ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਵਿਆਜ ਦਰਾਂ ਵਿੱਚ ਕਟੌਤੀ ਨਾਲ ਅਰਥਚਾਰੇ ਨੂੰ ਮਿਲੇਗਾ ਠੁੰਮਮ੍ਹਣਾ

Posted On January - 2 - 2017

ਨਵੀਂ ਦਿੱਲੀ, 2 ਜਨਵਰੀ
ਐਸਬੀਆਈ, ਪੀਐਨਬੀ, ਯੂਨੀਅਨ ਬੈਂਕ ਆਫ ਇੰਡੀਆ ਅਤੇ ਆਈਡੀਬੀਆਈ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਭਾਰਤੀ ਕਾਰੋਬਾਰੀ ਅਦਾਰਿਆਂ ਨੇ ਅੱਜ ਕਿਹਾ ਕਿ ਇਹ ਕਦਮ ਅਰਥਚਾਰੇ ਨੂੰ ‘ਠੁੰਮਣਾ’ ਦੇਵੇਗਾ ਅਤੇ ਇਸ ਨਾਲ ਖਪਤ ਵਧੇਗੀ।
ਇੰਡਸਟਰੀ ਚੈਂਬਰ ਸੀਆਈਆਈ ਨੇ ਕਿਹਾ ਕਿ ਕਰਜ਼ੇ ਸਸਤੇ ਹੋਣ ਕਾਰਨ ਆਟੋਮੋਬਾਈਲ ਤੇ ਮਕਾਨ ਉਸਾਰੀ ਅਤੇ ਹੰਢਣਸਾਰ ਵਸਤਾਂ ਵਾਲਾ ਖੇਤਰ ਮੁੜ ਰਫ਼ਤਾਰ ਫੜ ਸਕਦਾ ਹੈ। ਸੀਆਈਆਈ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਨੇ ਕਿਹਾ ਕਿ ਐਸਐਮਈ ਸੈਕਟਰ ਦੇ ਕਰਜ਼ ਨੂੰ ਉਤਸ਼ਾਹਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਸਾਨੂੰ ਆਸ ਹੈ ਕਿ ਅਗਲੇ ਵਿਕਾਸ ਚੱਕਰ ਵਿੱਚ ਸਟਾਰਟ-ਅੱਪ ਅਤੇ ਐਸਐਮਈਜ਼ ਦੀ ਅਹਿਮ ਭੂਮਿਕਾ ਹੋਵੇਗੀ।
ਬੈਂਕ ਕਰਜ਼ਿਆਂ ਵਿੱਚ ਤੇਜ਼ੀ ਫੜਨ ਦੀ ਸੰਭਾਵਨਾ ਹੈ ਕਿਉਂਕਿ ਨੋਟਬੰਦੀ ਮਗਰੋਂ ਬੈਂਕਾਂ ਕੋਲ ਚੋਖੀਆਂ ਜਮ੍ਹਾਂ ਰਾਸ਼ੀਆਂ ਹਨ। ਫਿਕੀ ਦੇ ਪ੍ਰਧਾਨ ਪੰਕਜ ਪਟੇਲ ਨੇ ਕਿਹਾ ਕਿ ਬੈਂਕਾਂ ਵੱਲੋਂ ਵਿਆਜ ਦਰਾਂ ਘਟਾਉਣ ਵੱਲ ਵਧਣਾ ਚੰਗੀ ਗੱਲ ਹੈ ਅਤੇ ਸਾਨੂੰ ਆਸ ਹੈ ਕਿ ਵਿਆਜ ਦਰਾਂ ਵਿੱਚ ਕਟੌਤੀ ਦਾ ਚੱਕਰ ਅੱਗੇ ਵੀ ਜਾਰੀ ਰਹਿ ਸਕਦਾ ਹੈ। ਬੈਂਕਾਂ ਕੋਲ ਚੋਖੀ ਨਕਦੀ ਅਤੇ ਅਰਥਚਾਰੇ ਦੀ ਸੁਸਤ ਰਫ਼ਤਾਰ ਨੂੰ ਦੇਖਦਿਆਂ ਇਹ ਕਦਮ ਸਮੇਂ ਦੀ ਲੋੜ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਬੈਂਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਰਵਾਇਤੀ ਤਰਜੀਹਾਂ ਤੋਂ ਅੱਗੇ ਜਾ ਕੇ ਸੋਚਣ ਅਤੇ ਮੱਧ ਵਰਗ ਤੇ ਗਰੀਬਾਂ ਉਤੇ ਵੱਧ ਧਿਆਨ ਕੇਂਦਰਤ ਕਰਨ। ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਐਤਵਾਰ ਨੂੰ ਵੱਖ ਵੱਖ ਮਿਆਦਾਂ ਵਾਲੇ ਕਰਜ਼ਿਆਂ ਲਈ ਵਿਆਜ ਦਰਾਂ ਵਿੱਚ ਫੌਰੀ ਪ੍ਰਭਾਵ ਤੋਂ 0.9 ਫੀਸਦੀ ਦੀ ਕਟੌਤੀ ਕੀਤੀ ਸੀ।    -ਪੀਟੀਆਈ


Comments Off on ਵਿਆਜ ਦਰਾਂ ਵਿੱਚ ਕਟੌਤੀ ਨਾਲ ਅਰਥਚਾਰੇ ਨੂੰ ਮਿਲੇਗਾ ਠੁੰਮਮ੍ਹਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.