ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸ਼ਰਨਾਰਥੀ ਵਕੀਲ ਬਣਿਆ ਕੈਨੇਡਾ ਦਾ ਆਵਾਸ ਮੰਤਰੀ

Posted On January - 11 - 2017
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਾਲੀਆ ਮੂਲ ਦੇ ਆਪਣੇ ਨਵੇਂ ਪਰਵਾਸ ਮੰਤਰੀ ਨੂੰ ਵਧਾਈ ਦਿੰਦੇ ਹੋਏ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਾਲੀਆ ਮੂਲ ਦੇ ਆਪਣੇ ਨਵੇਂ ਪਰਵਾਸ ਮੰਤਰੀ ਨੂੰ ਵਧਾਈ ਦਿੰਦੇ ਹੋਏ।

ਪ੍ਰਤੀਕ ਸਿੰਘ
ਟਰਾਂਟੋ,11 ਜਨਵਰੀ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ‘ਚ ਪਹਿਲੀ ਤਬਦੀਲੀ ਕਰਦਿਆਂ ਸੋਮਾਲੀਆਈ ਮੂਲ ਦੇ ਨਵੇਂ ਚਿਹਰੇ ਅਹਿਮਦ ਹੁਸੈਨ ਨੂੰ ਮੁਲਕ ਦੇ ਅਹਿਮ ‘ਆਵਾਸ ਤੇ ਨਾਗਰਿਕਤਾ’ ਮੰਤਰਾਲੇ ਦਾ ਕਾਰਜ ਭਾਰ ਸੌਂਪਿਆ ਹੈ। 41 ਸਾਲਾ ਵਕੀਲ ਅਹਿਮਦ ਹੁਸੈਨ ,ਬਜ਼ੁਰਗ ਸਿਆਸਤਦਾਨ ਜੌਹਨ ਮਕੱਲਮ ਦੀ ਥਾਂ ਲਵੇਗਾ ਜਿਸ ਨੂੰ ਚੀਨ ਦਾ ਰਾਜਦੂਤ ਲਾਇਆ ਜਾ ਰਿਹਾ ਹੈ। 16 ਕੁ ਸਾਲ ਦੀ ਉਮਰ ‘ਚ ਸੋਮਾਲੀਆ ਤੋਂ ਸ਼ਰਥਾਰਨੀ ਦੇ ਰੂਪ ‘ਚ ਆਇਆ ਹੁਸੈਨ ਪਿਛਲੀਆਂ ਚੋਣਾਂ ‘ਚ ਪਹਿਲੀ ਵਾਰ ਲਿਬਰਲ ਪਾਰਟੀ ਦਾ ਐਮ.ਪੀ. ਬਣਿਆ ਸੀ। ਟਰੂਡੋ ਆਪਣੀ ਕੈਬਨਿਟ ’ਚ ਪਹਿਲਾਂ ਹੀ ਕਈ ਨੌਜਵਾਨ ਚਿਹਰਿਆਂ ਨੂੰ ਮੌਕਾ ਦੇ ਚੁੱਕਾ ਹੈ। ਇਸ ਵਾਰ ਤਿੰਨ ਨਵੇਂ ਚਿਹਰੇ ਕੈਬਨਿਟ ’ਚ ਲਏ ਗਏ ਹਨ। ਵਪਾਰ ਮੰਤਰੀ ਬੀਬੀ ਕ੍ਰਿਸਟੀਆ ਫ੍ਰੀਲੈਂਡ ਹੁਣ ਸਟੀਫਨ ਡਿਆਨ ਵਾਲਾ ਵਿਦੇਸ਼ ਮੰਤਰਾਲਾ ਸੰਭਾਲੇਗੀ ਜਦੋਂ ਕਿ ਸਟੀਫਨ ਡਿਆਨ ਨੂੰ ਕਿਸੇ ਮੁਲਕ ਦਾ ਰਾਜਦੂਤ ਲਾਏ ਜਾਣ ਦੇ ਸੰਕੇਤ ਮਿਲੇ ਹਨ। ਇਸੇ ਤਰ੍ਹਾਂ ਨਵੀਂ ਐਮ.ਪੀ. 29 ਸਾਲਾ ਕਰੀਨਾ ਗੋਲਡ ਨੂੰ ਮਰੀਅਮ ਮੁਨਸਫ਼ ਦੀ ਜਗ੍ਹਾ ਜਮਹੂਰੀ ਸੰਸਥਾਵਾਂ ਦਾ ਮਹਿਕਮਾ ਦਿੱਤਾ ਗਿਆ ਹੈ। ਮਰੀਅਮ ਮੁਨਸਿਫ਼ ਹੁਣ ਇਸਤਰੀ ਸਟੈਟਸ ਮੰਤਰੀ ਹੋਵੇਗੀ । ਫਰੈਂਕੋ ਫਿਲਿਪ ਸ਼ੈਂਪੇਨ ਨੂੰ ਪਾਰਲੀਮਾਨੀ ਸਕੱਤਰ ਤੋਂ ਪਦਉੱਨਤ ਕਰਕੇ ਕੌਮਾਂਤਰੀ ਵਪਾਰ ਮੰਤਰੀ ਲਾਇਆ ਗਿਆ ਹੈ ਅਤੇ ਪੈਟੀ ਹਡਜੂ ਨੂੰ ਰੋਜ਼ਗਾਰ ਤੇ ਲੇਬਰ ਮੰਤਰਾਲਾ ਦਿੱਤਾ ਗਿਆ ਹੈ।


Comments Off on ਸ਼ਰਨਾਰਥੀ ਵਕੀਲ ਬਣਿਆ ਕੈਨੇਡਾ ਦਾ ਆਵਾਸ ਮੰਤਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.