ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

‘ਸਰਵਣ’ ਵਿੱਚ ਸੁਣਾਈ ਦੇਵੇਗਾ ਪ੍ਰਿਅੰਕਾ ਦੇ ਪਿਤਾ ਦਾ ਗੀਤ

Posted On January - 3 - 2017
ਫਿਲਮ ‘ਸਰਵਣ’ ਦਾ ਪੋਸਟਰ।

ਫਿਲਮ ‘ਸਰਵਣ’ ਦਾ ਪੋਸਟਰ।

ਮੁੰਬਈ, 3 ਜਨਵਰੀ
ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਹੋਮ ਪ੍ਰੋਡਕਸ਼ਨ ਦੀ ਅਗਾਮੀ ਫ਼ਿਲਮ ‘ਸਰਵਣ’ ਵਿੱਚ ਦਰਸ਼ਕਾਂ ਨੂੰ ਗੁਰੂ ਗੋਬਿੰਦ ਸਿੰਘ ਦਾ ਇਕ ਸ਼ਬਦ ਵੀ ਸੁਣਾਈ ਦੇਵੇਗਾ, ਜਿਸ ਨੂੰ ਪ੍ਰਿਅੰਕਾ ਦੇ ਮਰਹੂਮ ਪਿਤਾ ਡਾ. ਅਸ਼ੋਕ ਚੋਪੜਾ ਨੇ ਗਾਇਆ ਹੈ। ਡਾ. ਚੋਪੜਾ ਦੀ ਜੂਨ 2010 ਵਿੱਚ ਮੌਤ ਹੋ ਗਈ ਸੀ। 34 ਸਾਲਾ ਅਦਾਕਾਰਾ ਨੇ ਟਵਿੱਟਰ ’ਤੇ ਇਹ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਸ ਲਈ ਇਸ ਸ਼ਬਦ ਦੀ ਵਿਆਖਿਆ ਕੁਝ ਖਾਸ ਹੈ ਕਿਉਂਕਿ ‘ਇਸ ਨੂੰ ਸੁਣ ਕੇ ਇੰਜ ਲਗਦਾ ਹੈ ਜਿਵੇਂ ਮੇਰੇ ਪਿਤਾ ਮੇਰੇ ਕੋਲ ਹੀ ਹਨ।’ ਅਮਰੀਕੀ ਲੜੀਵਾਰ ‘ਕੁਆਂਟਿਕੋ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਨੇ ਕਿਹਾ ਕਿ ਉਸ ਦੇ ਪਿਤਾ ਨੇ ਇਹ ਸ਼ਬਦ ਬਹੁਤ ਪਹਿਲਾਂ ਰਿਕਾਰਡ ਕਰਵਾਇਆ ਸੀ, ਪਰ ਉਦੋਂ ਸਿਹਤ ਵਿਗੜਨ ਕਰਕੇ ਉਹ ਇਸ ਨੂੰ ਰਿਲੀਜ਼ ਨਾ ਕਰ ਸਕੇ। ਪ੍ਰਿਅੰਕਾ ਨੇ ਕਿਹਾ,‘ਉਨ੍ਹਾਂ ਗੀਤ ਰਿਕਾਰਡ ਕਰ ਲਿਆ ਸੀ ਤੇ ਅਸੀਂ ਇਸ ਨੂੰ ਰਿਲੀਜ਼ ਕਰਨਾ ਚਾਹੁੰਦੇ ਸੀ, ਪਰ ਫਿਰ ਉਹ ਬਿਮਾਰ ਹੋ ਗਏ…ਮੈਂ ਜਦੋਂ ਵੀ ਇਸ ਗੀਤ ਨੂੰ ਸੁਣਦੀ ਹਾਂ ਤੇ ਮੈਨੂੰ ਆਪਣੇ ਪਿਤਾ ਦੇ ਨੇੜੇ ਹੀ ਹੋਣ ਦਾ ਅਹਿਸਾਸ ਹੁੰਦਾ ਹੈ।’ ਇਥੇ ਦੱਸਣਾ ਬਣਦਾ ਹੈ ਕਿ ਅਦਾਕਾਰਾ ਦੀ ਆਪਣੇ ਪਿਤਾ ਨਾਲ ਕਾਫ਼ੀ ਨੇੜਤਾ ਸੀ ਤੇ ਇਹੀ ਵਜ੍ਹਾ ਹੈ ਕਿ ਉਸ ਨੇ ਆਪਣੇ ਗੁਟ ’ਤੇ ‘ਡੈਡੀਜ਼ ਲਿਲ ਗਰਲ’ ਨਾਂ ਦਾ ਟੈਟੂ ਖੁਦਵਾਇਆ ਹੈ। ਕੈਂਸਰ ਨਾਲ ਲੜਦਿਆਂ ਡਾ.ਅਸ਼ੋਕ ਚੋਪੜਾ ਦੀ 62 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ। ਫ਼ਿਲਮ ‘ਸਰਵਣ’ 13 ਜਨਵਰੀ ਨੂੰ ਰਿਲੀਜ਼ ਹੋਵੇਗੀ।

 -ਪੀਟੀਆਈ 


Comments Off on ‘ਸਰਵਣ’ ਵਿੱਚ ਸੁਣਾਈ ਦੇਵੇਗਾ ਪ੍ਰਿਅੰਕਾ ਦੇ ਪਿਤਾ ਦਾ ਗੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.