ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਸਰਦੂਲਗੜ੍ਹ ਦੇ 14 ਪਰਿਵਾਰ ਕਾਗਰਸ ਵਿੱਚ ਸ਼ਾਮਲ; ਮੋਫਰ ਦੀ ਚੋਣ ਮੁਿਹੰਮ ਵਿੱਚ ਆਈ ਤੇਜ਼ੀ

Posted On January - 11 - 2017
ਅਕਾਲੀ ਆਗੂ ਬਲਵੀਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋਏ ਪਰਿਵਾਰ ਕਾਂਗਰਸ ਦੇ ਉਮੀਦਵਾਰ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲਾ ਪ੍ਰਧਾਨ ਬਿਕਰਮ ਮੋਫਰ ਨਾਲ। -ਫੋਟੋ: ਸੁਰਜੀਤ ਵਸ਼ਿਸ਼ਟ

ਅਕਾਲੀ ਆਗੂ ਬਲਵੀਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋਏ ਪਰਿਵਾਰ ਕਾਂਗਰਸ ਦੇ ਉਮੀਦਵਾਰ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲਾ ਪ੍ਰਧਾਨ ਬਿਕਰਮ ਮੋਫਰ ਨਾਲ। -ਫੋਟੋ: ਸੁਰਜੀਤ ਵਸ਼ਿਸ਼ਟ

ਪੱਤਰ ਪ੍ਰੇਰਕ
ਸਰਦੂਲਗੜ੍ਹ, 11 ਜਨਵਰੀ
ਕਾਂਗਰਸੀ ਉਮੀਦਵਾਰ ਅਜੀਤ ਇੰਦਰ ਸਿੰਘ ਮੋਫਰ ਦੀ ਚੋਣ ਮੁਹਿੰਮ ਨੂੰ  ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸਿਰਸਾ ਕੈਂਚੀਆਂ ਸਰਦੂਲਗੜ੍ਹ ਦੇ 14 ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਦੇ ਲੜ ਆ ਲੱਗੇ। ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਪ੍ਰੋਫੈਸਰ ਜੀਵਨ ਦਾਸ ਬਾਵਾ ਦੀ ਪ੍ਰੇਰਨਾ ਸਦਕਾ ਪਾਰਟੀ ’ਚ ਸ਼ਾਮਲ ਹੋਣ ਵਾਲੇ ਇਨ੍ਹਾਂ ਪਰਿਵਾਰਾਂ ਵਿੱਚ ਜਥੇਦਾਰ ਬਖ਼ਸ਼ੀਸ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ, ਭੋਲਾ ਸਿੰਘ, ਬਖਸ਼ੀਸ ਸਿੰਘ ਮੀਰਪੁਰ ਵਾਲੇ, ਕਰਤਾਰ ਸਿੰਘ ਹਾਂਸਪੁਰ, ਪ੍ਰੀਤਮ ਸਿੰਘ ਨਾਮਧਾਰੀ, ਜੱਸਾ ਸਿੰਘ ਆਹਲੂਪੁਰ, ਜਗਤਾਰ ਸਿੰਘ, ਉੱਗਰ ਸਿੰਘ, ਰਾਮ ਸਿੰਘ ਖੈਰਾ  ਸਮੇਤ ਚੌਦਾਂ ਪਰਿਵਾਰਾਂ ਦੇ ਮੁਖੀ  ਮੌਜੂਦ ਸਨ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਵੋਟਰਾਂ ਨੂੰ ਜੀ ਆਇਆ ਆਖਦਿਆਂ ਸ੍ਰੀ ਮੋਫਰ ਅਤੇ ਜੀਵਨ ਦਾਸ ਬਾਵਾ ਨੇ ਕਾਂਗਰਸ ਦੇ ਨਿਸ਼ਾਨ ਵਾਲੇ ਮਫ਼ਲਰ ਪਾ ਕੇ ਭਰੋਸਾ ਦਿਵਾਇਆ ਕਿ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਮਿਲੇਗਾ। ਇਸ ਮੌਕੇ ਕਾਂਗਰਸ ਦੇ ਸਰਗਰਮ   ਵਰਕਰ ਪਰਗਟ ਸਿੰਘ, ਰਾਮ ਸਿੰਘ ਸੰਘਾ, ਐਡਵੋਕੇਟ ਜੋਗਿੰਦਰ ਸਿੰਘ ਭੁੱਲਰ, ਬਲਜੀਤ ਸਿੰਘ ਅਤੇ ਇਕਬਾਲ ਸਿੰਘ ਝੰਡਾ ਕਲਾਂ ਹਾਜ਼ਰ ਸਨ। ਦੂਜੇ ਪਾਸੇ ਕਾਂਗਰਸ ਦੇ ਯੂਥ ਵਰਕਰਾਂ ਵੱਲੋਂ ਬਿਕਰਮ ਮੋਫਰ , ਪਰਮਿੰਦਰ ਸਿੰਘ ਮਾਨ ਅਤੇ ਸੁਖਵਿੰਦਰ ਸਿੰਘ ਛੋਟਾ ਸੁੱਖੀ ਦੀ ਅਗਵਾਈ ਹੇਠ ਸਰਦੂਲਗੜ੍ਹ ਦੇ ਸਾਰੇ ਵਾਰਡਾਂ ਦਾ ਸਵੇਰੇ ਅਤੇ ਸ਼ਾਮ ਘਰ ਘਰ ਜਾਣ ਦਾ ਦੌਰ ਲਗਾਤਾਰ ਜਰੀ ਹੈ। ਬਿਕਰਮ ਮੋਫਰ ਨੇ ਦੱਸਿਆ ਸਾਨੂੰ ਹਰ ਘਰੋਂ ਵੱਡਾ ਮਾਣ ਮਿਲ ਰਿਹਾ ਹੈ। ਜਿੱਤ ਤੋਂ ਬਾਅਦ ਅਸੀਂ ਵੀ ਕਿਸੇ ਦੀ ਮੱਦਦ ਵਿੱਚ ਕਮੀ ਨਹੀਂ ਰਹਿਣ ਦਿਆਂਗੇ। ਉਨ੍ਹਾਂ ਕਿਹਾ ਲੋਕ ਕਾਂਗਰਸ ਦੀ ਸਰਕਾਰ ਲਿਆਉਣ ਅਤੇ  ਹਲਕੇ ਦੇ ਵਿਕਾਸ ਲਈ ਅਜੀਤਇੰਦਰ ਸਿੰਘ ਮੋਫਰ ਨੂੰ ਚੁਣਨ ਲਈ ਕਾਹਲੇ ਹਨ।
ਝੁਨੀਰ (ਪੱਤਰ ਪ੍ਰੇਰਕ): ਇਸ ਖੇਤਰ ਦੇ ਪਿੰਡ ਕੋਰਵਾਲਾ ਦੇ ਸੀਨੀਅਰ ਅਕਾਲੀ ਆਗੂ ਬਲਵੀਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲ੍ਹਾ ਪ੍ਰਧਾਨ ਬਿਕਰਮ ਮੋਫਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਇਸ ਮੋਕੇ ਕਾਂਗਰਸ ਦੇ ਉਮੀਦਵਾਰ ਅਜੀਤਇੰਦਰ ਸਿੰਘ ਮੋਫਰ ਅਤੇ ਜ਼ਿਲਾ ਪ੍ਰਧਾਨ ਬਿਕਰਮ ਮੋਫਰ ਪਾਰਟੀ ਵਿਚ ਸ਼ਾਮਿਲ ਹੋਏ ਪਰਿਵਾਰਾਂ ਅਤੇ ਵਰਕਰਾਂ ਦਾ ਸਵਾਗਤ ਕਰਦੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਬਿਕਰਮ ਮੋਫਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਰਾਜ ਦਾ ਖੇਤੀ, ਉਦਯੋਗਿਕ ਪੱਖੋ ਜਿੱਥੇ ਵਿਨਾਸ਼ ਕੀਤਾ ਹੈ ਉੱਥੇ ਪੰਜਾਬ ਵਰਗੇ ਖੁਸ਼ਹਾਲ ਸੂਬੇ ਨੂੰ ਆਰਥਿਕ ਅੰਧਕਾਰ ’ਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਦੀ ਨੋਟਬੰਦੀ ਵਰਗੀ ਲੋਕ ਵਿਰੋਧੀ ਨੀਤੀ ਕਾਰਨ 95 ਫੀਸਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੈਂਕਾਂ ’ਚ ਕਰਵਾਏ ਪੈਸੇ ਨਹੀਂ ਮਿਲ ਰਹੇ ਹਨ ਜਿਸ ਕਾਰਨ ਪੰਜਾਬ ਦੇ ਲੋਕ ਇੱਕ-ਇੱਕ ਪੈਸੇ ਨੂੰ ਤਰਸ ਰਹੇ ਹਨ। ਇਸ ਮੋਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੂਬਾ ਸਕੱਤਰ ਅਮਰੀਕ ਸਿੰਘ ਢਿੱਲੋ ਨੇ ਲੋਕਾਂ ਨੂੰ ਵੱਡੇ ਪੱਧਰ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਮੋਫਰ ਨੂੰ ਖੁੱਲ੍ਹੇ ਰੂਪ ’ਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਬਲਵੰਤ ਸਿੰਘ ਕੋਰਵਾਲਾ, ਡਾ. ਹਰਦੀਪ ਸਿੰਘ ਹੀਰਕੇ, ਜ਼ਿਲ੍ਹਾ ਇਕਾਈ ਮੀਤ ਪ੍ਰਧਾਨ ਅਜੈਬ ਸਿੰਘ ਚਚੋਹਰ, ਬਲਵਿੰਦਰ ਸਿੰਘ ਚੈਨੇਵਾਲਾ, ਜਗਸੀਰ ਸਿੰਘ ਮੀਰਪੁਰ, ਦੀਦਾਰ ਸਿੰਘ ਚਹਿਲ, ਲਛਮਣ ਸਿੰਘ ਦਸੋਂਦੀਆ, ਜੱਸ ਕੋਰਵਾਲਾ, ਨਿਰਮਲ ਸਿੰਘ,ਬਿੰਦਰ ਸਿੰਘ ਪੰਚ, ਪੋਹਲੋਜੀਤ ਬਾਜੇਵਾਲਾ, ਸੁੱਖੀ ਭੰਮਾ, ਬਿੰਦਰ ਕੋਰਵਾਲਾ, ਰਾਜੂ ਅੱਕਾਂਵਾਲੀ, ਛਿੰਦੀ ਸਰਪੰਚ ਭੰਗੂ, ਐਡਵੋਕੇਟ ਰਾਮ ਸਿੰਘ ਕੋਰਵਾਲਾ, ਗੁਰਚੇਤ ਸਿੰਘ ਸਾਬਕਾ ਸਰਪੰਚ ਚਹਿਲਾਂਵਾਲੀ, ਜੱਗਾ ਬੁਰਜ, ਗੁਰਪੀ੍ਰਤ ਸਿੰਘ, ਲਖਵਿੰਦਰ ਸਿੰਘ, ਕਰਨੈਲ ਸਿੰਘ ਸਾਬਕਾ ਪੰਚ, ਡਾ. ਹਰਦੀਪ ਸਿੰਘ ਹੀਰਕੇ, ਸੇਵਕ ਸਿੰਘ ਆਦਿ ਹਾਜ਼ਰ ਸਨ।


Comments Off on ਸਰਦੂਲਗੜ੍ਹ ਦੇ 14 ਪਰਿਵਾਰ ਕਾਗਰਸ ਵਿੱਚ ਸ਼ਾਮਲ; ਮੋਫਰ ਦੀ ਚੋਣ ਮੁਿਹੰਮ ਵਿੱਚ ਆਈ ਤੇਜ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.