀ ਦੀ ਰੌਬਰਟਾ ਵਿੰਚੀ ਵੀ ਚੈੱਕ ਗਣਰਾਜ ਦੀ ਬਾਰਬਰਾ ਸਟ੍ਰਾਈਕੋਵਾ ਤੋਂ 6-2 6-3 ਨਾਲ ਹਾਰ ਗਈ, ਪਰ ਸਾਬਕਾ ਨੰਬਰ ਇੱਕ ਕੈਰੋਲੀਨਾ ਵੋਜਿਨਯਾਕੀ ਨੇ ਕਜ਼ਾਖ਼ਸਤਾਨ ਦੀ ਯੂਲੀਆ ਪੁਤਿਨਸੇਵਾ ਨੂੰ 6-0, 7-5 ਨਾਲ ਹਰਾ ਕੇ ਆਪਣੀਆਂ ਆਸਾਂ ਬਰਕਰਾਰ ਰੱਖੀਆਂ।    -ਏਐਫਪੀ


Comments Off on ਰੂਸੀ ਖਿਡਾਰਨ ਹੱਥੋਂ ਕਰਬਰ ਹੋਈ ਉਲਟ-ਫੇਰ ਦਾ ਸ਼ਿਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.