ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਸੋਲੰਕੀ ਵੱਲੋਂ ਕੌਫ਼ੀ ਟੇਬਲ ਪੁਸਤਕ ‘ਬੇਟੀਆਂ’ ਰਿਲੀਜ਼

Posted On January - 10 - 2017
ਸਮਾਗਮ ਦੌਰਾਨ ਪੁਸਤਕ ਰਿਲੀਜ਼ ਕੀਤੇ ਜਾਣ ਦੀ ਝਲਕ।

ਸਮਾਗਮ ਦੌਰਾਨ ਪੁਸਤਕ ਰਿਲੀਜ਼ ਕੀਤੇ ਜਾਣ ਦੀ ਝਲਕ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜਨਵਰੀ
ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਲੜਕੀਆਂ ਕਾਰਨ ਸਮਾਜ ਅੱਗੇ ਵਧ ਰਿਹਾ ਹੈ ਤੇ ਲੜਕੀਆਂ ਨੇ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਹਰਿਆਣਾ ਸਰਕਾਰ ਦੀਆਂ ਯੋਜਨਾਵਾਂ ਵੀ ਲੜਕੀਆਂ ਦੇ ਵਿਕਾਸ ’ਤੇ ਕੇਂਦਰਿਤ ਹਨ। ਉਹ ਸੀਨੀਅਰ ਨਾਗਰਿਕ ਕੇਸਰੀ ਕਲੱਬ ਦੀ ਚੇਅਰਮੈਨ ਤੇ ਕਰਨਾਲ ਦੇ ਸੰਸਦ ਮੈਂਬਰ ਅਸ਼ਵਨੀ ਚੋਪੜਾ ਦੀ ਪਤਨੀ ਕਿਰਨ ਸ਼ਰਮਾ ਚੋਪੜਾ ਵੱਲੋਂ ਸੰਕਲਿਤ ਕਾਫ਼ੀ ਟੇਬਲ ਪੁਸਤਕ ‘ਬੇਟੀਆਂ’ ਇੱਥੇ ਹਰਿਆਣਾ ਰਾਜ ਭਵਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਲੀਜ਼ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ’ ਵੀ ਸਰਕਾਰ ਵਾਸਤੇ ਇੱਕ ਚੁਣੌਤੀ ਸੀ ਤੇ ਉਸ ਚੁਣੌਤੀ ਨੂੰ ਉਨ੍ਹਾਂ ਸਵੀਕਾਰ ਕੀਤਾ।
ਸ੍ਰੀਮਤੀ ਚੋਪੜਾ ਨੇ ਕਿਹਾ ਕਿ ਪੁਸਤਕ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਗੋਆ ਦੀ ਉਪਰਾਜਪਾਲ ਮ੍ਰਿਦੁਲਾ ਸਿਨਹਾ, ਦੁਬਈ ਦੀ ਬਬਲ ਕੰਧਾਰੀ, ਪੱਤਰਕਾਰਿਤਾ ਜਗਤ ਦੀ ਮਧੂ ਤਰੇਹਨ, ਮੀਨਾਕਸ਼ੀ ਵਸ਼ੀਸਠ ਆਦਿ ਵੱਲੋਂ ਭੇਜੇ ਗਏ ਅਨੁਭਵ ਸ਼ਾਮਲ ਕੀਤੇ ਗਏ ਹਨ। ਸੂਫ਼ੀ ਗਾਇਕ ਹੰਸਰਾਜ ਹੰਸ ਨੇ ਪੇਸ਼ਕਾਰੀ ਕੀਤੀ।
ਸਮਾਗਮ ਵਿੱਚ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ, ਸੂਚਨਾ ਜਨ ਸੰਪਰਕ, ਭਾਸ਼ਾ ਤੇ ਸੰਸਕ੍ਰਿਤਕ ਮਾਮਲਿਆਂ ਦੀ ਮੰਤਰੀ ਕਵਿਤਾ ਜੈਨ, ਫੂਡ ਐਂਡ ਸਪਲਾਈਜ਼ ਰਾਜ ਮੰਤਰੀ ਕਰਨ ਦੇਵ ਕੰਬੋਜ, ਮੁੱਖ ਸੰਸਦੀ ਸਕੱਤਰ ਬਖ਼ਸ਼ੀਸ਼ ਸਿੰਘ ਵਿਰਕ, ਵਿਧਾਇਕ ਗਿਆਨ ਚੰਦ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ ਤੇ ਮੀਡੀਆ ਜਗਤ ਨਾਲ ਜੁੜੀਆਂ ਹਸਤੀਆਂ ਮੌਜੂਦ ਸਨ।


Comments Off on ਸੋਲੰਕੀ ਵੱਲੋਂ ਕੌਫ਼ੀ ਟੇਬਲ ਪੁਸਤਕ ‘ਬੇਟੀਆਂ’ ਰਿਲੀਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.