ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸ਼ੱਕੀ ਹਾਲਾਤ ’ਚ ਬਜ਼ੁਰਗ ਜੋੜੇ ਤੇ ਧੀ ਦੀ ਮੌਤ

Posted On January - 11 - 2017

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 11 ਜਨਵਰੀ
ਇਥੋਂ ਨੇੜਲੇ ਪਿੰਡ ਰੁਪਾਣਾ ਵਿੱਚ ਬਜ਼ੁਰਗ ਕਾਂਗਰਸੀ ਆਗੂ ਮਾਸਟਰ ਮੂਲ ਚੰਦ (65), ਉਸ ਦੀ ਪਤਨੀ  ਜਗਜੀਤ ਕੌਰ (60) ਤੇ ਧੀ ਸੋਨੂੰ (26) ਦੀ ਅੱਜ ਦੇਰ ਸ਼ਾਮ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਜਦਕਿ ਪੁੱਤਰ ਬੰਟੀ (24) ਦੀ ਹਾਲਤ ਗੰਭੀਰ ਹੈ। ਪੀੜਤ ਪਰਿਵਾਰ ਦੀ ਗੁਆਂਢਣ ਸੁਰਜੀਤ ਕੌਰ, ਡਾਕਟਰ ਲਾਭ ਸਿੰਘ ਅਤੇ ਹੋਰਨਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੰਟੀ ਅੱਜ ਦਿਨੇ ਉਨ੍ਹਾਂ ਨੂੰ ਮਿਲਿਆ ਸੀ। ਬੰਟੀ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਤੇ ਭੈਣ ਦੀ ਤਬੀਅਤ ਖਰਾਬ ਹੈ, ਜੋ ਕਿ ਬੀਤੀ ਰਾਤ ਸਾਗ ਨਾਲ ਰੋਟੀ ਖਾਣ ਮਗਰੋਂ ਵਿਗੜੀ ਹੈ। ਬੰਟੀ ਨੇ ਸੁਰਜੀਤ ਕੌਰ ਨੂੰ ਦੁਪਹਿਰ ਦੀ ਰੋਟੀ ਪਕਾਉਣ ਲਈ ਵੀ ਕਿਹਾ। ਇਸ ਮੌਕੇ ਘਰ ਦੇ ਤਿੰਨੋਂ ਜੀਆਂ ਨੇ ਭਾਵੇਂ ਪੇਟ ਦਰਦ ਦੀ ਸ਼ਿਕਾਇਤ ਕੀਤੀ, ਪਰ ਉਨ੍ਹਾਂ ਦੀ ਹਾਲਤ ਠੀਕ ਸੀ। ਪਰ ਜਦੋਂ 3 ਵਜੇ ਦੇ ਕਰੀਬ ਗੁਆਂਢੀ ਘਰ ਦਾ ਬੂਹਾ ਨਾ ਖੋਲ੍ਹਣ ’ਤੇ ਕੰਧ ਟੱਪ ਕੇ ਅੰਦਰ ਗਏ ਤਾਂ ਬੰਟੀ ਤੜਪ ਰਿਹਾ ਸੀ ਜਦਕਿ ਬਾਕੀ ਤਿੰਨੇ ਜੀਅ ਬੇਸੁਰਤ ਪਏ ਸਨ। ਪਿੰਡ ਵਾਸੀਆਂ ਨੇ ਚਾਰਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬੰਟੀ ਆਈਸੀਯੂ ’ਚ ਦਾਖ਼ਲ ਹੈ। ਇਸ ਦੌਰਾਨ ਡਾਕਟਰਾਂ ਨੇ ਬੰਟੀ ਵੱਲੋਂ ਸਲਫਾਸ ਖਾਧੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ, ਪਰ ਅਸਲ ਸਥਿਤੀ ਟੈਸਟਾਂ ਤੋਂ ਬਾਅਦ ਸਾਫ਼ ਹੋਵੇਗੀ।


Comments Off on ਸ਼ੱਕੀ ਹਾਲਾਤ ’ਚ ਬਜ਼ੁਰਗ ਜੋੜੇ ਤੇ ਧੀ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.