ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਾਬਕਾ ਮੰਤਰੀ ਤੇ ਅਕਾਲੀ ਆਗੂ ਹਮੀਰ ਸਿੰਘ ਘੱਗਾ ਕਾਂਗਰਸ ਵਿੱਚ ਪਰਤੇ

Posted On January - 11 - 2017
ਪਟਿਆਲਾ ਦੀ ਵਿਧਾਇਕਾ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੋਏ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ| ਫੋਟੋ: ਭੰਗੂ

ਪਟਿਆਲਾ ਦੀ ਵਿਧਾਇਕਾ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੋਏ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ| ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 11 ਜਨਵਰੀ
ਪਟਿਆਲਾ ਜ਼ਿਲ੍ਹੇ ਵਿੱਚ ਅਕਾਲੀ ਦਲ ਨੂੰ ਅੱਜ ਉਸ ਸਮੇਂ ਝਟਕਾ ਲੱਗਿਆ, ਜਦੋਂ ਸ਼ੁਤਰਾਣਾ ਦੇ ਵਿਧਾਇਕ ਰਹਿ ਚੁੱਕੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ| ਇਹ ਐਲਾਨ ਉਨ੍ਹਾਂ ਨੇ ਅੱਜ ਇੱਥੇ ਸਥਾਨਕ ਵਿਧਾਇਕਾ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਇੱਥੇ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਕੀਤਾ|
ਸ੍ਰੀ ਘੱਗਾ ਦੀ ਰਿਹਾਇਸ਼ ਵੀ ਮਹਿਲ ਦੇ ਪਿਛਵਾੜੇ ਸੂਲਰ ਵਿੱਚ ਹੈ| ਸਕੂਲ ਅਧਿਆਪਕ ਰਹੇ ਹਮੀਰ ਸਿੰਘ 1992 ਵਿੱਚ ਰਾਖਵੇਂ ਹਲਕੇ ਸ਼ੁਤਰਾਣਾ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣ ਕੇ ਮੰਤਰੀ ਵੀ ਬਣੇ ਪਰ ਕਾਂਗਰਸ ਨਾਲ ਹੋਏ ਗੱਠਜੋੜ ਤਹਿਤ 1997 ਤੇ 2002 ਵਿੱਚ ਸ਼ੁਤਰਾਣਾ ਸੀਟ ਖੱਬੇ ਪੱਖੀ ਧਿਰ ਨੂੰ ਚਲੀ ਗਈ| ਇਸੇ ਕਰਕੇ 2002 ਵਿੱਚ ਹਮੀਰ ਸਿੰਘ ਨੇ ਸ਼ੁਤਰਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ 19 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਪਰ ਜੇਤੂ ਅਕਾਲੀ ਉਮੀਦਵਾਰ ਨਿਰਮਲ ਸਿੰਘ ਸ਼ੁਤਰਾਣਾ ਰਹੇ| ਫੇਰ ਕੈਪਟਨ ਕੰਵਲਜੀਤ ਸਿੰਘ ਦੀ ਅਗਵਾਈ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ 2007 ਵਿੱਚ ਅਕਾਲੀ ਦਲ ਨੇ ਨਿਰਮਲ ਸਿੰਘ ਦੀ ਟਿਕਟ ਕੱਟ ਕੇ ਹਮੀਰ ਸਿੰਘ ਨੂੰ ਦੇ ਦਿੱਤੀ| ਉਧਰ ਨਿਰਮਲ ਸਿੰਘ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾ ਲਿਆ, ਜੋ ਹਮੀਰ ਸਿੰਘ ਨੂੰ ਹਰਾ ਕੇ ਮੁੜ ਵਿਧਾਇਕ ਚੁਣੇ ਗਏ ਪਰ 2012 ਵਿਚ ਅਕਾਲੀ ਦਲ ਨੇ ਹਮੀਰ ਸਿੰਘ ਦੀ ਥਾਂ ਵਨਿੰਦਰ ਕੌਰ ਲੂੰਬਾ ਨੂੰ ਟਿਕਟ ਦੇ ਦਿੱਤੀ, ਜੋ ਜੇਤੂ ਰਹੇ| ਐਤਕੀਂ ਵੀ ਅਕਾਲੀ ਦਲ ਨੇ ਬੀਬੀ ਲੂੰਬਾ ਨੂੰ ਹੀ ਉਮੀਦਵਾਰ ਬਣਾਇਆ ਹੈ। ਇਸ ਕਰਕੇ ਹਮੀਰ ਸਿੰਘ ਅੱਜ ਮੁੜ ਤੋਂ ਆਪਣੀ ਪਿਤਰੀ ਪਾਰਟੀ ਕਾਂਗਰਸ ਵਿੱਚ ਵਾਪਸ ਚਲੇ ਗਏ ਹਨ|


Comments Off on ਸਾਬਕਾ ਮੰਤਰੀ ਤੇ ਅਕਾਲੀ ਆਗੂ ਹਮੀਰ ਸਿੰਘ ਘੱਗਾ ਕਾਂਗਰਸ ਵਿੱਚ ਪਰਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.