ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

64 ਕਾਲਜਾਂ ਵਿੱਚ ਲੈਣ-ਦੇਣ ਹੋਇਆ ਡਿਜੀਟਲ

Posted On January - 11 - 2017

ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜਨਵਰੀ
ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਇਸ ਦੇ ਅਧੀਨ ਆਉਂਦੇ 64 ਕਾਲਜਾਂ ਵਿਚ ਸਾਰਾ ਲੈਣ-ਦੇਣ ਡਿਜ਼ੀਟਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵਿੱਚ ਦੋ ਦਿਨ ਚੱਲੀ ਵਰਕਸ਼ਾਪ ‘ਡਿਜ਼ੀਟਲ ਅਰਥਚਾਰਾ’ ਵਿਚ ਵਿਦਵਾਨ ਇਸ ਗੱਲ ’ਤੇ ਇਕਮੱਤ ਸਨ ਕਿ ਡਿਜ਼ੀਟਲ ਢੰਗ ਤਰੀਕਿਆਂ ਨਾਲ ਲੈਣ-ਦੇਣ ਕਰਨਾ ਜਿਥੇ ਸੌਖਾ ਹੈ ਉਥੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਪੀ.ਟੀ.ਯੂ. ਅਧੀਨ ਆਉਂਦੇ 64 ਕਾਲਜਾਂ ਦੇ ਐਨ.ਐਸ.ਐਸ. ਦੇ ਕੋਆਰਡੀਨੇਟਰ ਇਸ ਜਾਗਰੂਕਤਾ ਮੁਹਿੰਮ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ।
ਐਨ.ਐਸ.ਐਸ ਅਧਿਕਾਰੀਆਂ ਨਾਲ ਹੋਈ ਵਰਕਸ਼ਾਪ ਦੀ ਅਗਵਾਈ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਸੁਵਿਧਾ ਕੇਂਦਰ ਡਾ. ਸੁਖਬੀਰ ਸਿੰਘ ਆਹਲੂਵਾਲੀਆ ਨੇ ਕੀਤੀ ਜਦਕਿ ਸਹਾਇਕ ਡਾਇਰੈਕਟਰ ਸਪੋਰਟਸ ਡਾ. ਐਸ.ਐਸ.ਰੰਧਾਵਾ ਨੇ ਇਸ ਮੀਟਿੰਗ ਨੂੰ ਨੇਪਰੇ ਚਾੜ੍ਹਿਆ! ਡਾਇਰੈਕਟਰ ਆਹਲੂਵਾਲੀਆ ਨੇ ਕਿਹਾ ਕਿ ਇਕ ਜਨਵਰੀ ਤੋਂ ਯੂਨੀਵਰਸਿਟੀ ਤੇ ਇਸ ਦੇ ਸਾਰੇ ਕਾਲਜਾਂ ਵਿਚ ਡਿਜ਼ੀਟਲ ਪੇਮੈਂਟ ਹੋ ਰਹੀ ਹੈ, ਪਰ ਇਸਦੀ ਸਫਲਤਾ ਤਾਂ ਹੀ ਸੰਭਵ ਹੈ ਜੇਕਰ ਯੂਨੀਵਰਸਿਟੀ ਨਾਲ ਸਿੱਧੇ-ਅਸਿੱਧੇ ਤੌਰ ’ਤੇ ਜੁੜਿਆ ਹਰ ਵਰਗ ਤੇ ਹਰ ਇਨਸਾਨ ਇਸ ਤੋਂ ਜਾਣੂ ਹੋਵੇ ਅਤੇ ਇਸਨੂੰ ਸੰਭਵ ਕਰਨ ਵਿਚ ਐਨ.ਐਸ.ਐਸ ਦਾ ਵੱਡਾ ਰੋਲ ਹੈ!
ਇਸ ਮੌਕੇ ਯੂਨੀਵਰਸਿਟੀ ਦੇ ਡੀਨ (ਯੋਜਨਾ ਤੇ ਵਿਕਾਸ) ਡਾ. ਐਨ.ਪੀ. ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਬੈਂਕ ਕੋਈ ਵੀ ਹੋਵੇ, ਪੇਮੈਂਟ ਕਿਸੇ ਵੀ ਐਪ ਰਾਹੀਂ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਦੇ ਆਪਣੇ ਕੈਂਪਸ ਦੇ ਸਮੂਹ ਵਿਦਿਆਰਥੀਆਂ  ਨੂੰ ਵਿਸ਼ਾ ਮਾਹਿਰ ਦੇ ਤੌਰ ’ਤੇ ਮੌਜੂਦ ਐਚ.ਡੀ.ਐਫ.ਸੀ ਬੈਂਕ ਦੇ ਮੈਨੇਜਰ ਕਪਿਲ ਕੁਮਾਰ ਵੱਲੋਂ ਅਧਿਆਪਕ ਅਤੇ ਵਿਦਿਆਰਥੀਆ ਨੂੰ ਡਿਜ਼ੀਟਲ ਪੇਮੈਂਟ ਦੇ ਤਰੀਕਿਆਂ ਬਾਰੇ ਦੱਸਿਆ ਗਿਆ।


Comments Off on 64 ਕਾਲਜਾਂ ਵਿੱਚ ਲੈਣ-ਦੇਣ ਹੋਇਆ ਡਿਜੀਟਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.