ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਸ਼ੋਅਰੂਮ ’ਚੋਂ ਲੱਖਾਂ ਦਾ ਕੱਪੜਾ ਚੋਰੀ ਹੋਣ ਦੇ ਦੋਸ਼ ਹੇਠ ਕੇਸ ਦਰਜ

Posted On January - 10 - 2017

ਪੱਤਰ ਪ੍ਰੇਰਕ
ਟੋਹਾਣਾ, 10 ਜਨਵਰੀ
ਜ਼ਿਲ੍ਹੇ ਦੇ ਪਿੰਡ ਨੂਰਕੀਅਲੀ ਵਿੱਚ ਕੱਪੜੇ ਦੇ ਸ਼ੋਅਰੂਮ ਵਿੱਚ ਲੱਖ ਰੁਪਏ ਦਾ ਕੱਪੜਾ ਚੋਰੀ ਹੋਣ ਦੇ ਦੋਸ਼ ਹੇਠ ਕੰਬੋਜ ਕਲਾਥ ਹਾਊਸ ਦੇ ਮਾਲਕ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰ ਗਰੋਹ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਵਿੱਚ ਪੈਂਦੀ ਕੱਪੜੇ ਦੀ ਦੁਕਾਨ ’ਚ ਵਿਆਹ ਦਾ ਸੀਜ਼ਨ ਹੋਣ ਕਰਕੇ ਲੱਖਾਂ ਰੁਪਏ ਕੀਮਤ ਦੇ ਸੂਟ ਟਰੱਕਾਂ ਵਿੱਚ ਵੀ ਰੱਖੇ ਹੋਏ ਸਨ। ਚੋਰ ਗਰੋਹ ਮੈਂਬਰਾਂ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਤੇ ਫਿਰ ਦੁਕਾਨ ਵਿੱਚ ਪਿਆ ਕੱਪੜਾ ਤੇ ਮਹਿੰਗੇ ਲੇਡੀਜ਼ ਸੂਟ ਆਪਣੇ ਵਾਹਨ ’ਚ ਲੱਦ ਲਏ। ਮਿਲੀ ਜਾਣਕਾਰੀ ਮੁਤਾਬਿਕ ਵੀਹ ਬਕਸਿਆਂ ਵਿੱਚ ਪਏ ਮਹਿੰਗੇ ਲੇਡੀਜ਼ ਸੂਟ ਵੀ ਚੋਰੀ ਹੋ ਗਏ ਹਨ।  ਇਸੇ ਤਰ੍ਹਾਂ ਬੀਤੀ ਰਾਤ ਜਾਪਲ ਮੰਡੀ ਵਿੱਚ ਦੋ ਦੁਕਾਨਾਂ ਦੇ ਸ਼ਟਰ ਤੋੜਕੇ ਇੱਕ ਦੁਕਾਨ ਵਿੱਚੋਂ 20 ਹਜ਼ਾਰ ਦੀ ਨਕਦੀ ਚੋਰੀ ਹੋਣ ਦੇ ਦੋਸ਼ ਹੇਠ ਰਿਪੋਰਟ ਦਰਜ ਕੀਤੀ ਗਈ ਹੈ। ਦੂਜੀ ਦੁਕਾਨ ਦਾ ਸ਼ਟਰ ਤੋੜਿਆ ਗਿਆ ਹੈ ਪਰ ਚੋਰ ਸਾਮਾਨ ਲਿਜਾਣ ਵਿੱਚ ਅਸਫ਼ਲ ਰਹੇ।


Comments Off on ਸ਼ੋਅਰੂਮ ’ਚੋਂ ਲੱਖਾਂ ਦਾ ਕੱਪੜਾ ਚੋਰੀ ਹੋਣ ਦੇ ਦੋਸ਼ ਹੇਠ ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.