ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਰੰਗਮੰਚ ਤੋਂ ਸੁਨਹਿਰੀ ਪਰਦੇ ’ਤੇ ਪਹੁੰਚਿਆ ਤਰਸੇਮ

Posted On January - 7 - 2017

12712cd _tersem paul1ਗਗਨਦੀਪ ਘੜੂੰਆਂ

ਰੰਗਮੰਚ ਤੋਂ ਫ਼ਿਲਮੀਂ ਪਰਦੇ ’ਤੇ ਆਇਆ ਤਰਸੇਮ ਪੌਲ ਉਨ੍ਹਾਂ ਚੋਣਵੇਂ ਅਦਾਕਾਰਾਂ ’ਚੋਂ ਹੈ ਜੋ ਵੱਡੀ ਘਾਲਣਾ ਘਾਲ ਕੇ ਖੁਦ ਨੂੰ ਵੱਡੀ ਸਫਲਤਾ ਦੇ ਮੁਕਾਮ ’ਤੇ ਲਿਆਉਂਦੇ ਹਨ। ਪੰਜਾਬੀ ਯੂਨੀਵਰਸਿਟੀ ਦੇ ਨਾਟਕ ਕਲਾ ਵਿਭਾਗ ਤੋਂ ਡਿਗਰੀ ਪ੍ਰਾਪਤ ਤਰਸੇਮ ਪੌਲ ਨੇ ਉੱਘੇ ਨਾਟ ਨਿਰਦੇਸ਼ਕਾਂ ਨਾਲ ਕੰਮ ਕਰਦੇ ਹੋਏ ‘ਮਿੱਟੀ ਨਾ ਹੋਏ ਮਤਰੇਈ’, ‘ਅਛਾੜ ਕਾ ਏਕ ਦਿਨ’, ‘ਬੈਂਡ ਮਾਸਟਰ’, ‘ਆਧ ਅਧੂਰੇ’ ਵਰਗੇ ਨਾਟਕ ਕਰਦੇ ਹੋਏ ਪਿੰਡ ਚਨਾਰਥ ਤੋਂ ਫ਼ਿਲਮੀਂ ਪਰਦੇ ਤੱਕ ਦਾ ਸ਼ਾਨਦਾਰ ਸਫ਼ਰ ਤੈਅ    ਕੀਤਾ ਹੈ।
ਛੋਟੇ ਪਰਦੇ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਅਤੇ ਹਿੰਦੀ ਲੜੀਵਾਰਾਂ ‘ਬਸੇਰਾ’, ‘ਇਹੋ ਹਮਾਰਾ ਜੀਵਣਾ’, ‘ਯੁੱਗ ਬਦਲ ਗਿਆ’, ‘ਜਲਜਲਾ’, ‘ਰਾਣੋਂ’ ‘ਅੱਖੀਆਂ ਤੋਂ ਦੂਰ ਜਾਈਂ ਨਾ’, ‘ਭਾਗਾਂ ਵਾਲੀਆਂ’, ‘ਦੇਵਤਿਆਂ ਦਾ ਥੀਏਟਰ’, ‘ਕੰਚ ਦੀਆਂ ਵੰਗਾਂ’, ‘ਮਹਾਰਾਜਾ ਰਣਜੀਤ ਸਿੰਘ’, ‘ਚੁੰਨੀ ਲਾਲ ਜਾਸੂਸ’ ਅਤੇ ਡੀਡੀ ਵਨ ਦੇ ਲੜੀਵਾਰ ‘ਨੂਰਜਹਾਂ’ ਰਾਹੀਂ ਅਹਿਮ ਕਿਰਦਾਰ ਨਿਭਾ ਕੇ ਛੋਟੇ ਪਰਦੇ ਦੇ ਦਰਸ਼ਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਕਲਾ ਤੇ ਸੱਭਿਆਚਾਰ ਦੇ ਖੇਤਰ ਵਿੱਚ ਕੁਝ ਕਰ ਗੁਜ਼ਰਨ ਦੀ ਤਮੰਨਾ ਉਸ ਦੇ ਦਿਲ ਵਿੱਚ ਹੈ। ਚੰਗੇ ਕੰਮ ’ਤੇ ਮਿਹਨਤ ਕਰਕੇ ਵਧੀਆ ਨਤੀਜੇ ਦੇਣਾ ਤਰਸੇਮ ਦਾ ਮੁੱਖ ਉਦੇਸ਼ ਹੈ।
ਪੰਜਾਬੀ ਫ਼ਿਲਮ ‘ਏਕਮ’ ਰਾਹੀਂ ਉਸ ਨੇ ਪੰਜਾਬੀ ਸਿਨਮਾ ’ਤੇ ਅਜਿਹੀ ਛਾਪ ਛੱਡੀ ਕਿ ਫ਼ਿਲਮ ਦੀ ਸਫਲਤਾ ਤੋਂ ਬਾਅਦ ਦਰਸ਼ਕਾਂ ਨੇ ਉਸ ਨੂੰ ਭਰਪੂਰ ਪਿਆਰ ਤੇ ਸਤਿਕਾਰ ਦਿੱਤਾ ਹੈ। ਉਸ ਨੇ ਪੌਲੀਵੁੱਡ ਵਿੱਚ ‘ਮੰਨਤ’, ‘ਪੰਜਾਬਣ’, ‘ਮੁੰਡੇ ਪਟਿਆਲੇ ਦੇ’, ‘ਜੱਟ ਐਂਡ ਜੂਲੀਅਟ’, ‘ਗੱਦਾਰ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਪੰਜਾਬ 1984’, ‘ਪੁਲਸ ਇੰਨ ਪੌਲੀਵੁੱਡ’, ‘ਦੁੱਲਾ ਭੱਟੀ’ ਵਰਗੀਆਂ ਹਿੱਟ ਪੰਜਾਬੀ ਫ਼ਿਲਮਾਂ ਕਰਕੇ ਆਪਣੀ ਦਮਦਾਰ ਅਦਾਕਾਰੀ ਨਾਲ ਸੁਨਹਿਰੀ ਪਰਦੇ ’ਤੇ ਵੱਖਰਾ ਰੰਗ ਭਰਿਆ ਹੈ। ਉਸ ਦੀਆਂ ਆਉਂਣ ਵਾਲੀਆਂ ਫ਼ਿਲਮਾਂ ‘ਰੁਪਿੰਦਰ ਗਾਂਧੀ-2 ਦਾ ਰਾਬਿਨ ਹੁੱਡ’, ‘ਮੰਜੇ ਬਿਸਤਰੇ’ ਤੋਂ ਇਲਾਵਾ ਉਹ ਮਲਿਆਲੀ ਫ਼ਿਲਮ ਸਮੇਤ ਹੋਰ ਕਈ ਫ਼ਿਲਮਾਂ ਰਾਹੀਂ ਵੱਡੇ ਪਰਦੇ ’ਤੇ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ।
ਸੰਪਰਕ: 90231-78120


Comments Off on ਰੰਗਮੰਚ ਤੋਂ ਸੁਨਹਿਰੀ ਪਰਦੇ ’ਤੇ ਪਹੁੰਚਿਆ ਤਰਸੇਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.