ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਸਰਕਾਰ ਲਈ ‘ਹਾਰ ਜਾਂ ਖਾਰ’ ਬਣ ਸਕਦੈ 2017

Posted On January - 3 - 2017

ਨਵੀਂ ਦਿੱਲੀ, 3 ਜਨਵਰੀ
ਐਨਡੀਏ ਸਰਕਾਰ ਲਈ ਸਾਲ 2017 ‘ਸਫ਼ਲਤਾ ਜਾਂ ਅਸਫ਼ਲਤਾ’ ਵਾਲਾ ਸਿੱਧ ਹੋ ਸਕਦਾ ਹੈ ਅਤੇ ਹੁਣ ਇਹ ਸਭ ਇਸ ਗੱਲ ਉਤੇ ਨਿਰਭਰ ਕਰਦਾ ਹੈ ਕਿ ਨੋਟਬੰਦੀ ਨਾਲ ਸੰਭਾਵੀ ਤੌਰ ’ਤੇ ਨਿਕਲਣ ਵਾਲੇ 2.20 ਲੱਖ ਕਰੋੜ ਰੁਪਏ ਦੀ ਵਰਤੋਂ ਕਿਸ ਢੰਗ ਨਾਲ ਕੀਤੀ ਜਾਂਦੀ ਹੈ ਤਾਂ ਜੋ ਆਰਥਿਕ ਵਿਕਾਸ ਦਰ ਨੂੰ 8 ਫ਼ੀਸਦ ਤੋਂ ਉਪਰ ਲਿਜਾਇਆ ਜਾ ਸਕੇ।
ਇਹ ਟਿੱਪਣੀ ਕਰਦਿਆਂ ਆਰਥਿਕ ਮਾਹਿਰਾਂ ਨੇ ਕਿਹਾ ਕਿ ਜੇਕਰ ਦੇਸ਼ ਦੀ ਆਰਥਿਕ ਵਿਕਾਸ ਦਰ 8 ਫ਼ੀਸਦ ਤਕ ਲਿਜਾਣੀ ਹੈ ਤਾਂ ਸਰਕਾਰ ਨੂੰ ਸਹਿਕਾਰੀ ਕਰ ਉਤੇ ਕੱਟ ਲਗਾਉਣ, ਬੈਂਕਾਂ ਦੀਆਂ ਬੈਲੇਂਸ ਸੀਟਾਂ ਕਲੀਅਰ ਕਰਨ ਅਤੇ ਢਾਂਚੇ ਵਿੱਚ ਹੋਰ ਰਾਸ਼ੀ ਲਗਾਉਣ ਦੀ ਲੋੜ ਹੈ।ਕੇਪੀਐਮਜੀ (ਇੰਡੀਆ) ਪਾਰਟਨਰ ਐਂਡ ਹੈੱਡ ਆਫ ਟੈਕਸ ਗਿਰੀਸ਼ ਵਨਵਾੜੀ ਨੇ ਕਿਹਾ, ‘2017-18 ਸਰਕਾਰ ਲਈ ਸਫ਼ਲਤਾ ਜਾਂ ਅਸਫ਼ਲਤਾ ਵਾਲਾ ਹੋ ਸਕਦਾ ਹੈ ਅਤੇ ਇਹ ਸਾਰਾ ਕੁੱਝ ਨੋਟਬੰਦੀ ਮੁਹਿੰਮ ਦੀ ਸਫ਼ਲਤਾ ਉਤੇ ਨਿਰਭਰ ਕਰਦਾ ਹੈ। ਜੇਕਰ ਕਾਲੇ ਧਨ ਨੂੰ ਸਫੇਦ ਕੀਤਾ ਜਾ ਸਕਿਆ ਤਾਂ ਲੰਬੇ ਸਮੇਂ ਲਈ ਵਿਆਜ ਦਰਾਂ ਘਟਣਗੀਆਂ ਅਤੇ ਭਾਰਤ ਦੀ ਵਿਕਾਸ ਦਰ 8 ਤੋਂ 8.5 ਫ਼ੀਸਦ ਤਕ ਜਾ ਸਕਦੀ ਹੈ।’ ਈ ਵਾਈ ਇੰਡੀਆ ਚੀਫ ਪਾਲਿਸੀ ਸਲਾਹਕਾਰ ਡੀ ਕੇ ਸ੍ਰੀਵਾਸਤਵ ਨੇ ਕਿਹਾ ਕਿ ਆਰਥਿਕਤਾ ਇਸ ਸਮੇਂ ਨਿਵੇਸ਼ ਦੇ ਮੰਦਵਾੜੇ ਵਿੱਚੋਂ ਲੰਘ ਰਹੀ ਹੈ ਅਤੇ ਨੋਟਬੰਦੀ ਮੁਹਿੰਮ ਵੀ ਖਪਤ ਦਰ ਨੂੰ ਘਟਾਵੇਗੀ। ਅਧਿਕਾਰੀਆਂ ਨੂੰ ਇਸ ਬਾਰੇ ਪਤਾ ਹੈ, ਜਿਸ ਕਾਰਨ ਉਹ ਅਗਲੇ ਵਿੱਤੀ ਵਰ੍ਹੇ ਵਿੱਚ ਉਤਸ਼ਾਹੀ ਪ੍ਰੋਗਰਾਮ ਨਾਲ ਆ ਸਕਦੇ ਹਨ। ਸਰਕਾਰ ਵੱਲੋਂ ਜੀਡੀਪੀ ਨੂੰ 1.5 ਫ਼ੀਸਦ ਜਾਂ 2.2 ਲੱਖ ਕਰੋੜ ਤਕ ਹੁਲਾਰਾ ਦੇਣ ਲਈ ਵਾਧੂ ਸ੍ਰੋਤਾਂ ਉਤੇ ਖਰਚ ਕੀਤਾ ਜਾਵੇਗਾ, ਜੋ ਪੁਰਾਣੇ ਧਨ ਅਤੇ ਬੇਨਾਮੀ ਜਮ੍ਹਾਂ ਰਾਸ਼ੀ ਤੋਂ ਕਰਾਂ ਰਾਹੀਂ ਉਗਰਾਹਿਆ ਗਿਆ ਹੋਵੇਗਾ।
ਇਹ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਾਫੀ ਹੋਵੇਗਾ।’ ਮਾਹਿਰਾਂ ਨੇ ਤਿੰਨ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੋਟਬੰਦੀ ਦਾ ਅਸਰ ਮਾਰਚ ਦੇ ਅਖ਼ੀਰ ਤਕ ਰਹਿ ਸਕਦਾ ਹੈ। ਇਸ ਤੋਂ ਇਲਾਵਾ ਆਲਮੀ ਹਾਲਾਤ ਅਤੇ ਜੀਐਸਟੀ ਦੇ ਲਾਗੂ ਹੋਣ ’ਤੇ ਧਿਆਨ ਕੇਂਦਰਿਤ ਕਰਨ    ਦੀ ਲੋੜ ਹੈ।

-ਪੀਟੀਆਈ

ਅਗਲੇ ਵਰ੍ਹੇ ’ਚ ਪੂਰੇ ਹੋ ਜਾਣਗੇ ਨੋਟਬੰਦੀ ਵਾਲੇ ਘਾਟੇ: ਪਨਗਾੜੀਆ

ਨਵੀਂ ਦਿੱਲੀ: ਨੀਤੀ ਆਯੋਗ ਦੇ ਉਪ-ਚੇਅਰਮੈਨ ਅਰਵਿੰਦ ਪਨਗਾੜੀਆ ਨੇ ਅੱਜ ਕਿਹਾ ਕਿ ਨੋਟਬੰਦੀ ਦਾ ਇਸ ਵਿੱਤੀ ਵਰ੍ਹੇ ਦੀ ਤੀਜੀ ਤੇ ਚੌਥੀ ਤਿਮਾਹੀ ਉਤੇ ਕੁੱਝ ਅਸਰ ਪਵੇਗਾ ਪਰ ਵਿੱਤੀ ਵਰ੍ਹੇ 2017-18 ਵਿੱਚ ਦੇਸ਼ ਇਨ੍ਹਾਂ ਘਾਟਿਆਂ ਤੋਂ ਉੱਭਰ ਜਾਵੇਗਾ। ਉਨ੍ਹਾਂ ਨੇ ਸੀਐਨਬੀਸੀ-ਟੀਵੀ 18 ਨੂੰ ਦੱਸਿਆ, ‘ਜਿਹੜੀ ਤਿਮਾਹੀ ਵਿੱਚ ਨੋਟਬੰਦੀ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਤੋਂ ਬਾਅਦ ਵਾਲੀ ਤਿਮਾਹੀ, ਜੋ 2016-17 ਦੀ ਆਖ਼ਰੀ ਤਿਮਾਹੀ ਹੋਵੇਗੀ, ਵਿੱਚ ਵੀ ਅਸੀਂ ਵਿਕਾਸ ਦਰ ਵਿੱਚ ਕੁੱਝ ਗਿਰਾਵਟ ਦੇਖ ਸਕਦੇ ਹਾਂ। ਪਰ ਇਹ ਅਸਰ ਥੋੜ੍ਹਾ ਹੋਵੇਗਾ। ਜਦੋਂ ਅਗਲੇ ਵਿੱਤੀ ਵਰ੍ਹੇ 2017-18 ਵਿੱਚ ਜਾਵਾਂਗੇ ਤਾਂ ਇਨ੍ਹਾਂ ਦੋ ਤਿਮਾਹੀਆਂ ਵਿੱਚ ਪਿਆ ਘਾਟਾ ਪੂਰਾ ਹੋ ਜਾਵੇਗਾ।’

-ਪੀਟੀਆਈ


Comments Off on ਸਰਕਾਰ ਲਈ ‘ਹਾਰ ਜਾਂ ਖਾਰ’ ਬਣ ਸਕਦੈ 2017
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.