ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਸਕੂਲ ਵੈਨ ਅਤੇ ਬੱਸ ਵਿਚਕਾਰ ਟੱਕਰ; 12 ਬੱਚੇ ਹੋਏ ਜ਼ਖ਼ਮੀ

Posted On January - 11 - 2017
ਹਾਦਸਾਗ੍ਰਸਤ ਸਕੂਲ ਵੈਨ।

ਹਾਦਸਾਗ੍ਰਸਤ ਸਕੂਲ ਵੈਨ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜਨਵਰੀ
ਨੈਸ਼ਨਲ ਹਾਈਵੇਅ ਰੋਡ ’ਤੇ ਪਿੰਡ ਬਾਲਦ ਕਲਾਂ ਦੇ ਬੱਸ ਅੱਡੇ ’ਤੇ ਇੱਕ ਸਕੂਲ ਵੈਨ ਅਤੇ ਬੱਸ ਦੀ ਟੱਕਰ ਵਿੱਚ 12 ਸਕੂਲੀ ਬੱਚੇ ਜ਼ਖ਼ਮੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਦਰਸ਼ ਸਕੂਲ ਬਾਲਦ ਖੁਰਦ ਦੀ ਵੈਨ ਬਖਤੜਾ ਸਾਈਡ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਆ ਰਹੀ ਸੀ। ਜਿਉਂ ਹੀ ਇਹ ਸਕੂਲ ਵੈਨ ਮੇਨ ਰੋਡ ਪਾਰ ਕਰਨ ਲੱਗੀ ਤਾਂ ਵੈਨ ਅੱਗੇ ਬਲਦ ਰੇਹੜਾ ਆਉਣ ਕਾਰਨ ਡਰਾਈਵਰ ਨੂੰ ਬਰੇਕ ਲਗਾਉਣੇ ਪਏ ਜਿਸ ਕਾਰਨ ਨੈਸ਼ਨਲ ਹਾਈਵੇਅ ’ਤੇ ਆ ਰਹੀ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਰਕੇ  ਮਨਪ੍ਰੀਤ ਕੌਰ (13) ਪੁੱਤਰੀ ਹਰਜੀਤ ਸਿੰਘ ਵਾਸੀ ਆਲੋਅਰਖ, ਅਲਾਪ ਸਿੰਘ (11) ਪੁੱਤਰ ਗਮਦੂਰ ਸਿੰਘ ਵਾਸੀ ਮਾਝਾ, ਹਰਸਿਮਰਤ ਸਿੰਘ (11) ਪੁੱਤਰ ਜਗਮੇਲ ਸਿੰਘ ਵਾਸੀ ਆਲੋਅਰਖ, ਲਵਪ੍ਰੀਤ ਸਿੰਘ (13) ਸਿੰਗਾਰਾ ਸਿੰਘ ਬਖਤੜੀ, ਅਜੀਤ ਸਿੰਘ (13) ਪੁੱਤਰ ਜੋਗਿੰਦਰ ਸਿੰਘ ਵਾਸੀ ਬਖਤੜੀ, ਜਸਵਿੰਦਰ ਕੌਰ ਪੁੱਤਰੀ ਬਿੱਕਰ ਸਿੰਘ ਵਾਸੀ ਮਾਝਾ, ਜੈਸਮੀਨ ਕੌਰ (11) ਪੁੱਤਰੀ ਕੁਲਦੀਪ ਸਿੰਘ ਪਿੰਡ ਬਖੋਪੀਰ, ਸੁਖਵਿੰਦਰ ਸਿੰਘ (15) ਪੁੱਤਰ ਮੇਜਰ ਸਿੰਘ ਬਖਤੜੀ, ਪਰਵਿੰਦਰ ਸਿੰਘ (11) ਪੁੱਤਰ ਚਰਨਜੀਤ ਸਿੰਘ ਗੁਣੀਕੇ, ਅੰਮ੍ਰਿਤਪਾਲ ਕੌਰ ਪੁੱਤਰੀ ਅਮਰਜੀਤ ਸਿੰਘ ਆਲੋਅਰਖ, ਵਿਸ਼ਨੂੰ ਪੁੱਤਰ ਹਰੀਦੇਵ ਸ਼ਰਮਾ ਆਲੋਅਰਖ, ਜਸਪ੍ਰੀਤ ਸਿੰਘ (10) ਪੁੱਤਰ ਬਲਵੀਰ ਸਿੰਘ ਗੁਣੀਕੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਵਿਦਿਆਰਥੀਆਂ ਨੂੰ ਚੈਕਅੱਪ ਕਰਵਾਉਣ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਸਕੂਲ ਪ੍ਰਿੰਸੀਪਲ ਨੀਤੂ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੈਨ ਡਰਾਈਵਰ ਦੀ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ ਹੈ ਅਤੇ ਇਸ ਦੀ ਜਾਂਚ ਕਰਵਾ ਰਹੇ ਹਨ।


Comments Off on ਸਕੂਲ ਵੈਨ ਅਤੇ ਬੱਸ ਵਿਚਕਾਰ ਟੱਕਰ; 12 ਬੱਚੇ ਹੋਏ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.