ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਸ਼ਾਹਬਾਦ ਨਗਰਪਾਲਿਕਾ ਦੀ ਪਲੇਠੀ ਮੀਟਿੰਗ

Posted On January - 10 - 2017

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਜਨਵਰੀ
ਨਗਰਪਾਲਿਕਾ ਸ਼ਾਹਬਾਦ ਦੀ ਪਲੇਠੀ ਮੀਟਿੰਗ ਨਗਰਪਾਲਿਕਾ ਦਫ਼ਤਰ  ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ  ਪਾਲਿਕਾ ਪ੍ਰਧਾਨ ਬਲਦੇਵ ਰਾਜ ਚਾਵਲਾ ਨੇ ਕੀਤੀ। ਇਸ ਮੌਕੇ ਕਈ ਏਜੰਡੇ ਰੱਖੇ ਗਏ ਜਿਨ੍ਹਾਂ ਵਿੱਚ  ਸਫ਼ਾਈ ਸ਼ਾਖਾ ਲਈ ਦੋ ਕਰਮਚਾਰੀ, ਫੋਗਿੰਗ ਮਸ਼ੀਨ ਦੀ ਖਰੀਦ,  ਸ਼ਹਿਰ ਦੀ ਸਫ਼ਾਈ ਵਿਵਸਥਾ ਲਈ 50 ਡਸਟਬਿਨ, 20 ਰਿਕਸ਼ਾ ਰੇਹੜੀਆਂ, 19 ਡੰਪਰ ਤੇ  ਕਾਂਗਰਸ ਘਾਹ ਕੱਟਣ ਲਈ ਮਸ਼ੀਨ, ਹੁੱਡਾ ਸੈਕਟਰ ਨੂੰ ਪਾਲਿਕਾ  ਨਾਲ ਜੋੜਨ, ਸਟਰੀਟ ਲਾਈਟ ਲਈ ਸਮਾਨ ਖਰੀਦਣ,  ਇਲੈਕਟ੍ਰਿਕ ਪੌੜੀ, ਗੀਤਾ ਵਿੱਦਿਆ ਮੰਦਿਰ ਲੀਜ਼ ’ਤੇ ਦੇਣ ਤੇ ਰੰਗੀਨ ਪ੍ਰਿੰਟਰਾਂ ਦੀ ਖਰੀਦ ਸਬੰਧੀ ਮਤੇ ਪਾਸ ਕੀਤੇ ਗਏ।
ਇਸ ਤੋਂ ਇਲਾਵਾ  ਸ਼ਾਹਬਾਦ ਜੀ.ਟੀ. ਰੋਡ ’ਤੇ ਸਥਿਤ ਚੌਧਰੀ ਰਣਬੀਰ ਸਿੰਘ ਹੁੱਡਾ ਪਾਰਕ ਵਿੱਚ 30 ਲੱਖ ਰੁਪਏ  ਨਾਲ ਵਿਕਾਸ ਕਾਰਜ,  12 ਨਾਜਾਇਜ਼ ਕਲੋਨੀਆਂ  ਨੂੰ ਪੱਕਾ ਕਰਾਉਣਾ, ਸ਼ਹਿਰ ਨੂੰ ਸ਼ੋਚਮੁਕਤ ਕਰਨ ਲਈ 5 ਮੋਬਾਈਲ ਲੈਟਰੀਨ ਜੋ ਕਿਰਾਏ ’ਤੇ ਹਨ, ਦੀ ਥਾਂ  ਸਥਾਈ ਟਾਇਲਟ ਬਣਾਉਣ, ਸ਼ਹਿਰ ਦੀ ਪਾਣੀ ਦੀ ਨਿਕਾਸੀ ਲਈ  6 ਕਰੋੜ ਰੁਪਏ ਦੀ ਲਾਗਤ ਨਾਲ  ਨਾਲੇ ਦਾ ਨਿਰਮਾਣ  ਆਦਿ ਮੁੱਦੇ ਸਰਬਸੰਮਤੀ ਨਾਲ ਪਾਸ ਕੀਤੇ ਗਏ।  ਇਸ ਤੋਂ ਇਲਾਵਾ  ਸ਼ਹਿਰ ਦੇ ਵਿਕਾਸ ਕਾਰਜਾਂ ਲਈ  ਸੜਕਾਂ ਤੇ ਗਲੀਆਂ ’ਤੇ ਲੱਗਣ ਵਾਲੀਆਂ ਟਾਈਲਾਂ ਆਈਐਸਆਈ ਮਾਰਕਾ ਆਦਿ ਮੁੱਦੇ ਰੱਖੇ ਗਏ ਜੋ ਸਰਬਸੰਮਤੀ ਨਾਲ ਪਾਸ ਹੋਏ।


Comments Off on ਸ਼ਾਹਬਾਦ ਨਗਰਪਾਲਿਕਾ ਦੀ ਪਲੇਠੀ ਮੀਟਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.