ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸਕੂਲ ਬੱਸ ਪਲਟਣ ਕਾਰਨ ਇਕ ਵਿਦਿਆਰਥੀ ਜ਼ਖ਼ਮੀ, 26 ਮਸਾਂ ਬਚੇ

Posted On January - 11 - 2017
ਸੈਕਟਰ 38 ਦੇ ਸ਼ਾਹਪੁਰ ਚੌਕ ਵਿੱਚ ਪਲਟੀ ਹੋਈ ਸਕੂਲ ਬੱਸ।

ਸੈਕਟਰ 38 ਦੇ ਸ਼ਾਹਪੁਰ ਚੌਕ ਵਿੱਚ ਪਲਟੀ ਹੋਈ ਸਕੂਲ ਬੱਸ।

ਤਰਲੋਚਨ ਸਿੰਘ
ਚੰਡੀਗੜ੍ਹ, 11 ਜਨਵਰੀ
ਅੱਜ ਸਵੇਰੇ ਇਥੇ ਸੈਕਟਰ 38 ਵਿਚ ਚਿਤਕਾਰਾ ਸਕੂਲ ਦੀ ਬੱਸ ਪਲਟਣ ਕਾਰਨ ਇਕ ਵਿਦਿਆਰਥੀ ਜ਼ਖਮੀ ਹੋ ਗਿਆ ਜਦਕਿ 26 ਵਾਲ ਵਾਲ ਬਚੇ। ਇਸ ਤੋਂ ਇਲਾਵਾ ਵਾਪਰੇ ਦੋ ਹੋਰ ਹਾਦਸਿਆਂ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਜ਼ਖਮੀ ਹੋਈ। ਪੁਲੀਸ ਜਾਣਕਾਰੀ ਅਨੁਸਾਰ ਚਿਤਕਾਰਾ ਸਕੂਲ ਦੀ ਬੱਸ ਅੱਜ ਸਵੇਰੇ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ। ਇਹ ਬੱਸ ਘਟਨਾ ਦੌਰਾਨ ਸੈਕਟਰ 38 ਤੋਂ ਸੈਕਟਰ 25 ਸਥਿਤ ਚਿਤਕਾਰਾ ਸਕੂਲ ਵੱਲ ਜਾ ਰਹੀ ਸੀ। ਬੱਸ ਵਿਚ 27 ਵਿਦਿਆਰਥੀ ਸਨ। ਬੱਸ ਜਦੋਂ ਸ਼ਾਹਪੁਰ ਚੌਕ ਸੈਕਟਰ 38 ਨੇੜੇ ਪੁੱਜੀ ਤਾਂ ਇਕਦਮ ਬੇਕਾਬੂ ਹੋ ਗਈ ਅਤੇ ਡਿਵਾਈਡਰ ’ਤੇ ਚੜ੍ਹ ਗਈ। ਬੱਸ ਬੁਰੀ ਤਰ੍ਹਾਂ ਡਿਵਾਈਡਰ ਨਾਲ ਟਕਰਾਉਣ ਕਾਰਨ ਬੱਸ ਦਾ ਅਗਲਾ ਟਾਇਰ ਫਟ ਗਿਆ ਅਤੇ ਪਲਟ ਗਈ। ਇਸ ਮੌਕੇ ਅੱਗੇ ਪਿੱਛੇ ਕੋਈ ਹੋਰ ਵਾਹਨ ਨਾ ਆਉਣ ਕਾਰਨ ਵੱਡਾ  ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜਿਉਂ ਹੀ ਬੱਸ ਪਲਟੀ ਤਾਂ ਚੁਫੇਰੇ ਕੁਰਲਾਹਟ ਮਚ ਗਈ। ਰਾਹਗੀਰਾਂ ਨੇ ਆਪਣੇ ਵਾਹਨ ਰੋਕ ਕੇ ਅਤੇ ਭੱਜ ਭਜਾ ਕੇ ਕਿਸੇ ਤਰ੍ਹਾਂ ਵਿਦਿਆਰਥੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਇਸ ਦੌਰਾਨ ਵਿਦਿਆਰਥੀ ਬੁਰੀ ਤਰ੍ਹਾਂ ਘਬਰਾਏ ਹੋਏ ਸਨ ਅਤੇ ਕਈਆਂ ਦੇ ਝਰੀਟਾਂ ਵਗੈਰਾ ਆਈਆਂ ਸਨ। ਇਨ੍ਹਾਂ ਵਿਚੋਂ ਇਕ ਬੱਚੇ ਦੀ ਉਂਗਲੀ ਉਪਰ ਗੰਭੀਰ ਜ਼ਖਮ ਆਇਆ। ਪੁਲੀਸ ਦੀਆਂ ਜਿਪਸੀਆਂ ਮੌਕੇ ’ਤੇ ਪੁੱਜੀਆਂ ਅਤੇ ਕੁਝ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲੀਸ ਅਨੁਸਾਰ ਬੱਸ ਦੇ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੇ ਇਕ ਕਾਰ ਨੂੰ ਬਚਾਉਣ ਦਾ ਯਤਨ ਕੀਤਾ ਸੀ ਅਤੇ ਇਸੇ ਦੌਰਾਨ ਬੱਸ ਬੇਕਾਬੂ ਹੋ ਕੇ ਪਲਟ ਗਈ ਹੈ। ਇਸ ਮਾਮਲੇ ਦੇ ਪੜਤਾਲੀਆ ਅਫਸਰ ਸਰਵਨ ਰਾਮ ਨੇ ਕਿਹਾ ਕਿ ਮੌਕੇ ’ਤੇ ਬੱਸ ਦਾ ਅਗਲਾ ਇਕ ਟਾਇਰ ਫਟਿਆ ਮਿਲਿਆ ਹੈ ਪਰ ਇਹ ਮਾਮਲਾ ਪੜਤਾਲ ਦਾ ਹਿੱਸਾ ਹੈ ਕਿ ਟਾਇਰ ਫਟਣ ਤੋਂ ਬਾਅਦ ਬੱਸ ਪਲਟੀ ਹੈ ਜਾਂ ਬੱਸ ਦੇ ਡਵਾਈਡਰ ਵਿਚ ਵੱਜਣ ਤੋਂ ਬਾਅਦ ਟਾਇਰ ਫਟਿਆ ਹੈ। ਉਨ੍ਹਾਂ ਦੱਸਿਆ ਕਿ ਬੱਸ ਦੇ ਡਰਾਈਵਰ ਪ੍ਰਿੰਸ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮਲੋਆ ਥਾਣੇ ਵਿਚ ਧਾਰਾ 279, 337 ਅਤੇ 304 ਏ ਤਹਿਤ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।  ਬੱਸ ਦਾ ਮਕੈਨੀਕਲ ਟੈਸਟ ਵੀ ਕਰਵਾਇਆ ਜਾਵੇਗਾ। ਪੁਲੀਸ ਨੇ ਬਾਅਦ ਵਿਚ ਡਰਾਈਵਰ ਪ੍ਰਿੰਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਹਾਲੇ ਚਾਰ ਦਿਨ ਪਹਿਲਾਂ  ਹੀ ਇਥੇ ਸੈਕਟਰ 36 ਵਿਖੇ ਮਨਾਲੀ ਤੋਂ ਦਿੱਲੀ ਜਾਂਦੀ ਵੋਲਵੋ ਬੱਸ ਪਲਟਣ ਕਾਰਨ ਕਈ ਸੈਲਾਨੀ ਜ਼ਖਮੀ ਹੋ ਗਏ ਸਨ।
ਦੂਸਰੇ ਹਾਦਸੇ ਵਿਚ ਡੱਡੂਮਾਜਰਾ ਕਾਲੋਨੀ ਦੇ ਮਨੋਜ ਕੁਮਾਰ ਦੀ ਮੌਤ ਹੋ ਗਈ ਹੈ। ਇਹ ਮਾਮਲਾ ਵੀ ਮਲੋਆ ਥਾਣੇ ਅਧੀਨ ਪੈਂਂਦਾ ਹੈ। ਡੱਡੂਮਾਜਰਾ ਕਾਲੋਨੀ ਦੇ ਵਸਨੀਕ ਨਿਤਿਨ ਨੇ ਦੋਸ਼ ਲਾਇਆ ਕਿ ਪਿੰਡ ਡੱਡੂਮਾਜਰਾ ਦੇ ਥ੍ਰੀਵ੍ਹੀਲਰ ਚਾਲਕ ਬਾਬੂ ਨੰਦਨ ਦੀ ਅਣਗਹਿਲੀ ਕਾਰਨ ਮਨੋਜ ਕੁਮਾਰ ਦੀ ਜਾਨ ਗਈ ਹੈ। ਉਸ ਨੇ ਦੱਸਿਆ ਕਿ ਮਨੋਜ ਕੁਮਾਰ ਮੁਲਜ਼ਮ ਦੇ ਥ੍ਰੀਵ੍ਹੀਲਰ ’ਤੇ ਬੈਠਾ ਸੀ। ਇਸੇ ਦੌਰਾਨ ਬਾਬੂ ਨੰਦਨ ਨੇ ਡੱਡੂਮਾਜਰਾ ਦੇ ਸ਼ੀਤਲਾ ਮਾਤਾ ਮੰਦਿਰ ਨੇੜੇ ਅਣਗਹਿਲੀ ਨਾਲ ਥ੍ਰੀਵ੍ਹੀਲਰ ਦਾ ਮੋੜ ਕੱਟਿਆ, ਜਿਸ ਦੌਰਾਨ ਮਨੋਜ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਪੀਜੀਆਈ ਵਿਖੇ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਬਾਅਦ ਵਿਚ ਮ੍ਰਿਤਕ ਐਲਾਨ ਦਿੱਤਾ। ਮਲੋਆ ਥਾਣੇ ਦੀ ਪੁਲੀਸ ਨੇ ਬਾਬੂ ਨੰਦਨ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਬਾਅਦ ਵਿਚ ਡਰਾਈਵਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਤੀਸਰੇ ਹਾਦਸੇ ਵਿਚ ਪਿੰਡ ਕਜਹੇੜੀ ਦੀ ਇਕ ਸਕੂਟਰ ਚਾਲਕ ਲੜਕੀ ਜ਼ਖਮੀ ਹੋ ਗਈ ਹੈ। ਪੀੜਤ ਲੜਕੀ ਨੇ ਦੱਸਿਆ ਕਿ ਸੋਲਨ ਨਾਲ ਸਬੰਧਤ ਨੀਰਜ ਆਪਣੀ ਸਵਿਫਟ ਕਾਰ ਐਚ.ਪੀ. 64 ਏ-1333 ਰਾਹੀਂ ਕਜਹੇੜੀ ਚੌਕ ਨੇੜਿਓਂ ਜਾ ਰਿਹਾ ਸੀ। ਇਸੇ ਦੌਰਾਨ ਉਹ ਵੀ ਆਪਣੇ ਸਕੂਟਰ ਸੀਐਚ-01-ਬੀਡੀ-3856 ਰਾਹੀਂ ਜਾ ਰਹੀ ਸੀ। ਕਾਰ ਚਾਲਕ ਨੇ ਉਸ ਨੂੰ ਫੇਟ ਮਾਰ ਕੇ ਜ਼ਖਮੀ ਕਰ ਦਿੱਤਾ। ਉਹ ਜ਼ਖਮੀ ਹਾਲਤ ਵਿਚ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹੈ। ਸੈਕਟਰ 36 ਥਾਣੇ ਦੀ ਪੁਲੀਸ ਨੇ ਕਾਰ ਦੇ ਡਰਾਈਵਰ ਨੀਰਜ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Comments Off on ਸਕੂਲ ਬੱਸ ਪਲਟਣ ਕਾਰਨ ਇਕ ਵਿਦਿਆਰਥੀ ਜ਼ਖ਼ਮੀ, 26 ਮਸਾਂ ਬਚੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.