ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਵੈਟਰਨਰੀ ਅਫ਼ਸਰਾਂ ਦੀਆਂ 117 ਅਸਾਮੀਆਂ ਲਈ ਛਾਂਟੇ ਉਮੀਦਵਾਰ

Posted On January - 11 - 2017

ਪੱਤਰ ਪ੍ਰੇਰਕ
ਪਟਿਆਲਾ, 11 ਜਨਵਰੀ
ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪਸ਼ੂ ਪਾਲਣ ਵਿਭਾਗ ਲਈ ਮੰਗੀਆਂ ਵੈਟਰਨਰੀ ਅਫ਼ਸਰਾਂ ਦੀਆਂ 117 ਅਸਾਮੀਆਂ ਲਈ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਦੀ ਇੰਟਰਵਿਊ 4 ਫਰਵਰੀ ਤੋਂ ਬਾਅਦ ਕੀਤੀ ਜਾਵੇਗੀ।
ਵੈਟਰਨਰੀ ਅਫ਼ਸਰਾਂ ਦੀਆਂ ਅਸਾਮੀਆਂ ਭਰਨ ਦੀ ਕਾਰਵਾਈ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਚਲਾਈ ਹੋਈ ਸੀ ਇਸ ਕਰ ਕੇ ਚੋਣ ਜ਼ਾਬਤੇ ਦੀਆਂ ਪਾਬੰਦੀਆਂ ਇਨ੍ਹਾਂ ’ਤੇ ਲਾਗੂ ਨਹੀਂ ਹੁੰਦੀਆਂ।
ਜਾਣਕਾਰੀ ਅਨੁਸਾਰ ਵੈਟਰਨਰੀ ਅਫ਼ਸਰਾਂ ਦੀਆਂ 117 ਅਸਾਮੀਆਂ ਲਈ ਪਿਛਲੇ ਸਮੇਂ ਤੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ। 18 ਨਵੰਬਰ 2016 ਨੂੰ ਇਨ੍ਹਾਂ ਦਾ ਇਮਤਿਹਾਨ ਹੋਇਆ ਸੀ, ਉਸੇ ਦਿਨ ਉੱਤਰ ਕੁੰਜੀ ਵੀ ਜਾਰੀ ਕਰ ਦਿੱਤੀ  ਗਈ ਸੀ।
ਇਸ ਸਬੰਧੀ ਸਕੱਤਰ ਪ੍ਰੀਖਿਆ ਮਨਜੀਤ ਸਿੰਘ ਚੀਮਾ ਨੇ ਦੱਸਿਆ     ਕਿ ਇਨ੍ਹਾਂ 117 ਅਸਾਮੀਆਂ ਲਈ ਕਮਿਸ਼ਨ ਨੇ 237 ਉਮੀਦਵਾਰਾਂ ਦੀ ਲਿਸਟ ਬਣਾਈ ਹੈ ਜਿਨ੍ਹਾਂ ਨੇ ਇਮਤਿਹਾਨ ਵਿੱਚ ਉੱਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਵੈਟਰਨਰੀ ਅਫ਼ਸਰਾਂ ਦੀ ਇੰਟਰਵਿਊ ਵਿਧਾਨ ਸਭਾ ਚੋਣਾਂ ਤੋਂ ਬਾਅਦ ਰੱਖੀ ਜਾਵੇਗੀ, ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਅਸਾਮੀਆਂ ਦੀ ਭਰਤੀ ਪ੍ਰਕਿਰਿਆ ’ਤੇ ਚੋਣ ਜ਼ਾਬਤੇ ਦਾ ਕੋਈ ਅਸਰ ਨਹੀਂ ਹੁੰਦਾ।
ਇਸ ਕਰ ਕੇ ਕਮਿਸ਼ਨ ਵੱਲੋਂ ਐਸਡੀਓ ਇਲੈਕਟ੍ਰੀਕਲ ਤੇ ਐਸਡੀਓ ਮਕੈਨੀਕਲ ਦੀ ਭਰਤੀ ਲਈ ਵੀ ਪ੍ਰਕਿਰਿਆ ਚਲਾ ਰੱਖੀ ਹੈ, ਉਨ੍ਹਾਂ ਲਈ ਵੀ ਨੋਟਿਸ ਅਗਲੇ ਦਿਨਾਂ ਵਿਚ ਕੱਢ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਲੈਕਚਰਾਰ ਆਈਟੀ ਦੀ    ਵੀ 4 ਫਰਵਰੀ ਤੋਂ ਬਾਅਦ ਇੰਟਰਵਿਊ ਰੱਖੀ ਜਾਵੇਗੀ।

ਕਮਿਸ਼ਨ ਦਾ ਸਟਾਫ਼ ਨਹੀਂ ਕਰੇਗਾ ਚੋਣ ਡਿਊਟੀ

ਸਕੱਤਰ ਪ੍ਰੀਖਿਆਵਾਂ ਮਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਮਿਸ਼ਨ ਦਾ ਸਟਾਫ਼ ਚੋਣ ਡਿਊਟੀਆਂ ਨਹੀਂ ਕਰੇਗਾ ਕਿਉਂਕਿ ਇਥੇ ਭਰਤੀਆਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।


Comments Off on ਵੈਟਰਨਰੀ ਅਫ਼ਸਰਾਂ ਦੀਆਂ 117 ਅਸਾਮੀਆਂ ਲਈ ਛਾਂਟੇ ਉਮੀਦਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.