ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਸ਼ੇਰਗਿੱਲ ਵੱਲੋਂ ਖੱਚਰ ਰੇਹੜੇ ’ਤੇ ਚੜ੍ਹ ਕੇ ਚੋਣ ਪ੍ਰਚਾਰ

Posted On January - 12 - 2017
ਮੁਹਾਲੀ ਦੇ ਮਦਨਪੁਰਾ ਚੌਕ ਵਿਖੇ ਖੱਚਰ ਰੇਹੜੇ ’ਤੇ ਚੜ੍ਹ ਕੇ ਚੋਣ ਪ੍ਰਚਾਰ ਕਰਦੇ ਹੋਏ ਨਰਿੰਦਰ ਸਿੰਘ ਸ਼ੇਰਗਿੱਲ। -ਫੋਟੋ: ਸੋਢੀ

ਮੁਹਾਲੀ ਦੇ ਮਦਨਪੁਰਾ ਚੌਕ ਵਿਖੇ ਖੱਚਰ ਰੇਹੜੇ ’ਤੇ ਚੜ੍ਹ ਕੇ ਚੋਣ ਪ੍ਰਚਾਰ ਕਰਦੇ ਹੋਏ ਨਰਿੰਦਰ ਸਿੰਘ ਸ਼ੇਰਗਿੱਲ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਜਨਵਰੀ
ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਇੱਥੋਂ ਦੇ ਮਦਨਪੁਰਾ ਲੇਬਰ ਚੌਕ ਵਿਖੇ ਖੱਚਰ ਰੇਹੜੇ ’ਤੇ ਚੜ੍ਹ ਕੇ ਚੋਣ ਪ੍ਰਚਾਰ ਕੀਤਾ ਅਤੇ ਦਿਹਾੜੀਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਮਜ਼ਦੂਰਾਂ ਨੇ ਵਿਧਾਨ ਸਭਾ ਚੋਣਾਂ ਨੂੰ ‘ਆਪ’ ਨੂੰ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਐਤਕੀਂ ਉਨ੍ਹਾਂ ਨੂੰ ‘ਆਪ’ ਤੋਂ ਕਾਫੀ ਆਸਾਂ ਹਨ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਦਿਹਾੜੀ ਲਾਉਣ ਆਏ ਮਜ਼ਦੂਰਾਂ ਨੇ ਸਾਈਕਲਾਂ ਅਤੇ ਖੱਚਰ ਰੇਹੜੀਆਂ ’ਤੇ ਸਵਾਰ ਹੋ ਕੇ ‘ਆਪ’ ਆਗੂ ਦੀ ਚੋਣ ਮੁਹਿੰਮ ਵਿੱਚ ਹਿੱਸਾ ਲਿਆ।  ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਮਜ਼ਦੂਰਾਂ ਨੂੰ ਭ੍ਰਿਸ਼ਟਾਚਾਰੀ ਨਿਜ਼ਾਮ ਬਦਲਣ ਅਤੇ ਬੇਰੁਜ਼ਗਾਰੀ ਤੇ ਨਸ਼ਿਆਂ ਦੇ ਖ਼ਾਤਮੇ ਲਈ ‘ਆਪ’ ਦੇ ਹੱਕ ਵਿੱਚ ਫ਼ਤਵਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ’ਤੇ ਗ਼ਰੀਬਾਂ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਦਿਹਾੜੀਦਾਰ ਇਨ੍ਹਾਂ ਪਾਰਟੀਆਂ ਤੋਂ ਇਨਸਾਫ਼ ਦੀ ਕੋਈ ਆਸ ਨਾ ਰੱਖਣ ਬਲਕਿ ਇਨ੍ਹਾਂ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਅੱਗੇ ਆਉਣ।
ਇਸ ਮੌਕੇ ਜ਼ੋਨਲ ਇੰਚਾਰਜ ਦਰਸ਼ਨ ਸਿੰਘ ਧਾਲੀਵਾਲ, ਨਛੱਤਰ ਸਿੰਘ ਸਿੱਧੂ, ਹਰੀਸ਼ ਕੌਸ਼ਲ, ਹੇਮ ਰਾਜ, ਗੁਰਪ੍ਰੀਤ ਜਿੰਮੀ, ਨਛੱਤਰ ਸਿੰਘ ਬੈਦਵਾਨ, ਗਿੰਨੀ ਬਾਬੂ, ਅਮਰਦੀਪ ਕੌਰ, ਸਵੀਟੀ ਸ਼ਰਮਾ, ਕਰਨਲ ਰੰਧਾਵਾ, ਮੇਜਰ ਸਿੰਘ ਸ਼ੇਰਗਿੱਲ, ਨਿਰਮਲ ਸਿੰਘ ਤੇ ਬਹਾਦਰ ਸਿੰਘ ਚਾਹਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਿਹਾੜੀਦਾਰ ਤੇ ‘ਆਪ’ ਦੇ ਵਾਲੰਟੀਅਰ ਮੌਜੂਦ ਸਨ।


Comments Off on ਸ਼ੇਰਗਿੱਲ ਵੱਲੋਂ ਖੱਚਰ ਰੇਹੜੇ ’ਤੇ ਚੜ੍ਹ ਕੇ ਚੋਣ ਪ੍ਰਚਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.