ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸੋਲਰ ਡਰਾਇਅਰ ਵਿੱਚ ਸਬਜ਼ੀਆਂ ਅਤੇ ਫਲ ਸੁਕਾਉਣਾ

Posted On January - 6 - 2017

ਪੂਨਮ ਬਖੇਟੀਆ, ਭੁਪਿੰਦਰ ਸਿੰਘ ਢਿੱਲੋਂ ਤੇ ਪਰਵਿੰਦਰ ਸਿੰਘ*

10601cd _solarਫਲ ਅਤੇ ਸਬਜ਼ੀਆਂ ਸੁਕਾ ਕੇ ਰੱਖਣਾ ਇੱਕ ਬਹੁਤ ਹੀ ਪੁਰਾਣਾ ਤੇ ਕਾਰਗਰ ਢੰਗ ਹੈ। ਫਲ ਅਤੇ ਸਬਜ਼ੀਆਂ ਨੂੰ ਸੁਕਾ ਕੇ ਰੱਖਣ ਦੇ ਕਈ ਕਾਰਨ ਸਨ ਜਿਵੇਂ ਕਿ ਸਾਰਾ ਸਾਲ ਸਿਹਤਮੰਦ ਅਤੇ ਕੁਦਰਤੀ ਭੋਜਨ ਖਾਣਾ, ਟਿਕਾਊ ਆਮਦਨ ਅਤੇ ਲੋੜ ਨਾਲੋਂ ਵੱਧ ਉਤਪਾਦਨ ਦੀ ਸੰਭਾਲ ਕਰਨਾ। ਫਲ ਅਤੇ ਸਬਜ਼ੀਆਂ ਸੁਕਾ ਕੇ ਰੱਖਣ ਦੀ ਪ੍ਰਕਿਰਿਆ ਨਾ ਕੇਵਲ ਪਰਿਵਾਰ ਨੂੰ ਭੋਜਨ ਸੁਰੱਖਿਆ ਦਿੰਦੀ ਹੈ ਸਗੋਂ ਪਰਿਵਾਰ ਦੇ ਪੌਸ਼ਣ ਵਿੱਚ ਵੀ ਸੁਧਾਰ ਕਰਦੀ ਹੈ ਕਿਉਂਕਿ ਫਲ ਅਤੇ ਸਬਜ਼ੀਆਂ ਵਿੱਚ ਵਿਟਾਮਿਨ, ਖਣਿਜ ਅਤੇ ਰੇਸ਼ੇ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਕਿਸਾਨਾਂ ਲਈ ਫਲ ਅਤੇ ਸਬਜ਼ੀਆਂ ਸੁਕਾ ਕੇ ਰੱਖਣਾ ਇੱਕ      ਵਾਧੂ ਅਤੇ ਟਿਕਾਊ ਆਮਦਨ ਦਾ ਸਾਧਨ ਬਣਦਾ ਹੈ ਕਿਉਂਕਿ ਕਈ ਵਾਰ ਕਿਸਾਨਾਂ ਨੂੰ ਆਪਣਾ ਵਾਧੂ ਉਤਪਾਦਨ ਸੰਭਾਲਣ ਅਤੇ ਵੇਚਣ ਵਿੱਚ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੁਕਾਈਆਂ ਹੋਈਆਂ ਫਲ ਅਤੇ ਸਬਜ਼ੀਆਂ ਨੂੰ ਬਾਅਦ ਵਿੱਚ ਚੰਗੇ ਮੁੱਲ ’ਤੇ ਵੇਚਿਆ ਜਾ ਸਕਦਾ ਹੈ।
ਫਲ ਅਤੇ ਸਬਜ਼ੀਆਂ ਨੂੰ ਸੁਕਾਉਣ ਦੇ ਬਹੁਤ ਸਾਰੇ ਢੰਗ ਹਨ, ਜਿਵੇਂ- ਮਕੈਨੀਕਲ ਡਰਾਇਅਰ, ਧੁੱਪ ਵਿੱਚ ਸੁਕਾਉਣਾ, ਮਾਇਕ੍ਰੋਵੇਵ ਡਰਾਇਅਰ ਅਤੇ ਸੋਲਰ ਡਰਾਇਅਰ।
ਇਨ੍ਹਾਂ ਸਾਰਿਆਂ ਵਿੱਚੋਂ ਧੁੱਪ ਵਿੱਚ ਫਲ ਅਤੇ ਸਬਜ਼ੀਆਂ ਸੁਕਾਉਣਾ ਬਹੁਤ ਕਿਫ਼ਾਇਤੀ ਢੰਗ ਹੈ। ਫਲ ਅਤੇ ਸਬਜ਼ੀਆਂ ਨੂੰ ਧੋ ਕੇ ਇੱਕ ਸਾਫ਼ ਸੁਥਰੀ ਥਾਂ ਉੱਪਰ ਸੁੱਕਣ ਲਈ ਰੱਖ ਦਿਓ। ਇਸ ਸਿੱਧੇ ਤਰੀਕੇ ਦੀਆਂ ਆਪਣੀਆਂ ਕਈ ਸਮੱਸਿਆਵਾਂ ਹਨ। ਇਸ ਤਰੀਕਾ ਭਾਵੇਂ ਸਸਤਾ ਹੈ ਪਰ ਇਸ ਵਿਚਲੀਆਂ ਕਮੀਆਂ ਇਸ ਦੇ ਰੁਝਾਨ ਨੂੰ ਘਟਾ ਰਹੀਆਂ ਹਨ। ਇਹ ਤਰੀਕਾ ਥਕਾਉਣ ਵਾਲਾ ਹੈ ਕਿਉਂਕਿ ਹਰ ਵੇਲੇ ਇੱਕ ਬੰਦਾ ਸੁੱਕ ਰਹੇ ਪਦਾਰਥ ਕੋਲ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਪਸ਼ੂ ਪੰਛੀਆਂ ਨੂੰ ਦੂਰ ਭਜਾ ਸਕੇ। ਇਸ ਤੋਂ ਇਲਾਵਾ ਮੀਂਹ ਆਉਣ ’ਤੇ ਇਨ੍ਹਾਂ ਚੀਜ਼ਾਂ ਦੀ ਸੰਭਾਲ ਕਰ ਸਕੇ। ਇਸ ਤਰੀਕੇ ਨਾਲ ਸੁਕਾਏ ਪਦਾਰਥ ਦੀ ਗੁਣਵੱਤਾ ਬਹੁਤ ਵਧੀਆ ਨਹੀਂ ਹੁੰਦੀ ਕਿਉਂਕਿ ਇਸ ਵਿੱਚ ਮਿੱਟੀ ਅਤੇ ਧੂੜ ਪੈਣ ਦਾ ਡਰ ਹੁੰਦਾ ਹੈ।
ਇਨ੍ਹਾਂ ਸਾਰੀਆਂ ਮੁਸ਼ਕਲਾਂ ਤੋਂ ਬਚਣ ਦਾ ਇੱਕ ਆਸਾਨ ਅਤੇ ਆਰਥਿਕ ਪੱਖੋਂ ਬਿਹਤਰ ਤਰੀਕਾ ਹੈ ਕਿ ਫਲ ਅਤੇ ਸਬਜ਼ੀਆਂ ਸੁਕਾਉਣ ਲਈ ਸੋਲਰ ਡਰਾਇਅਰ ਦੀ ਵਰਤੋਂ ਕੀਤੀ ਜਾਵੇ। ਸੋਲਰ ਡਰਾਇਅਰ ਇੱਕ ਡੱਬੇ ਦੇ ਆਕਾਰ ਦਾ ਹੁੰਦਾ ਹੈ। ਇਸ ਵਿੱਚ ਸੂਰਜ ਦੀ ਗਰਮੀ ਇਕੱਠੀ ਹੋ ਜਾਂਦੀ ਹੈ ਜੋ ਕਿ ਫਲ ਅਤੇ ਸਬਜ਼ੀਆਂ ਨੂੰ ਸੁਕਾ ਦਿੰਦੀ ਹੈ। ਸੋਲਰ ਡਰਾਇਅਰ ਵਿੱਚ ਘੱਟ ਸਮੇਂ ਵਿੱਚ ਵੱਧ ਤਾਪਮਾਨ ਨਾਲ ਸਬਜ਼ੀਆਂ ਸੁਕਦੀਆਂ ਹਨ। ਇਸੇ ਕਾਰਨ ਸੂਖ਼ਮ ਕੀਟਾਣੂਆਂ ਨੂੰ ਪੈਦਾ ਹੋਣ ਦਾ ਮੌਕਾ ਨਹੀਂ ਮਿਲਦਾ।
ਸੋਲਰ ਡਰਾਇਅਰ ਦੇ ਫ਼ਾਇਦੇ:
* ਫਲ ਅਤੇ ਸਬਜ਼ੀਆਂ ਸੁਕਾਉਣ ਦੀ ਪ੍ਰਕਿਰਿਆ ਇਸ ਵਿੱਚ ਤੇਜ਼ ਹੁੰਦੀ ਹੈ ਕਿਉਂਕਿ ਇਸ ਵਿੱਚ ਤਾਪਮਾਨ ਅੰਦਰ ਵੱਧ ਹੁੰਦਾ ਹੈ ਅਤੇ ਬਾਹਰ ਘੱਟ।
* ਸੁਕਾਉਣ ਦੀ ਪ੍ਰਕਿਰਿਆ ਤੇਜ਼ ਹੋਣ ਕਾਰਨ ਸੂਖ਼ਮ ਕੀਟਾਣੂ ਪੈਦਾ ਨਹੀਂ ਹੁੰਦੇ।
* ਫਲ ਅਤੇ ਸਬਜ਼ੀਆਂ ਕੀੜੇ-ਮਕੌੜੇ, ਮੀਂਹ ਅਤੇ ਮਿੱਟੀ ਤੋਂ ਬਚ ਜਾਂਦੇ ਹਨ। ਇਸ ਨੂੰ ਤੁਸੀਂ ਰਾਤ ਵੇਲੇ ਬਾਹਰ ਵੀ ਛੱਡ ਸਕਦੇ ਹੋ। ਇਸ ਵਿੱਚ ਮਿਹਨਤ ਘੱਟ ਲਗਦੀ ਹੈ।
* ਇਸ ਵਿੱਚ ਸੁਕਾਈਆਂ ਫਲ ਅਤੇ ਸਬਜ਼ੀਆਂ ਦੇ ਰੰਗ ਉੱਪਰ ਕੋਈ ਅਸਰ ਨਹੀਂ ਪੈਂਦਾ। ਸਗੋਂ ਇਹ ਸਾਫ਼-ਸੁਥਰੀ ਅਤੇ ਪੌਸ਼ਟਿਕਤਾ ਭਰਪੂਰ ਹੁੰਦੀਆਂ ਹਨ।
ਸੁਕਾਉਣ ਦੀ ਪ੍ਰਕਿਰਿਆ-
ਫਲ ਅਤੇ ਸਬਜ਼ੀਆਂ ਨੂੰ ਛਾਂਟਣਾ:
* ਪੱਕੇ ਅਤੇ ਵਧੀਆ ਫਲ ਤੇ ਸਬਜ਼ੀਆਂ ਹੀ ਚੁਣੋ।
* ਪ੍ਰੋਸੈਸਿੰਗ ਖ਼ਰਾਬ ਫਲ ਅਤੇ ਸਬਜ਼ੀਆਂ ਦੀ ਗੁਣਵੱਤਾ ਨੂੰ ਨਹੀਂ ਵਧਾ ਸਕਦੀ। ਇਸ ਲਈ ਖ਼ਰਾਬ, ਸੜੇ, ਗਲੇ ਫਲ ਅਤੇ ਸਬਜ਼ੀਆਂ ਬਾਹਰ ਕੱਢ ਦਿਓ।
* ਹਰ ਫਲ ਅਤੇ ਸਬਜ਼ੀ ਨੂੰ ਰਗੜ ਕੇ ਇਕੱਲੇ ਇਕੱਲੇ ਧੋਵੋ।
* ਫਲ ਅਤੇ ਸਬਜ਼ੀਆਂ ਨੂੰ ਭਾਫ਼ ਜਾਂ ਬਲਾਂਚ ਕਰੋ ਤਾਂ ਜੋ ਉਨ੍ਹਾਂ ਐਨਜ਼ਾਈਮਾਂ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕੇ ਜੋ ਕਿ ਫਲ ਅਤੇ ਸਬਜ਼ੀਆਂ ਸੁਕਾਉਣ ਦੌਰਾਨ ਇਨ੍ਹਾਂ ਨੂੰ ਖਰਾਬ ਕਰ ਸਕਦੇ ਹਨ।
ਫਲ ਅਤੇ ਸਬਜ਼ੀਆਂ ਨੂੰ ਛਿਲਣਾ: ਕੁਝ ਫਲ ਅਤੇ ਸਬਜ਼ੀਆਂ ਜਿਵੇਂ ਗਾਜਰ ਅਤੇ ਪਿਆਜ਼ ਆਦਿ ਨੂੰ ਛਿਲਣ ਦੀ ਲੋੜ ਹੈ। ਪਰ ਕੁਝ ਫਲ ਅਤੇ ਸਬਜ਼ੀਆਂ ਜਿਵੇਂ ਅੰਬ, ਸੇਬ, ਕਰੇਲਾ, ਗੋਭੀ, ਲਸਣ ਤੇ ਹਰੇ ਪੱਤੇਦਾਰ ਸਬਜ਼ੀਆਂ ਨੂੰ ਛਿਲਣ ਦੀ ਲੋੜ ਨਹੀਂ ਹੁੰਦੀ।
ਫਲ ਅਤੇ ਸਬਜੀਆਂ ਨੂੰ ਕੱਟਣਾ: ਟੁੱਕੜੇ ਦੀ ਚੌੜਾਈ ਇਸ ਉਪਰ ਨਿਰਭਰ ਕਰਦੀ ਹੈ ਕਿ ਕਿਹੜੀਆਂ ਫਲ ਅਤੇ ਸਬਜ਼ੀਆਂ ਸੁਕਾਉਣੀਆਂ ਹਨ। ਮੋਟੇ ਟੁੱਕੜੇ ਦੇਰ ਨਾਲ ਸੁੱਕਦੇ ਹਨ ਅਤੇ ਕਈ ਵਾਰ ਪੈਕਿੰਗ ਦੌਰਾਨ ਖ਼ਰਾਬ ਵੀ ਹੋ ਜਾਂਦੇ ਹਨ। ਬਹੁਤ ਪਤਲੇ ਟੁੱਕੜੇ ਛੇਤੀ ਸੁੱਕ ਤਾਂ ਜਾਂਦੇ ਹਨ ਪਰ ਟ੍ਰੇਅ ਨਾਲ ਚਿਪਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਤਾਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਟੁਕੜੇ ਠੀਕ ਆਕਾਰ ਦੇ ਕੱਟਣੇ ਚਾਹੀਦੇ ਹਨ। ਟੁਕੜੇ ਕੱਟ ਕੇ ਬਿਲਕੁੱਲ ਸਾਫ਼ ਸੁਥਰੇ ਭਾਂਡੇ ਵਿੱਚ ਹੀ ਰੱਖੋ।
ਟ੍ਰੇਅ ਵਿੱਚ ਫਲ ਅਤੇ ਸਬਜ਼ੀਆਂ ਰੱਖਣਾ: ਟ੍ਰੇਅ ਵਿੱਚ ਫਲ ਅਤੇ ਸਬਜ਼ੀਆਂ ਰੱਖਣ ਤੋਂ ਪਹਿਲਾਂ ਟ੍ਰੇਅ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਫਲ ਅਤੇ ਸਬਜ਼ੀਆਂ ਨੂੰ ਟ੍ਰੇਅ ਵਿੱਚ ਬਿਨ੍ਹਾਂ ਇੱਕ ਦੂਜੇ ਉੱਪਰ ਰੱਖਿਆਂ ਨੇੜੇ ਨੇੜੇ ਰੱਖ ਦਿਓ। ਮੱਖੀਆਂ ਨੂੰ ਡਰਾਇਅਰ ਦੇ ਅੰਦਰ ਨਾ ਜਾਣ ਦਿਉ ਅਤੇ ਫਟਾਫਟ ਟ੍ਰੇਆਂ ਨੂੰ ਸੋਲਰ ਡਰਾਇਅਰ ਦੇ ਅੰਦਰ ਰੱਖ ਕੇ ਡਰਾਇਅਰ ਦਾ ਢੱਕਣ ਬੰਦ ਕਰ ਦਿਓ। ਹੁਣ ਸੋਲਰ ਡਰਾਇਅਰ ਨੂੰ ਇਸ ਦਿਸ਼ਾ ਵਿੱਚ ਰੱਖੋ ਕਿ ਫਲ ਅਤੇ ਸਬਜ਼ੀਆਂ ਉਪਰ ਸਾਰਾ ਦਿਨ ਸਿੱਧੀ ਧੁੱਪ ਪੈਂਦੀ ਰਹੇ। (ਦੂਜੀ ਕਿਸ਼ਤ ਅਗਲੇ ਹਫ਼ਤੇ)

*ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ


Comments Off on ਸੋਲਰ ਡਰਾਇਅਰ ਵਿੱਚ ਸਬਜ਼ੀਆਂ ਅਤੇ ਫਲ ਸੁਕਾਉਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.