ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹਲਕੇ ਦੇ ਲੋਕ ਕੈਪਟਨ ਕੰਵਲਜੀਤ ਦੀ ਦੇਣ ਨੂੰ ਭੁਲਾ ਨਹੀਂ ਸਕਦੇ: ਬੀਬੀ ਸਰਬਜੀਤ

Posted On January - 12 - 2017
ਪਿੰਡ ਨਾਭਾ ਸਾਹਿਬ ’ਚ ਚੋਣ ਮੀਟਿੰਗ ਦੌਰਾਨ ਬੀਬੀ ਸਰਬਜੀਤ ਕੌਰ।-ਫੋਟੋ: ਰੂਬਲ

ਪਿੰਡ ਨਾਭਾ ਸਾਹਿਬ ’ਚ ਚੋਣ ਮੀਟਿੰਗ ਦੌਰਾਨ ਬੀਬੀ ਸਰਬਜੀਤ ਕੌਰ।-ਫੋਟੋ: ਰੂਬਲ

ਹਤਜੀਤ ਸਿੰਘ
ਜ਼ੀਰਕਪੁਰ, 11 ਦਸੰਬਰ
ਹਲਕਾ ਡੇਰਾਬਸੀ ਦੇ ਵਿਕਾਸ ਲਈ ਮਰਹੂਮ ਕੈਪਟਨ ਕੰਵਲਜੀਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਹੈ,ਜਿਸ ਨੂੰ ਲੋਕ ਕਦੇ ਭੁਲਾ ਨਹੀਂ ਸਕਦੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਨੇ ਕੀਤਾ। ਉਹ ਅੱਜ ਜ਼ੀਰਕਪੁਰ ਸਰਕਲ ਦੇ ਪਿੰਡ ਸ਼ਤਾਬਗੜ੍ਹ, ਛੱਤ, ਅੱਡਾ ਝੂੰਗੀਆਂ, ਨਰਾਇਣਗੜ੍ਹ ਝੂੰਗੀਆਂ, ਦਿਆਲਪੁਰਾ, ਨਾਭਾ ਸਾਹਿਬ, ਭਬਾਤ, ਰਾਮਗੜ੍ਹ ਭੁੱਡਾ, ਸਿੰਘਪੁਰਾ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਲੋਕਾਂ ਨੂੰ ਭ੍ਰਿਸ਼ਟਾਚਾਰ, ਡਰੱਗ ਤੇ ਭੂ ਮਾਫੀਆ ਮੁਕਤ ਪ੍ਰਸ਼ਾਸਨ ਮਿਲੇਗਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਨੇ ਸਮੇਂ ਸਮੇਂ ‘ਤੇ ਪੰਜਾਬ ਨੂੰ ਹਰ ਪੱਖੋਂ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਹੱਕ ‘ਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ‘ਆਪ’ ਦਾ ਮੁੱਖ ਮਕਸਦ ਖ਼ੂਨੀ ਪੰਜਿਆਂ ‘ਚ ਜਕੜੇ ਪੰਜਾਬ ਨੂੰ ਆਜ਼ਾਦ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਨੇ ਜ਼ੀਰਕਪੁਰ ਨੇੜਲੇ ਇਨ੍ਹਾਂ ਪਿੰਡਾਂ ਨੂੰ ਚੰਡੀਗੜ੍ਹ ਦੀ ਤਰਜ਼ ‘ਤੇ ਵਿਕਸਿਤ ਕਰਨ ਦੀ ਵਿਉਂਤਬੰਦੀ ਕੀਤੀ ਹੋਈ ਸੀ, ਪਰ ਵਿਧਾਇਕ ਐਨ ਕੇ ਸ਼ਰਮਾ ਨੇ ਇਨ੍ਹਾਂ ਪਿੰਡਾਂ ਦੀ ਕਦੇ ਸਾਰ ਨਹੀਂ ਲਈ, ਸਗੋਂ ਉਹ ਪੰਜ ਸਾਲ ਆਪਣਾ ਕਾਰੋਬਾਰ ਵਧਾਉਣ ਨੂੰ ਤਰਜੀਹ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਕੈਪਟਨ ਕੰਵਲਜੀਤ ਸਿੰਘ ਨੇ ਅਕਾਲੀ ਦਲ ਦੀ ਸੇਵਾ ‘ਚ ਸਾਰਾ ਜੀਵਨ ਕੁਰਬਾਨ ਕਰ ਦਿੱਤਾ ਪਰ ਅਕਾਲੀ ਦਲ ਨੇ ਬੇਵਿਸ਼ਵਾਸੀ ਦਿਖਾਉਂਦਿਆਂ ਕਦੇ ਉਨ੍ਹਾਂ ਦੀ ਬਰਸੀ ਤੱਕ ਨਹੀਂ ਮਨਾਈ।
ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਆਪਣੇ ਐਨੇ ਵੱਡੇ ਆਗੂ ਨੂੰ ਵਿਸਾਰ ਦਿੱਤਾ ਤਾਂ ਉਹ ਮਿਹਨਤੀ ਵਰਕਰਾਂ ਦਾ ਕੀ ਸਤਿਕਾਰ ਕਰਨਗੇ? ਉਨ੍ਹਾਂ ਕਿਹਾ ਕਿ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਕਦੇ ਕਿਸੇ ਦਾ ਮਿੱਤ ਨਹੀਂ ਹੋ ਸਕਦਾ। ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ‘ਆਪ’ ਵਲੋਂ ਆਪਣੇ ਮੈਨੀਫੈਸਟੋ ‘ਚ ਜ਼ੀਰਕਪੁਰ ਦੇ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਆਧੁਨਿਕ ਸਮੇਂ ਮੁਤਾਬਕ ਵਿਉਂਤਬੰਦੀ ਕੀਤੀ ਗਈ ਹੈ। ਪਿੰਡ ਅੱਡਾ ਝੂੰਗੀਆਂ ‘ਚ ਹਰਬੰਸ ਸਿੰਘ ਸਰਪੰਚ ਦੀ ਅਗਵਾਈ ‘ਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ।
ਇਸ ਮੌਕੇ ਰਣਜੀਤ ਸਿੰਘ, ਬਲਬੀਰ ਸਿੰਘ, ਬਲਵੰਤ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ ਭਬਾਤ, ਨੰਬਰਦਾਰ ਬਲਜੀਤ ਸਿੰਘ, ਕਰਨੈਲ ਸਿੰਘ, ਜੈ ਸਿੰਘ, ਗਿਆਨ ਸਿੰਘ, ਨੰਬਰਦਾਰ ਹਰਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਆਪ’ ਸਮਰਥਕ ਹਾਜ਼ਰ ਸਨ।


Comments Off on ਹਲਕੇ ਦੇ ਲੋਕ ਕੈਪਟਨ ਕੰਵਲਜੀਤ ਦੀ ਦੇਣ ਨੂੰ ਭੁਲਾ ਨਹੀਂ ਸਕਦੇ: ਬੀਬੀ ਸਰਬਜੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.