ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਰੋਡਵੇਜ਼ ਡਿਪੋ ’ਚ ਸੜਕ ਨਿਯਮਾਂ ਦੀ ਜਾਣਕਾਰੀ ਦਿੱਤੀ

Posted On January - 11 - 2017
ਬੱਸ ਸਟੈਂਡ ’ਤੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਕੈਂਪ ਵਿੱਚ ਹਿੱਸਾ ਲੈਂਦੇ ਰੋਡਵੇਜ਼ ਕਰਮਚਾਰੀ।

ਬੱਸ ਸਟੈਂਡ ’ਤੇ ਸੜਕ ਸੁਰੱਖਿਆ ਹਫ਼ਤੇ ਦੌਰਾਨ ਕੈਂਪ ਵਿੱਚ ਹਿੱਸਾ ਲੈਂਦੇ ਰੋਡਵੇਜ਼ ਕਰਮਚਾਰੀ।

ਪੱਤਰ ਪ੍ਰੇਰਕ
ਪਿਹੋਵਾ, 11 ਜਨਵਰੀ
ਸੜਕ ਸੁਰੱਖਿਆ ਹਫ਼ਤੇ ਤਹਿਤ ਰੋਡਵੇਜ਼ ਡਿਪੋ ਵਿੱਚ ਬਸ ਸਟੈਂਡ ਦੇ ਗੇਟ ’ਤੇ ਕਰਮਚਾਰੀਆਂ ਨੇ ਜਾਗਰੂਕਤਾ ਕੈਂਪ ਲਗਾਇਆ, ਜਿਸ ਦੀ ਪ੍ਰਧਾਨਗੀ ਸੰਸਥਾਨ ਪ੍ਰਬੰਧਕ ਜਗਤਾਰ ਸਿੰਘ ਸੋਢੀ ਅਤੇ ਨਿਰੀਖਕ ਰਾਮਪਾਲ ਨੇ ਕੀਤੀ। ਕੈਂਪ ਵਿੱਚ ਬੋਲਦਿਆਂ ਸੋਢੀ ਨੇ ਹਿਦਾਇਤ ਦਿੱਤੀ ਕਿ ਸਾਰੇ ਚਾਲਕ ਧੁੰਦ ਵੇਲੇ ਹੈੱਡ ਲਾਈਟ ਦੀ ਵਰਤੋਂ ਕਰਨ, ਆਪਣੀ ਸਾਈਡ ਹੀ ਵਾਹਨ ਚਲਾਉਣ ਅਤੇ ਓਵਰਟੇਕ ਕਰਨ ਸਮੇਂ ਕੋਈ ਜਲਦਬਾਜ਼ੀ ਨਾ ਕਰਨ। ਚਾਲਕਾਂ ਅਤੇ ਕੰਡਕਟਰਾਂ ਨੇ ਬਸ ਸਟੈਂਡ ’ਤੇ ਮੌਜੂਦ ਯਾਤਰੀਆਂ ਨੂੰ ਵੀ ਚਲਦੀ ਬੱਸ ’ਚ ਨਾ ਚੜ੍ਹਣ, ਬੱਸ ਦੀ ਖਿੜਕੀ ਵਿੱਚ ਨਾ ਲਟਕਣ ਅਤੇ ਛੱਤ ’ਤੇ ਨਾ ਬੈਠਣ ਲਈ ਪ੍ਰੇਰਿਆ। ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਭਾਰੇ ਵਾਹਨਾਂ ਅਤੇ ਟਰੈਕਟਰ ਟਰਾਲੀ ਦੇ ਚਾਲਕ ਆਪਣੇ ਵਾਹਨ ‘ਤੇ ਰੈਡੀਅਮ ਟੇਪ ਦੀ ਵਰਤੋਂ ਕਰਨ।


Comments Off on ਰੋਡਵੇਜ਼ ਡਿਪੋ ’ਚ ਸੜਕ ਨਿਯਮਾਂ ਦੀ ਜਾਣਕਾਰੀ ਦਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.