ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸਰਦੀਆਂ ’ਚ ਸਿਹਤ ਲਈ ਲਾਹੇਵੰਦ ਬੀਜ

Posted On January - 5 - 2017

ਡਾ. ਹਰਿੰਦਰਪਾਲ ਸਿੰਘ
10501CD _NUTSਮੇਵੇ, ਸਖ਼ਤ ਛਿੱਲੜ ਵਾਲੇ ਫਲ ਅਤੇ ਬੀਜ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ। ਅਸੀਂ ਆਮ ਤੌਰ ’ਤੇ ਇਨ੍ਹਾਂ ਦੀ ਵਰਤੋਂ ਬਹੁਤ ਘੱਟ ਕਰਦੇ ਹਾਂ ਜਦੋਂਕਿ ਸਾਡੇ ਰੋਜ਼ਾਨਾ ਦੇ ਭੋਜਨ ਵਿੱਚ ਇਨ੍ਹਾਂ ਦੀ ਸ਼ਮੂਲੀਅਤ ਲਾਜ਼ਮੀ ਹੋਣੀ ਚਾਹੀਦੀ ਹੈ। ਅਜਿਹਾ ਵੀ ਨਹੀਂ ਕਿ ਮੇਵਿਆਂ ਜਾਂ ਬੀਜਾਂ ਨੂੰ ਜ਼ਿਆਦਾ ਮਾਤਰਾ ਵਿੱਚ ਹੀ ਖਾਣਾ ਲਾਜ਼ਮੀ ਹੈ। ਇਨ੍ਹਾਂ ਦੀ ਥੋੜ੍ਹੀ ਮਾਤਰਾ ਵਿੱਚ ਰੋਜ਼ਾਨਾ ਦੀ ਮਾਤਰਾ ਨਾਲ ਵੀ ਸਾਡੇ ਸਰੀਰ ਨੂੰ ਵੱਡਾ ਲਾਭ ਮਿਲਦਾ ਹੈ। ਕੁਝ ਮਹੱਤਵਪੂਰਨ ਬੀਜ ਅਜਿਹੇ ਹਨ ਜਿਨ੍ਹਾਂ ਦੇ ਸਾਡੇ ਸਰੀਰ ਲਈ ਕਈ ਤਰ੍ਹਾਂ ਦੇ ਫ਼ਾਇਦੇ ਹਨ। ਇਹ ਬੀਜ ਹਨ-
ਬਦਾਮ: ਬਹੁਤ ਸਾਰੇ ਲੋਕ ਬਦਾਮ ਨੂੰ ਨਟ ਸਮਝਦੇ ਹਨ ਪਰ ਤਕਨੀਕੀ ਤੌਰ ’ਤੇ ਇਹ ਬਦਾਮ ਦੇ ਦਰੱਖਤ ਦਾ ਬੀਜ ਹੁੰਦਾ ਹੈ। ਸਾਨੂੰ ਹਰ ਰੋਜ਼ ਇੱਕ ਮੁੱਠੀ ਭਰ ਬਦਾਮ ਖਾਣੇ ਚਾਹੀਦੇ ਹਨ। ਇਹ  ਅੰਡਾਕਾਰ ਬੀਜ ਰੇਸ਼ੇ, ਪ੍ਰੋਟੀਨ, ਕੈਲਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਕਾਪਰ ਲੋਹਾ ਅਤੇ ਵਿਟਾਮਿਨ ‘ਬੀ’ ਦਾ ਚੰਗਾ ਸਰੋਤ ਹੈ। ਇਹ ਸਾਰੇ ਪੋਸ਼ਕ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ।
ਬਰਾਜ਼ੀਲ ਨਟ: ਤਕਨੀਕੀ ਤੌਰ ’ਤੇ ਇਹ ਵੀ ਇੱਕ ਬੀਜ ਹੈ। ਇਸ ਦੇ ਬਾਹਰ ਸਖ਼ਤ ਭੂਰੇ ਰੰਗ ਦੀ ਪਰਤ ਹੋਣ ਕਰਕੇ ਲੋਕ ਇਸ ਨੂੰ ਨਟ ਸਮਝਦੇ ਹਨ। ਇਹ ਬੀਜ ਛਾਤੀ ਦੇ ਕੈਂਸਰ ਅਤੇ ਹੋਰ ਕਈ ਤਰ੍ਹਾਂ ਦੇ ਕੈਂਸਰ ਨੂੰ ਖ਼ਤਮ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਇਹ ਜਿਗਰ ਦਾ ਸਿਰੋਸਿਸ, ਖ਼ੂਨ ਦੀ ਕਮੀ, ਕੋਲੈਸਟਰੋਲ ਨੂੰ ਘੱਟ ਕਰਕੇ ਦਿਲ ਦੇ ਰੋਗਾਂ ਨੂੰ ਖ਼ਤਮ ਕਰਦਾ ਹੈ। ਇਸ ਵਿੱਚ  ਮੌਜੂਦ ਸੇਲੀਨੀਅਮ ਤੱਤ  ਚਮੜੀ ਰੋਗਾਂ ਤੋਂ ਮੁਕਤ ਕਰਕੇ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਰੋਕਦਾ ਹੈ। ਇਹ ਜੋੜਾਂ ਦੇ ਦਰਦ ਅਤੇ ਕਿਸਮ-2 ਵਾਲੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਹੈ।
ਕਾਜੂ: ਇਹ ਵੀ ਕੋਈ ਨਟ ਨਹੀਂ ਬਲਕਿ ਇੱਕ ਬੀਜ ਹੈ ਜੋ ਕਿ ਕਾਜੂ ਦੇ ਦਰੱਖਤ ’ਤੇ ਲੱਗੇ ਫਲ ਦੇ ਹੇਠਲੇ ਪਾਸੇ ਸਥਿਤ ਹੁੰਦਾ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਲੋੜੀਂਦੀ ਊਰਜਾ ਪ੍ਰਦਾਨ ਕਰਦੇ ਹਨ। ਇਹ ਕੋਲੈਸਟਰੋਲ ਨੂੰ ਘੱਟ ਕਰਕੇ ਦਿਲ ਦੇ ਰੋਗਾਂ ਤੋਂ ਬਚਾਅ ਕਰਦਾ ਹੈ। ਹੀਮੋਗਲੋਬਿਨ ਦੀ ਪੈਦਾਵਾਰ ਵਿੱਚ ਮਦਦ ਕਰਦਾ ਹੈ। ਕਿਸਮ-2 ਦੀ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੈ ਇਸ ਤੋਂ ਇਲਾਵਾ ਚਮੜੀ, ਵਾਲ ਅਤੇ ਨਹੁੰਆਂ ਦੀ  ਸੰਭਾਲ ਕਰਦਾ ਹੈ।
ਚੀਆ ਸੀਡ: ਇਨ੍ਹਾਂ ਬੀਜਾਂ ਦਾ ਇਸਤੇਮਾਲ ਭਾਰਤ ਵਿੱਚ ਕੁਝ ਸਾਲਾਂ ਤੋਂ ਹੋਣਾ ਸ਼ੁਰੂ ਹੋਇਆ ਹੈ। ਉਹ ਵੀ ਜ਼ਿਆਦਾਤਰ ਜੋੜਾਂ ਦੇ ਦਰਦ ਅਤੇ ਭਾਰ ਨੂੰ ਘੱਟ ਕਰਨ ਲਈ ਹੀ ਕੀਤਾ ਜਾਂਦਾ ਹੈ। ਇਹ ਅਸਲ ਵਿੱਚ ਬਹੁਤ ਤਾਕਤਵਰ ਬੀਜ ਹੈ। ਇਸ ਤੋਂ ਇਲਾਵਾ ਇਹ ਸ਼ੂਗਰ, ਡਿਪਰੈਸ਼ਨ, ਪਾਚਨ ਤੰਤਰ ਦੇ ਵਿਗਾੜ, ਊਰਜਾ ਦੀ ਕਮੀ, ਦਿਲ ਅਤੇ ਜਿਗਰ ਦੇ ਰੋਗਾਂ ਵਿੱਚ ਬਹੁਤ ਮਹੱਤਵਪੂਰਨ ਹੈ।
ਅਲਸੀ ਦੇ ਬੀਜ: ਇਨ੍ਹਾਂ ਬੀਜਾਂ ਤੋਂ ਪੰਜਾਬੀ ਭਲੀ-ਭਾਂਤ ਜਾਣੂ ਹਨ ਪਰ ਅਜੋਕੀ ਪੀੜ੍ਹੀ ਇਸ ਦੇ ਗੁਣਾਂ ਤੋਂ ਅਣਜਾਣ ਹੈ। ਇਹ ਬੀਜ ਗੁਣਾਂ ਦੀ ਖਾਣ ਹਨ ਅਤੇ ਸੈਂਕੜੇ ਰੋਗਾਂ ਵਿੱਚ ਲਾਭਦਾਇਕ ਹਨ। ਇਸ ਵਿੱਚ ਮੁੱਖ ਤੌਰ ’ਤੇ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਇਹ ਕੁਦਰਤੀ ਤੌਰ ’ਤੇ ਖ਼ੂਨ ਨੂੰ ਪਤਲਾ ਰੱਖਦੇ ਹਨ। ਇਸ ਤੋਂ ਇਲਾਵਾ ਇਹ ਸ਼ੂਗਰ, ਦਿਲ ਦੇ ਰੋਗ, ਇਸਤਰੀ ਰੋਗ, ਪਾਚਣ ਤੰਤਰ ਦੇ ਵਿਗਾੜ, ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ, ਵਾਲਾਂ ਅਤੇ ਚਮੜੀ ਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਨ  ਹਨ।
ਪਾਈਨ ਨਟ: ਇਹ ਵੀ ਪਾਈਨ ਦੇ ਦਰੱਖਤ ਦਾ ਬੀਜ ਹੁੰਦਾ ਹੈ। ਇਸ ਦੀ ਵਰਤੋਂ ਦੋ ਤੋਂ ਤਿੰਨ ਚਮਚ ਰੋਜ਼ਾਨਾ ਕਰਨਾ ਚਾਹੀਦਾ ਹੈ। ਇਹ ਬੀਜ ਕੋਲੈਸਟਰੋਲ ਨੂੰ ਘੱਟ ਕਰਕੇ ਦਿਲ ਦੇ ਰੋਗਾਂ ਤੋ ਬਚਾਅ ਦੇ ਨਾਲ ਨਾਲ ਧਮਣੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਇਹ ਅੱਖਾਂ ਦੀ ਰੌਸ਼ਨੀ ਲਈ ਵੀ ਲਾਹੇਵੰਦ ਹੈ। ਇਸ ਤੋਂ ਇਲਾਵਾ ਖ਼ੂਨ ਵਿੱਚ ਹੀਮਗਲੋਬਿਨ ਦੀ ਮਾਤਰਾ ਨੂੰ ਵਧਾ ਕਿ ਤਣਾਓ ਅਤੇ ਥਕਾਵਟ ਨੂੰ ਦੂਰ ਕਰਦਾ ਹੈ।
ਕੱਦੂ ਦੇ ਬੀਜ: ਇਹ ਬਹੁਤ ਤਾਕਤਵਰ ਬੀਜ ਹੁੰਦੇ ਹਨ। ਕਿਸੇ ਸਮੇਂ ਪੰਜਾਬ ਵਿੱਚ ਇਨ੍ਹਾਂ ਬੀਜਾਂ ਨੂੰ ਭੁੰਨ ਕਿ ਖਾਧਾ ਜਾਂਦਾ ਸੀ। ਆਮ ਜਿਹੇ ਸਮਝੇ ਜਾਂਦੇ ਕੱਦੂ ਦੇ ਬੀਜ ਕੋਲੈਸਟਰੋਲ ਨੂੰ ਘੱਟ ਕਰਕੇ ਖ਼ੂਨ ਦੇ ਦਬਾਅ ਅਤੇ ਖ਼ੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਨਿਯਮਿਤ ਕਰਦੇ ਹਨ। ਇਨ੍ਹਾਂ ਵਿੱਚ ਮੌਜੂਦ ਜਿੰਕ ਗਦੂਦਾਂ ਦੀ ਸਿਹਤ ਅਤੇ ਕੈਂਸਰ ਲਈ ਅਤਿ ਮਹੱਤਵਪੂਰਨ ਹੈ। ਕੱਦੂ ਦੇ ਬੀਜ ਸਾਡੀ ਰੋਗ ਨਿਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਇਹ ਡਿਪਰੈਸ਼ਨ, ਚਿੰਤਾ, ਜੋੜਾਂ ਦੇ ਦਰਦ ਅਤੇ ਕਈ ਤਰ੍ਹਾਂ ਦੇ ਕੈਂਸਰ ਨੂੰ ਹੋਣ ਤੋਂ ਰੋਕਦੇ ਹਨ।
ਤਿਲ: ਤਿਲਾਂ ਨੂੰ ਮੁੱਖ ਤੌਰ ’ਤੇ ਇਸ ਦੇ ਤੇਲ ਕਰਕੇ ਜਾਣਿਆ ਜਾਂਦਾ ਹੈ। ਜੋ ਕਿ ਖਾਣ ਵੇਲੇ ਤੇਜ਼ਾਬੀ ਮਾਦੇ  ਨੂੰ ਖ਼ਤਮ ਕਰਦਾ ਹੈ। ਤਿਲ ਦੋ ਤਰ੍ਹਾਂ ਦੇ ਹੁੰਦੇ ਹਨ ਕਾਲੇ ਅਤੇ ਚਿੱਟੇ। ਖਾਣ ਤੋਂ ਇਲਾਵਾ ਇਸ ਦਾ ਤੇਲ ਹਲਕਾ ਹੋਣ ਕਰਕੇ ਸਰੀਰ ਦੀ ਮਾਲਿਸ਼ ਲਈ ਵੀ ਸਭ ਤੋਂ ਉੱਤਮ ਹੈ। ਇਹ ਵਧੇ ਖ਼ੂਨ ਦੇ ਦਬਾਅ ਅਤੇ ਕੋਲੈਸਟਰੋਲ ਨੂੰ ਘੱਟ ਕਰਦੇ ਹਨ ਜਿਗਰ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਇਹ ਬੀਜ ਕਈ ਬਿਮਾਰੀਆਂ ਵਿੱਚ ਮਹੱਤਵਪੂਰਨ ਹਨ ਜਿਵੇਂ ਕਿ ਜੋੜਾਂ ਦਾ ਦਰਦ, ਸਿਰਦਰਦ, ਮਾਈਗ੍ਰੇਨ ਦਾ ਦਰਦ, ਹੱਡੀਆਂ ਦੀ ਕਮਜ਼ੋਰੀ ਅਤੇ ਕੁਝ ਕਿਸਮ ਦੇ ਕੈਂਸਰ ਆਦਿ। ਜਿਨ੍ਹਾਂ ਵਿਅਕਤੀਆਂ ਦੀ ਨਟ ਅਤੇ ਬੀਜਾਂ ਪ੍ਰਤੀ ਪਾਚਣ ਸ਼ਕਤੀ ਕਮਜ਼ੋਰ ਹੋਵੇ ਉਨ੍ਹਾਂ ਨੂੰ ਇਸ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ। ਨਹੀਂ ਤਾਂ ਮਾਈਗ੍ਰੇਨ, ਗੈਸ ਅਤੇ ਤੇਜ਼ਾਬੀ ਮਾਦਾ ਬਣਨ ਜਿਹੀ ਸਮੱਸਿਆ ਹੋ ਸਕਦੀ ਹੈ।
ਸੂਰਜਮੁਖੀ ਦੇ ਬੀਜ: ਸੂਰਜਮੁਖੀ ਦੇ ਬੀਜ ਇਸ ਦੇ ਸੁੰਦਰ ਫੁੱਲ ਦਾ ਤੋਹਫ਼ਾ ਹੈ। ਇਸ ਵਿੱਚ ਵਿਟਾਮਿਨ ‘ਈ’ ਅਤੇ ਚਰਬੀ ਵਿੱਚ ਘੁਲਣ ਵਾਲੇ ਐਂਟੀ-ਆਕਸੀਡੈਂਟ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਇਨ੍ਹਾਂ ਦੀ ਰੋਜ਼ਾਨਾ ਵਰਤੋਂ ਦਮਾ ਅਤੇ ਵਧੇ     ਹੋਏ ਖ਼ੂਨ ਦੇ ਦਬਾਅ ਨੂੰ ਨਿਯਮਿਤ   ਕਰਕੇ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਦੀ ਹੈ।
ਅਖਰੋਟ: ਅਖਰੋਟ ਗੁਣਾਂ ਦੀ ਖਾਣ ਹੈ। ਸਰਦੀਆਂ ਵਿੱਚ ਇਸ ਦੀ ਵਰਤੋਂ ਕਰਕੇ ਭਰਪੂਰ ਫ਼ਾਇਦਾ ਉਠਾਇਆ ਜਾ ਸਕਦਾ ਹੈ। ਇਸ ਦਾ ਨਿਯਮਿਤ ਸੇਵਨ ਗਦੂਦਾਂ ਅਤੇ ਛਾਤੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਵਧੇ ਖ਼ੂਨ ਦੇ ਦਬਾਅ ਨੂੰ ਘੱਟ ਕਰਕੇ ਚੰਗੇ ਕੋਲੈਸਟਰੋਲ ਨੂੰ ਵਧਾਉਂਦਾ ਹੈ। ਓਮੇਗਾ-3 ਫੈਟੀ ਐਸਿਡ ਹੋਣ ਕਰਕੇ ਵਧੇ ਭਾਰ ਨੂੰ ਨਿਯਮਿਤ ਕਰਨ, ਦਿਮਾਗ ਦੀ ਤੰਦਰੁਸਤੀ ਅਤੇ ਸ਼ੂਗਰ ਨੂੰ ਕਾਬੂ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀ ਚਮੜੀ ਅਤੇ ਵਾਲਾਂ ਲਈ ਵੀ ਲਾਭਦਾਇਕ ਹੈ।
ਇਸ ਤੋਂ ਇਲਾਵਾ ਸਰਦੀਆਂ ਵਿੱਚ ਖਾਣ ਵਾਲੇ ਕਈ ਹੋਰ ਬੀਜ ਜਿਵੇਂ ਕਿ ਖਜੂਰ, ਮੂੰਗਫਲੀ, ਪਿਸਤਾ, ਨੇਜੇ, ਸੰਘਾੜਾ ਤੇ ਭੁੱਜੇ ਛੋਲੇ ਆਦਿ ਗੁਣਾਂ ਦੀ ਖਾਣ ਅਤੇ ਖਣਿਜ ਭਰਪੂਰ ਹਨ। ਕਿਸੇ ਬਿਮਾਰੀ ਹੋਣ ਦੀ ਸੂਰਤ ਵਿੱਚ ਇਨ੍ਹਾਂ ਦਾ ਇਸਤੇਮਾਲ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ।ਂ


Comments Off on ਸਰਦੀਆਂ ’ਚ ਸਿਹਤ ਲਈ ਲਾਹੇਵੰਦ ਬੀਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.