ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਹਸਪਤਾਲ ’ਚ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਮਰੀਜ਼ ਦੀ ਮੌਤ ਹੋਣ ਦੇ ਦੋਸ਼

Posted On January - 12 - 2017
ਹਸਪਤਾਲ ਦੇ ਮੁਲਾਜ਼ਮਾਂ ਦੇ ਹਾਜ਼ਰੀ ਬੋਰਡ ਵਿੱਚ ਲਿਖਿਆ ਡਰਾਈਵਰ ਦਾ ਨਾਂ ਦਿਖਾਉਂਦਾ ਹੋਇਆ ਮਿ੍ਤਕ ਦਾ ਇਕ ਰਿਸ਼ਤੇਦਾਰ।

ਹਸਪਤਾਲ ਦੇ ਮੁਲਾਜ਼ਮਾਂ ਦੇ ਹਾਜ਼ਰੀ ਬੋਰਡ ਵਿੱਚ ਲਿਖਿਆ ਡਰਾਈਵਰ ਦਾ ਨਾਂ ਦਿਖਾਉਂਦਾ ਹੋਇਆ ਮਿ੍ਤਕ ਦਾ ਇਕ ਰਿਸ਼ਤੇਦਾਰ।

ਮਿਹਰ ਸਿੰਘ
ਕੁਰਾਲੀ, 11 ਜਨਵਰੀ
ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਅੱਜ ਇੱਕ ਮਰੀਜ਼ ਦੀ ਮੌਤ ਹੋ ਗਈ| ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਹਸਪਤਾਲ ਦੇ ਵਿਹੜੇ ਵਿੱਚ ਖੜ੍ਹੀ ਐਂਬੂਲੈਂਸ ਸਫੈਦ ਹਾਥੀ ਬਣੀ ਰਹੀ ਜਦੋਂਕਿ ਐਂਬੂਲੈਂਸ ਦਾ ਡਰਾਈਵਰ ਡਿਊਟੀ ਉੱਤੇ ਹਾਜ਼ਰ ਨਾ ਹੋਣ ਕਾਰਨ ਮਰੀਜ਼ ਨੂੰ ਚੰਡੀਗੜ੍ਹ ਨਹੀਂ ਭੇਜਿਆ ਜਾ ਸਕਿਆ| ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਮਰੀਜ਼ ਦੀ ਮੌਤ ਦਾ ਕਾਰਨ ਦੱਸਦਿਆਂ ਇਸ ਸਬੰਧੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ|
ਮਿਲੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ(57) ਵਾਸੀ ਅਨਾਜ ਮੰਡੀ, ਕੁਰਾਲੀ ਦੀ  ਸਥਾਨਕ ਸਿਵਲ ਹਸਤਪਾਲ ਵਿੱਚ ਹੋਈ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਗੁਰਪ੍ਰੀਤ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਅਚਾਨਕ ਜਸਵੀਰ ਸਿੰਘ ਦੀ ਤਬੀਅਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਂਦਾ ਗਿਆ| ਜਦੋਂ ਉਹ ਹਸਪਤਾਲ ਪੁੱਜੇ ਤਾਂ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਨਹੀਂ ਸੀ ਪਰ ਜਦੋਂ ਮਰੀਜ਼ ਦੀ ਸ਼ੂਗਰ ਚੈੱਕ ਕੀਤੀ ਤਾਂ ਸ਼ੂਗਰ ਕਾਫੀ ਜ਼ਿਆਦਾ ਨਿਕਲੀ| ਡਾਕਟਰਾਂ ਨੇ ਉਨ੍ਹਾਂ ਕੋਲੋਂ ਬਾਹਰੋਂ ਇਕ ਟੀਕਾ ਮੰਗਵਾ ਕੇ ਜਸਵੀਰ ਸਿੰਘ ਦੇ ਲਾ ਦਿੱਤਾ| ਉਨ੍ਹਾਂ ਆਪਣੇ ਮਰੀਜ਼ ਦੀ ਈਸੀਜੀ ਕਰਨ ਦੀ ਬੇਨਤੀ ਕੀਤੀ ਪਰ ਹਸਪਤਾਲ ਵਿੱਚ ਈਸੀਜੀ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ ਜਿਸ ਕਾਰਨ ਉਨ੍ਹਾਂ  ਬਾਹਰ ਪ੍ਰਾਈਵੇਟ ਲੈਬਾਰਟਰੀਆਂ ਤੋਂ ਘੁੰਮ ਕੇ ਈਸੀਜੀ ਮਸ਼ੀਨ ਦਾ ਪ੍ਰਬੰਧ ਕੀਤਾ|
ਗੁਰਪ੍ਰੀਤ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਡਾਕਟਰਾਂ ਨੇ ਜਸਵੀਰ ਸਿੰਘ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫਰ ਕਰ ਦਿੱਤਾ|    ਉਨ੍ਹਾਂ ਹਸਪਤਾਲ ਪ੍ਰਸ਼ਾਸਨ ਤੋਂ ਐਂਬੂਲੈਂਸ ਦੀ ਮੰਗ ਕੀਤੀ| ਉਸ ਸਮੇਂ ਸਰਕਾਰੀ ਐਂਬੂਲੈਂਸ ਹਸਪਤਾਲ ਵਿੱਚ ਹੀ ਖੜ੍ਹੀ ਸੀ ਅਤੇ ਹਸਪਤਾਲ ਦੇ ਹਾਜ਼ਰੀ ਬੋਰਡ ਉੱਤੇ ਡਰਾਈਵਰ ਦਾ ਨਾਂ ਵੀ ਲਿਖਿਆ ਹੋਇਆ ਸੀ। ਇਸ ਦੇ ਬਾਵਜੂਦ ਡਰਾਈਵਰ ਡਿਊਟੀ ਉੱਤੇ ਮੌਜੂਦ ਨਹੀਂ ਸੀ| ਗੁਰਪ੍ਰੀਤ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਹਾਜ਼ਰ ਡਾਕਟਰ ਨੇ ਐਂਬੂਲੈਂਸ ਦੇ ਡਰਾਈਵਰ ਨੂੰ ਫੋਨ ਵੀ ਕੀਤਾ ਪਰ ਫੋਨ ਕਰਨ ਦੇ ਬਾਵਜੂਦ ਡਰਾਈਵਰ ਨਹੀਂ ਪੁੱਜਿਆ| ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਗੱਡੀ ਮੰਗਵਾਈ ਤੇ ਜਦੋਂ ਉਹ ਜਸਵੀਰ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਲੈ ਜਾਣ ਦਾ ਪ੍ਰਬੰਧ ਕੀਤਾ ਉਦੋਂ ਤੱਕ ਜਸਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ|
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਵਿੱਚ ਕੋਈ ਵੀ ਟੈਸਟ ਨਾ ਹੋ ਸਕਣ ਅਤੇ ਸਮੇਂ ਸਿਰ ਕੋਈ ਵੀ ਦਵਾਈ ਨਾ ਮਿਲਣ ਕਾਰਨ ਹੀ ਜਸਵੀਰ ਸਿੰਘ ਦੀ ਹਾਲਤ     ਵਿਗੜੀ ਅਤੇ ਫਿਰ ਐਂਬੂਲੈਂਸ ਦੇ ਡਰਾਈਵਰ ਦੀ ਗੈਰਹਾਜ਼ਰੀ ਉਸ ਦੀ ਮੌਤ ਦਾ ਕਾਰਨ ਬਣੀ|

ਕੀ ਕਹਿੰਦੇ ਨੇ ਅਧਿਕਾਰੀ

ਹਸਪਤਾਲ ਦੇ ਐਸਐਮਓ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਸਿੰਘ ਦੀ ਸ਼ੂਗਰ ਕਾਫੀ ਵਧੀ ਹੋਈ ਸੀ ਜੋ ਕਿ ਉਸ ਦੀ ਮੌਤ ਦਾ ਕਾਰਨ ਬਣੀ| ਉਨ੍ਹਾਂ ਇਲਾਜ ਦੇ ਪ੍ਰਬੰਧਾਂ ਵਿੱਚ ਘਾਟ ਦੀ ਗੱਲ ਨੂੰ ਨਕਾਰਦਿਆਂ ਐਂਬੂਲੈਂਸ ਦੇ ਡਰਾਈਵਰ ਦੇ ਡਿਊਟੀ ’ਤੇ ਹਾਜ਼ਰ ਨਾ ਹੋਣ ਦੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਵੀ ਦਿੱਤਾ| ਉੱਧਰ, ਸਿਵਲ ਸਰਜਨ ਮੁਹਾਲੀ ਡਾ. ਗੁਰੂ ਨੇ ਇਸ ਮਾਮਲੇ ਤੋਂ ਅਨਜਾਣਤਾ ਪ੍ਰਗਟਾਈ।


Comments Off on ਹਸਪਤਾਲ ’ਚ ਸਮੇਂ ਸਿਰ ਐਂਬੂਲੈਂਸ ਨਾ ਮਿਲਣ ਕਾਰਨ ਮਰੀਜ਼ ਦੀ ਮੌਤ ਹੋਣ ਦੇ ਦੋਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.