ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਸਿਨਹਾ ਦੇ ਗਰੁੱਪ ਵੱਲੋਂ ਹੁਰੀਅਤ ਨਾਲ ਵਾਰਤਾ ਦਾ ਸੁਝਾਅ

Posted On January - 9 - 2017

Yashwant-Sinha_8ਨਵੀਂ ਦਿੱਲੀ, 9 ਜਨਵਰੀ
ਯਸ਼ਵੰਤ ਸਿਨਹਾ ਦੀ ਅਗਵਾਈ ਹੇਠਲੇ ਕਨਸਰਨਡ ਸਿਟੀਜ਼ਨ ਗਰੁੱਪ (ਸੀਸੀਜੀ) ਨੇ ਜੰਮੂ-ਕਸ਼ਮੀਰ ’ਚ ਮਨੁੱਖੀ ਹਕੂਕ ’ਚ ਸੁਧਾਰ ਅਤੇ ਹੂਰੀਅਤ ਕਾਨਫਰੰਸ ਸਮੇਤ ਸਾਰੇ ਵੱਖਵਾਦੀ ਧੜਿਆਂ ਨਾਲ ਗੱਲਬਾਤ ਦਾ ਸੁਝਾਅ ਦਿੱਤਾ ਹੈ। ਕਸ਼ਮੀਰ ਵਾਦੀ ’ਚ ਪਿਛਲੇ ਮਹੀਨੇ ਕੀਤੇ ਗਏ ਦੂਜੇ ਦੌਰੇ ਤੋਂ ਬਾਅਦ ਗਰੁੱਪ ਨੇ ਹੋਰ ਸਿਫ਼ਾਰਸ਼ਾਂ ਕੀਤੀਆਂ ਹਨ। ਉਨ੍ਹਾਂ ਨਾਬਾਲਗ ਹਿਰਾਸਤੀਆਂ ਲਈ ਮਨੋਵਿਗਿਆਨਕ ਤੌਰ ’ਤੇ ਕਾਊਂਸਲਿੰਗ ਦੀ ਸਿਫ਼ਾਰਸ਼ ਵੀ ਕੀਤੀ ਹੈ। ਗਰੁੱਪ ’ਚ ਸਿਨਹਾ ਨਾਲ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਵਜਾਹਤ ਹਬੀਬਉੱਲ੍ਹਾ ਅਤੇ ਵਾਰਤਾ ਤੇ ਸੁਲ੍ਹਾ ਸਫ਼ਾਈ ਕੇਂਦਰ ਦੇ ਪ੍ਰੋਗਰਾਮ ਡਾਇਰੈਕਟਰ ਸੁਸ਼ੋਭਾ ਬਰਵੇ ਵੀ ਸ਼ਾਮਲ ਹਨ। ਕੇਂਦਰ ਨੇ ਆਪਣੇ ਆਪ ਨੂੰ ਗਰੁੱਪ ਤੋਂ ਵੱਖ ਕਰ ਲਿਆ ਹੈ।     -ਪੀਟੀਆਈ


Comments Off on ਸਿਨਹਾ ਦੇ ਗਰੁੱਪ ਵੱਲੋਂ ਹੁਰੀਅਤ ਨਾਲ ਵਾਰਤਾ ਦਾ ਸੁਝਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.