ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਹਰਫ਼ਨਮੌਲਾ ਕਲਾਕਾਰ ਹਰਿੰਦਰ ਭੁੱਲਰ

Posted On January - 7 - 2017

12012cd _harinderਅਜੀਤਪਾਲ ਜੀਤੀ

ਸੁਨੱਖਾ ਗੱਭਰੂ ਹਰਿੰਦਰ ਭੁੱਲਰ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬੀ ਸਿਨਮਾ ਦੇ ਮੋਹਰੀ ਕਲਾਕਾਰਾਂ ਵਿੱਚ ਸ਼ੁਮਾਰ ਹੈ। ਉਹ ਜਿਹੜੇ ਵੀ ਖੇਤਰ ਵਿੱਚ ਆਇਆ, ਗੱਲ ਸਿਰੇ ਲਾ ਕੇ ਛੱਡੀ। ਕੁਝ ਨਾ ਕੁਝ ਕਰਦੇ ਰਹਿਣ ਦੀ ਚਿਣਗ ਉਸ ਦੇ ਸੀਨੇ ਵਿੱਚ ਸਦਾ ਸੁਲਘਦੀ ਰਹਿੰਦੀ ਹੈ। ਆਪਣੇ ਕਿਸੇ ਵੀ ਕੰਮ ਨੂੰ ਉਹ ਸੰਪੂਰਨ ਹੋਣ ਦੀ ਮਾਨਤਾ ਨਹੀਂ ਦਿੰਦਾ, ਸਗੋਂ ਉਸ ਵਿੱਚ ਹੋਰ ਨਿਖ਼ਾਰ ਲਈ ਖ਼ੁਦ ਹੀ ਨੁਕਸ ਕੱਢਦਾ ਰਹਿੰਦਾ ਹੈ।
ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿੱਚ ਜੰਮਿਆ-ਪਲਿਆ ਹਰਿੰਦਰ ਸ਼ੁਰੂਆਤ ਵੇਲੇ ਤੁਰ ਤਾਂ ਕਿਸੇ ਹੋਰ ਰਾਹ ਹੀ ਪਿਆ ਸੀ, ਪਰ ਠੋਕਰ ਵੱਜਣ ਕਾਰਨ ਉਸ ਦਾ ਮੂੰਹ ਮੰਜ਼ਿਲ ਵੱਲ ਹੋ ਗਿਆ। ਅਧਿਆਪਕ ਦੀ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਉਂਜ ਵੀ ਜ਼ਿੰਦਗੀ ਸੁਖਾਲੀ ਹੋ ਗਈ ਅਤੇ ਉਹ ਚਲ ਪਿਆ ਅਦਾਕਾਰ ਬਣਨ। ਮਨਮੋਹਨ ਸਿੰਘ ਦੀ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ਵਿੱਚ ਉਸ ਨੇ ਅਜਿਹੀ ਬਾਕਮਾਲ ਅਦਾਕਾਰੀ ਕੀਤੀ ਕਿ ਕਹਿੰਦੇ-ਕਹਾਉਂਦੇ ਨਿਰਦੇਸ਼ਕ ਭੁੱਲਰ ਨੂੰ ਲੱਭਣ ਲੱਗੇ। ਅਮਨ ਧਾਲੀਵਾਲ ਨੂੰ ਲੈ ਕੇ ਬਣਾਈ ਫ਼ਿਲਮ ‘ਅੱਜ ਦੇ ਰਾਂਝੇ’ ਵਿੱਚ ਵੀ ਮਨਮੋਹਨ ਸਿੰਘ ਨੇ ਗੁਰਲੀਨ ਚੋਪੜਾ ਨਾਲ ਹਰਿੰਦਰ ਨੂੰ ਵੱਡੀ ਬਰੇਕ ਦਿੱਤੀ। ‘ਅਰਦਾਸ’ ਫ਼ਿਲਮ ਤਕ ਪੁੱਜਦਿਆਂ ਹਰਿੰਦਰ ਨੇ ਸਾਬਤ ਕਰ ਦਿੱਤਾ ਕਿ ਉਸ ਕੋਲ ਹੋਰ ਤੀਰ ਹੀ ਨਹੀਂ, ਹਾਲੇ ਭੱਥੇ ਵੀ ਬਾਕੀ ਪਏ ਹਨ। ਸਹਿਜਤਾ ਤੇ ਸੁਭਾਵਿਕਤਾ ਉਸ ਦੀ ਅਦਾਕਾਰੀ ਵਿੱਚ ਹਵਾ ਵਾਂਗ ਰੁਮਕਦੀ ਪ੍ਰਤੀਤ ਹੁੰਦੀ ਹੈ। ਬਾਕੀ ਉਸ ਨੂੰ ਸੰਤੁਲਨ ਰੱਖਣ ਦੇ ਬਲ ਭਲੀਭਾਂਤ ਆਉਂਦੇ ਹਨ, ਜਿਨ੍ਹਾਂ ਸਦਕਾ ਉਹ ਖ਼ੂਬਸੂਰਤ ਆਲਮ ਦੀ ਸਿਰਜਣਾ ਕਰਦਾ ਰਹਿੰਦਾ ਹੈ।
ਸੰਗੀਤ ਨੂੰ ਪਿਆਰ ਕਰਦਾ ਹੋਣ ਕਾਰਨ ਹਰਿੰਦਰ ਪਹਿਲਾਂ ਹੀ ਰੰਗਲੀ ਤਬੀਅਤ ਵਾਲਾ ਮੁੰਡਾ ਸੀ, ਪਰ ਅਦਾਕਾਰੀ ਦੇ ਖੇਤਰ ਵਿੱਚ ਕੁੱਦਣ ’ਤੇ ਇਹ ਸਿਰੇ ਲੱਗ ਗਿਆ। ਖ਼ੂਬਸੂਰਤ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਉਸ ਦੇ ਨਿਰੰਤਰ ਉਪਰਾਲੇ ਚਲਦੇ ਰਹਿੰਦੇ ਹਨ। ਨਿੱਕੀਆਂ ਫ਼ਿਲਮਾਂ ਦੇ ਜ਼ਰੀਏ ਵੱਡੇ ਸੁਨੇਹੇ ਦੇਣ ਦਾ ਕਾਰਜ ਵੀ ਉਸ ਦੇ ਹਿੱਸੇ ਆਇਆ ਹੈ।  ਉਸ ਦੇ ਨਿਰਦੇਸ਼ਨ ਤਹਿਤ ਬਣੇ ਸੰਗੀਤਕ ਵੀਡੀਓ ਹਮੇਸ਼ਾਂ ਨਿਵੇਕਲੀ ਛਾਪ ਛੱਡਦੇ ਰਹੇ ਹਨ। ਬਤੌਰ ਗਾਇਕ ਵੀ ਉਸ ਨੇ ‘ਸੂਰਮੇ’ ਗੀਤ ਨਾਲ ਕੌਡੀ ਪਾ ਦਿੱਤੀ ਹੈ। ਗਿੱਪੀ ਗਰੇਵਾਲ ਦੇ ਸਟੇਜ ਸ਼ੋਅ ਦੌਰਾਨ ਅਕਸਰ ਹਰਿੰਦਰ ਐਂਕਰਿੰਗ ਵੀ ਕਰਦਾ ਹੈ। ਪਿਛਲੇ ਵਰ੍ਹੇ ਆਸਟੇਰਲੀਆ ਵਿੱਚ ਹੋਏ ਵਾਰਿਸ ਭਰਾਵਾਂ ਦੇ ‘ਪੰਜਾਬੀ ਵਿਰਸਾ’ ਸ਼ੋਅ ਦੌਰਾਨ ਵੀ ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਭੁੱਲਰ ਨੇ ਨਿਭਾਅ ਕੇ ਚੰਗੀ ਚਰਚਾ ਹਾਸਲ ਕੀਤੀ ਸੀ।

ਸੰਪਰਕ:98884-50112 


Comments Off on ਹਰਫ਼ਨਮੌਲਾ ਕਲਾਕਾਰ ਹਰਿੰਦਰ ਭੁੱਲਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.