ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਸੈਂਕੜੇ ਪਰਿਵਾਰਾਂ ਨੇ ਅਕਾਲੀ ਦਲ ਨੂੰ ਆਖਿਆ ਅਲਵਿਦਾ

Posted On January - 11 - 2017

ਪੱਤਰ ਪ੍ਰੇਰਕ
ਮੱਖੂ, 11 ਜਨਵਰੀ
ਇੱਕ ਪਾਸੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਅਜੇ ਕੱਛੂ ਚਾਲ ਚੱਲ ਰਹੀ ਹੈ, ਦੂਜੇ ਪਾਸੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੀ ਚੋਣ ਮੁਹਿੰਮ ਨੇ ਤੇਜ਼ੀ ਫੜ ਲਈ ਹੈ।  ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡ ਖਡੂਰ ਦੇ 25 ਪਰਿਵਾਰਾਂ, ਪਿੰਡ ਗੁਰਾਲੀ ਦੇ 59 ਪਰਿਵਾਰਾਂ, ਖਿਆਲੀ ਦੇ 18 ਪਰਿਵਾਰਾਂ, ਵਾੜਾ ਸੁਲੇਮਾਨ ਦੇ 31 ਪਰਿਵਾਰਾਂ, ਮਾਹਲੇ ਵਾਲਾ ਦੇ 36 ਪਰਿਵਾਰਾਂ, ਲਾਲੂਵਾਲਾ ਦੇ 61 ਪਰਿਵਾਰਾਂ, ਕੁੱਸੂਵਾਲਾ ਮੋੜ ਦੇ 20 ਪਰਿਵਾਰਾਂ ਅਤੇ ਪਿੰਡ ਅਮੀਰ ਸ਼ਾਹ ਦੇ 18 ਪਰਿਵਾਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ।
ਇਸੇ ਦੌਰਾਨ, ਜਥੇਦਾਰ ਜ਼ੀਰਾ ਨੇ ਤਾਰੇ ਵਾਲਾ, ਖੰਨਾ ਅਤੇ ਸਰਫਲੀ ਸ਼ਾਹ ਵਿਖੇ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਲਕੇ ’ਚੋਂ ਮਿਲ ਰਹੇ ਭਰਪੂਰ ਹੁੰਗਾਰੇ ਤੋਂ ਉਹ ਬਹੁਤ ਉਤਸ਼ਾਹਤ ਹਨ ਅਤੇ ਕੁਲਬੀਰ ਜ਼ੀਰਾ ਦੀ ਜਿੱਤ ਲਈ ਉਹ ਦਿਨ ਰਾਤ ਇੱਕ ਕਰ ਰਹੇ ਹਨ। ਇਸ ਮੌਕੇ ਸਰਪੰਚ ਬੋਹੜ ਸਿੰਘ ਸਦਰਵਾਲਾ, ਸਰਪੰਚ ਬਲਜੀਤ ਸਿੰਘ ਫੇਮੀਵਾਲਾ, ਨੰਬਰਦਾਰ ਗੁਰਦੀਪ ਸਿੰਘ ਪਿੰਡ ਗੁਰਾਲੀ, ਨੰਬਰਦਾਰ ਗੁਰਸੇਵਕ ਸਿੰਘ ਬੁਰਜ਼, ਜਥੇਦਾਰ ਅਮਰੀਕ ਸਿੰਘ ਮੱਲ੍ਹੀ, ਜਨਰਲ ਸਕੱਤਰ ਰਾਮ ਸਿੰਘ ਸਰਹਾਲੀ, ਜੋਗਾ ਸਿੰਘ ਬੂਹ, ਹਰਦੀਪ ਸਿੰਘ ਸ਼ੀਹਾਂਪਾੜੀ, ਅਵਤਾਰ ਸਿੰਘ ਫੇਮੀਵਾਲਾ, ਬਲਵਿੰਦਰ ਸਿੰਘ ਘੁੱਦੂਵਾਲਾ, ਮੇਹਰ ਸਿੰਘ ਬਾਹਰਵਾਲੀ, ਰਘਬੀਰ ਸਿੰਘ ਰਸੂਲਪੁਰ, ਹਰਜਿੰਦਰ ਸਿੰਘ ਖਡੂਰ, ਮਲਕੀਤ ਸਿੰਘ ਖਡੂਰ, ਚਾਨਣ ਸਿੰਘ ਸਭਰਾ, ਨਵਨੀਤ ਸਿੰਘ ਮਰਹਾਣਾ, ਹਰਭਜਨ ਸਿੰਘ ਸਭਰਾ, ਸਾਬਕਾ ਸਰਪੰਚ ਮਹਿਲ ਸਿੰਘ ਅਮੀਰਸ਼ਾਹ, ਬਲਵਿੰਦਰ ਸਿੰਘ ਮਨੇਸ, ਰਾਜਨ ਸੋਢੀ, ਗੁਰਮੀਤ ਸਿੰਘ ਮਨੇਸ ਆੜ੍ਹਤੀ, ਵਿਰਸਾ ਸਿੰਘ ਜੰਡੂ, ਦਲਜੀਤ ਸਿੰਘ ਨੰਬਰਦਾਰ, ਕੁਲਦੀਪ ਸਿੰਘ ਬੁੱਲ੍ਹੋਕੇ ਤੇ ਪੀ ਏ ਰੂਬਲ ਵਿਰਦੀ ਆਦਿ ਵੀ ਹਾਜ਼ਰ ਸਨ।


Comments Off on ਸੈਂਕੜੇ ਪਰਿਵਾਰਾਂ ਨੇ ਅਕਾਲੀ ਦਲ ਨੂੰ ਆਖਿਆ ਅਲਵਿਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.