ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਵਿਰਕ ਕਲਾਂ ਵਿੱਚ ਅਕਾਲੀ ਉਮੀਦਵਾਰ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ ਖਰੀਆਂ

Posted On January - 11 - 2017
ਪਿੰਡ ਵਿਰਕ ਕਲਾਂ ਵਿਚ ਅਕਾਲੀ ਉਮੀਦਵਾਰ ਅਮਿਤ ਰਤਨ ਰੋਹ ਵਿਚ ਆਈ ਔਰਤ ਨੂੰ ਸ਼ਾਂਤ ਕਰਨ ਵਾਸਤੇ ਹੱਥ ਜੋੜਦਾ ਹੋਇਆ।

ਪਿੰਡ ਵਿਰਕ ਕਲਾਂ ਵਿਚ ਅਕਾਲੀ ਉਮੀਦਵਾਰ ਅਮਿਤ ਰਤਨ ਰੋਹ ਵਿਚ ਆਈ ਔਰਤ ਨੂੰ ਸ਼ਾਂਤ ਕਰਨ ਵਾਸਤੇ ਹੱਥ ਜੋੜਦਾ ਹੋਇਆ।

ਚਰਨਜੀਤ ਭੁੱਲਰ
ਬਠਿੰਡਾ, 11 ਜਨਵਰੀ
ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿੱਚ ਬਠਿੰਡਾ (ਦਿਹਾਤੀ) ਤੋਂ ਅਕਾਲੀ ਉਮੀਦਵਾਰ ਅਮਿਤ ਰਤਨ ਦੀ ਅੱਕੇ ਹੋਏ ਲੋਕਾਂ ਨੇ ਝਾੜ ਝੰਬ ਕਰ ਦਿੱਤੀ। ਲੋਕਾਂ ਨੇ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਨ੍ਹਾਂ ਨੂੰ ਸ਼ਾਂਤ ਕਰਨ ਵਾਸਤੇ ਉਮੀਦਵਾਰ ਨੂੰ ਕਾਫ਼ੀ ਸਮਾਂ ਮਿੰਨਤ ਤਰਲੇ ਕਰਨੇ ਪਏ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਪਿੰਡ ’ਚ ਹਵਾਈ ਅੱਡਾ ਬਣਾਇਆ ਹੈ ਜਿਸ ਦਾ 11 ਦਸੰਬਰ ਨੂੰ ਉਦਘਾਟਨ ਹੋਇਆ ਸੀ। ਇਸੇ ਪਿੰਡ ਦੇ ਅਕਾਲੀ ਸਰਪੰਚ ਦੇ ਲੜਕੇ ਨੇ 10 ਦਸੰਬਰ ਨੂੰ ਇੱਕ ਪੁਲੀਸ ਮੁਲਾਜ਼ਮ ਨੂੰ ਅੱਧ ਨਗਨ ਹਾਲਤ ’ਚ ਪਿੰਡ ’ਚ ਘੁੰਮਾਇਆ ਸੀ। ਪਿੰਡ ਦੇ ਪ੍ਰੇਸ਼ਾਨ ਲੋਕਾਂ ਨੇ ਸਾਰਾ ਗੁੱਸਾ ਅਕਾਲੀ ਉਮੀਦਵਾਰ ’ਤੇ ਕੱਢਿਆ।     ਵੇਰਵਿਆਂ ਅਨੁਸਾਰ ਪਿੰਡ ਵਿਰਕ ਕਲਾਂ ’ਚ ਅਕਾਲੀ ਉਮੀਦਵਾਰ ਦੇ ਸਿਆਸੀ ਜਲਸੇ ਲਈ ਇਕੱਠ ਕਰਨ ਵਾਸਤੇ ਲੋਕਾਂ ਨੂੰ ਇਹ ਆਖ ਕੇ ਬੁਲਾਇਆ ਕਿ ਉਨ੍ਹਾਂ ਨੂੰ ਗੈਸੀ ਚੁੱਲ੍ਹੇ ਵੰਡੇ ਜਾਣਗੇ। ਜਦੋਂ ਅਕਾਲੀ ਉਮੀਦਵਾਰ ਅਮਿਤ ਰਤਨ ਬੋਲਣ ਲੱਗਿਆ ਤਾਂ ਲੋਕਾਂ ਨੇ ਨਾਅਰੇਬਾਜ਼ੀ ਕਰ ਦਿੱਤੀ। ਔਰਤਾਂ ਨੇ ਉਮੀਦਵਾਰ ਨੂੰ ਪੁੱਛਿਆ ਕਿ ਨੀਲੇ ਕਾਰਡ ਕਿੱਥੇ ਹਨ ? ਗਰੀਬ ਲੋਕਾਂ ਨੇ ਪੁੱਛਿਆ, ਗੈਸੀ ਚੁੱਲ੍ਹੇ ਕਿੱਥੇ ਹਨ ? ਅਕਾਲੀ ਉਮੀਦਵਾਰ ਅਮਿਤ ਰਤਨ ਨੇ ਆਖਿਆ ਕਿ ਉਹ ਤਾਂ 10 ਦਿਨ ਪਹਿਲਾਂ ਹੀ ਇਸ ਹਲਕੇ ’ਚ ਆਇਆ ਹੈ ਜਿਸ ਬਾਰੇ ਹਾਲੇ ਬਹੁਤਾ ਪਤਾ ਨਹੀਂ।  ਭੜਕੇ ਹੋਏ ਲੋਕਾਂ ਨੇ ਆਖਿਆ ਕਿ ਜਿਸ ਨੂੰ ਪਤਾ ਹੈ,ਉਸ ਨੂੰ ਲੈ ਕੇ ਆਓ।     ਗਰੀਬ ਲੋਕਾਂ ਤੇ ਖਾਸ ਕਰਕੇ ਨੌਜਵਾਨਾਂ ਨੇ ਪਿੰਡ ਦੇ ਅਕਾਲੀ ਆਗੂਆਂ ਖ਼ਿਲਾਫ਼ ਵੀ ਆਪਣਾ ਗੁੱਸਾ ਕੱਢਿਆ। ਪਿੰਡ ਦੇ ਹੀ ਨਛੱਤਰ ਸਿੰਘ ਨੇ ਕਾਫ਼ੀ ਰੌਲਾ ਰੱਪਾ ਪਾਇਆ ਜਿਸ ਨੂੰ ਸ਼ਾਂਤ ਕਰਨ ਵਾਸਤੇ ਅਕਾਲੀ ਉਮੀਦਵਾਰ ਲੱਗਾ ਰਿਹਾ। ਅਕਾਲੀ ਉਮੀਦਵਾਰ ਕਾਫ਼ੀ ਸਮਾਂ ਹੱਥ ਜੋੜ ਕੇ ਮਿੰਨਤ ਤਰਲੇ ਕਰਦਾ ਰਿਹਾ। ਅਖੀਰ ਲੋਕਾਂ ਨੇ ਅਕਾਲੀ ਉਮੀਦਵਾਰ ਨੂੰ ਬਹੁਤਾ ਬੋਲਣ ਨਹੀਂ ਦਿੱਤਾ ਜਿਸ ਕਰਕੇ ਅਕਾਲੀ ਜਲਸੇ ’ਚ ਖਲਲ ਪਿਆ ਰਿਹਾ।
ਬਠਿੰਡਾ ਜ਼ਿਲ੍ਹੇ ’ਚ ਇਸੇ ਦੌਰਾਨ ਅਕਾਲੀ ਦਲ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਵੀ ਆਉਣ ਲੱਗੀਆਂ ਹਨ। ਪਿੰਡ ਫੁੱਲੋਮਿਠੀ ’ਚ ਪੰਚਾਇਤ ਵੱਲੋਂ ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਵੰਡੇ ਜਾਣ ਦੀ ਸ਼ਿਕਾਇਤ ਚੋਣ ਪ੍ਰਸ਼ਾਸਨ ਨੂੰ ਮਿਲੀ ਹੈ। ਹੁਣ ਚੋਣ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਪੜਤਾਲ ਆਰੰਭੀ ਹੈ ਤੇ ਐਸਡੀਐਮ ਬਠਿੰਡਾ ਨੂੰ ਇਹ ਜਾਂਚ ਸੌਂਪੀ ਗਈ ਹੈ। ਇਵੇਂ ਹੀ ਰਾਮਾਂ ਮੰਡੀ ਦੇ ਪੁਨੀਤ ਗਰਗ ਨੇ ਸ਼ਿਕਾਇਤ ਕੀਤੀ ਹੈ ਕਿ ਅਕਾਲੀ ਦਲ ਵੱਲੋਂ ਇੱਕ ਸਕੂਲ ’ਚ ਦਫ਼ਤਰ ਚਲਾਇਆ ਜਾ ਰਿਹਾ ਹੈ ਜਿਸ ਦੀ ਪੜਤਾਲ ਵਾਸਤੇ ਐਸਡੀਐਮ ਤਲਵੰਡੀ ਸਾਬੋ ਨੂੰ ਆਖਿਆ ਗਿਆ ਹੈ।

ਭੁਪਾਲ ਕਲਾਂ ਵਿੱਚ ਨਕੱਈ ਦਾ ਵਿਰੋਧ

ਮਾਨਸਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਦੀਪ ਸਿੰਘ ਨਕੱਈ ਦੇ ਪਿੰਡ ਭੁਪਾਲ ਕਲਾਂ ’ਚ ਇਕ ਸਿਆਸੀ ਸਮਾਗਮ ਦੌਰਾਨ ਉਸ ਵੇਲੇ ਕੁਝ ਨੌਜਵਾਨਾਂ ਨੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਪਿੰਡ ਦੀ ਸੱਥ ਵਿਚਕਾਰ ਸੰਬੋਧਨ ਕਰਨ ਲੱਗੇ ਸਨ। ਅਕਾਲੀ ਦਲ ਭੁਪਾਲ ਪਿੰਡ ਦੀ ਇਕਾਈ ਦੇ ਵਰਕਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਤੇ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਨੇ ਨੌਜਵਾਨਾਂ ਨੂੰ ਪੰਡਾਲ ’ਚ ਆਉਣ ਤੋਂ ਰੋਕਿਆ ਤੇ ਜਦੋਂ ਉਹ ਪੰਡਾਲ ਵੱਲ ਰੌਲਾ ਪਾਉਂਦੇ ਹੋਏ ਵਧਣ ਲੱਗੇ ਤਾਂ ਅੱਗੇ ਲੱਗੇ ਦੋ ਜਣਿਆਂ ਦੀ ਅਕਾਲੀ ਵਰਕਰਾਂ ਨੇ ਘੂਰ-ਘੱਪ ਕਰਨੀ ਆਰੰਭ ਕੀਤੀ ਤਾਂ ਦੂਸਰੇ ਕੁੱਟਮਾਰ ਤੋਂ ਘਬਰਾ ਕੇ ਭੱਜ ਗਏ। ਵੈਸੇ ਅਕਾਲੀ ਉਮੀਦਵਾਰ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ।  ਵੇਰਵਿਆਂ ਅਨੁਸਾਰ ਪਿੰਡ ਦੇ ਕੁਝ ਨੌਜਵਾਨ ਅਕਾਲੀ ਆਗੂ ਦਾ ਪਿੰਡ ’ਚ ਆਉਣ ‘ਤੇ ਵਿਰੋਧ ਕਰ ਰਹੇ ਸਨ, ਜੋ ਪਿੰਡ ਦੇ ਆਗੂਆਂ ਵੱਲੋਂ ਸਮਝਾਉਣ ਤੋਂ ਬਾਅਦ ਚਲੇ ਗਏ। ਵੈਸੇ ਇਸ ਸਿਆਸੀ ਸਮਾਗਮ ’ਚ ਉਨ੍ਹਾਂ ਦੇ ਵਿਰੋਧ ਕਾਰਨ ਖਲਲ ਜ਼ਰੂਰ ਪੈ ਗਿਆ ਦੱਸਿਆ ਜਾਂਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਅਕਾਲੀ ਦਲ ਦੇ ਆਗੂਆਂ ਨੇ ਖਲਲ ਲਈ ਜ਼ਿੰਮੇਵਾਰ ਨੌਜਵਾਨਾਂ ਦੀ ਸਨਾਖਤ ਵੀ ਕਰ ਲਈ ਗਈ ਹੈ।


Comments Off on ਵਿਰਕ ਕਲਾਂ ਵਿੱਚ ਅਕਾਲੀ ਉਮੀਦਵਾਰ ਨੂੰ ਲੋਕਾਂ ਨੇ ਸੁਣਾਈਆਂ ਖਰੀਆਂ ਖਰੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.