ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਲਾਵਾਰਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਐਸਡੀਐਮ ਨੂੰ ਮੰਗ ਪੱਤਰ

Posted On January - 11 - 2017
ਐਸਡੀਐਮ ਰਾਏਕੋਟ ਕਨੂ ਥਿੰਦ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।-ਫੋਟੋ: ਰਾਏਕੋਟੀ

ਐਸਡੀਐਮ ਰਾਏਕੋਟ ਕਨੂ ਥਿੰਦ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।-ਫੋਟੋ: ਰਾਏਕੋਟੀ

ਪੱਤਰ ਪ੍ਰੇਰਕ
ਰਾਏਕੋਟੀ, 11 ਜਨਵਰੀ
ਲਾਵਾਰਸ ਪਸ਼ੂਆਂ ਤੋਂ ਤੰਗ-ਪ੍ਰੇਸ਼ਾਨ ਪਿੰਡ ਜਲਾਲਦੀਵਾਲ ਦੇ ਕਿਸਾਨਾਂ ਵੱਲੋਂ ਸਮੱਸਿਆ ਦਾ ਹੱਲ ਕਰਨ ਲਈ ਐਸਡੀਐਮ ਰਾਏਕੋਟ ਕਨੂੰ ਥਿੰਦ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਨਿਰੰਜਣ ਸਿੰਘ ਕਾਲਾ ਤੇ ਹਰਜੀਤ ਸਿੰਘ ਜਲਾਲਦੀਵਾਲ ਨੇ ਦੱਸਿਆ ਕਿ ਇਸ ਸਮੇਂ ਖੇਤਾਂ ਵਿੱਚ ਮੁੱਖ ਤੌਰ ‘ਤੇ ਕਣਕ ਦੀ ਫਸਲ ਦਾ ਪਸਾਰਾ ਹੈ ਤੇ ਲਾਵਾਰਸ ਪਸ਼ੂਆਂ ਵਲੋਂ ਕਣਕ ਦੀ ਫਸਲ ਦੇ ਉਜਾੜੇ ਕਾਰਨ ਇਲਾਕੇ ਦੇ ਕਿਸਾਨ ਕਾਫੀ ਦੁਖੀ ਹਨ। ਕਿਸਾਨ ਆਪਣੀ ਫਸਲਾਂ ਦੀ ਰਾਖੀ ਲਈ ਪਸ਼ੂਆਂ ਨੂੰ ਭਜਾਉਣ ਲਈ ਠੰਡੀਆਂ ਰਾਤਾਂ ਨੂੰ ਜਾਗ ਕੇ ਰਾਖੀ ਕਰਦੇ ਹਨ ਅਤੇ ਖੇਤਾਂ ਦੇ ਦੁਆਲੇ ਮਹਿੰਗੇ ਭਾਅ ਦੀ ਕੰਡਿਆਲੀ ਤਾਰ ਖਰੀਦ ਕੇ ਲਗਾਉਣੀ ਪੈ ਰਹੀ ਹੈ। ਕਿਸਾਨਾਂ ਨੇ ਸਰਕਾਰ ‘ਤੇ ਆਪਣਾ ਗੁੱਸਾ ਜਾਹਰ ਕਰਦੇ ਹੋਏ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਸੰਭਾਲ ਲਈ ਸਰਕਾਰ ਨੇ ਬਿਜਲੀ ਬਿੱਲਾਂ ‘ਚ ਤੇ ਹੋਰ ਵਸਤਾਂ ‘ਤੇ ਗਊ ਸੈੱਸ ਲਗਾ ਕੇ ਕਰੋੜਾਂ ਰੁਪਏ ਇੱਕਠੇ ਕਰ ਲਏ ਹਨ, ਪਰ ਲਾਵਾਰਸ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਲਾਵਾਰਸ ਪਸ਼ੂਆਂ ਦੀ ਸੰਭਾਲ ਲਈ ਕਿਸਾਨਾਂ ਵੱਲੋਂ ਇੱਕਠੇ ਹੋ ਕੇ ਅੱਜ ਐਸ.ਡੀ.ਐਮ. ਰਾਏਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਐਸ.ਡੀ.ਐਮ. ਰਾਏਕੋਟ ਨੇ ਕਿਸਾਨਾਂ ਨੂੰ ਲਾਵਾਰਸ ਪਸ਼ੂਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਲਾਵਾਰਸ ਪਸ਼ੂਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।  ਐਸਡੀਐਮ ਕਨੂੰ ਥਿੰਦ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੇ ਹੱਲ ਲਈ ਗਊਸ਼ਾਲਾਵਾਂ ਵਾਲਿਆਂ ਨਾਲ ਗੱਲਬਾਤ ਚੱਲ ਰਹੀ ਹੈ, ਜਲਦੀ ਹੀ  ਕੋਈ ਨਾਲ ਕੋਈ ਹੱਲ ਜਰੂਰ ਕੀਤਾ ਜਾਵੇਗਾ। ਇਸ ਮੌਕੇ ਜਗਜੀਤ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਕਰਮ ਸਿੰਘ, ਇਕਬਾਲ ਸਿੰਘ, ਸਤਪਾਲ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ, ਇਕਬਾਲ ਸਿੰਘ, ਤਰਸੇਮ ਸਿੰਘ, ਬੂਟਾ ਸਿੰਘ, ਪਰਵਿੰਦਰ ਸਿੰਘ, ਬਲਵੰਤ ਸਿੰਘ, ਭੀਮ ਸਿੰਘ ਤੇ ਗੁਰਪ੍ਰੀਤ ਸਿੰਘ ਕਿਸਾਨ ਹਾਜਰ ਸਨ।


Comments Off on ਲਾਵਾਰਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਐਸਡੀਐਮ ਨੂੰ ਮੰਗ ਪੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.