ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਅਸ਼ਵਿਨ ਖ਼ਿਲਾਫ਼ ਤਿਆਰੀ ਮੁਕੰਮਲ: ਡੇਵਿਡ ਵਾਰਨਰ

Posted On February - 16 - 2017

ਮੁੰਬਈ, 16 ਫਰਵਰੀ
11205CD _DAVID_WARNERਆਸਟਰੇਲੀਆ ਦੇ ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਉਹ ਤਜਰਬੇਕਾਰ ਭਾਰਤੀ ਸਪਿੰਨਰ ਰਵੀਚੰਦਰਨ ਅਸ਼ਵਿਨ ਖ਼ਿਲਾਫ਼ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਆਸਟਰੇਲੀਆ ਲਈ ਭਾਰਤ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਲੜੀ ਵਿੱਚ ਸਪਿੰਨਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ ਅਤੇ ਮਹਿਮਾਨ ਟੀਮ ਦੇ ਬੱਲੇਬਾਜ਼ ਵਿਸ਼ੇਸ਼ ਤੌਰ ’ਤੇ ਭਾਰਤੀ ਸਪਿੰਨਰਾਂ ਕਾਰਨ ਚਿੰਤਤ ਨਜ਼ਰ ਆ ਰਹੇ ਹਨ। ਆਸਟਰੇਲਿਆਈ ਬੱਲੇਬਾਜ਼ ਹਮੇਸ਼ਾ ਹੀ ਸਪਿੰਨਰਾਂ ਨੂੰ ਖੇਡਣ ਵਿੱਚ ਕਮਜ਼ੋਰ ਮੰਨੇ ਜਾਂਦੇ ਹਨ। ਅਜਿਹੇ ਵਿੱਚ ਵਾਰਨਰ ਨੇ 23 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਲੜੀ ਤੋਂ ਪਹਿਲਾਂ ਕਿਹਾ ਹੈ ਕਿ ਉਹ ਅਸ਼ਵਿਨ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਉਸ ਨੇ ਦੱਸਿਆ ਕਿ ਉਸ ਨੂੰ ਅਸ਼ਵਿਨ ਵਰਗੇ ਖਿਡਾਰੀ ਦਾ ਸਾਹਮਣਾ ਕਰਨਾ ਪਵੇਗਾ। ਉਹ ਇਕ ਬੱਲੇਬਾਜ਼ ਵਾਂਗ ਸੋਚਦਾ ਹੈ। ਇਸ ਲਈ ਉਸ ਨੂੰ ਵੀ ਉਸ ਦੇ ਸਾਹਮਣੇ ਅਨੁਸ਼ਾਸਨ ਨਾਲ ਖੇਡਣਾ ਹੋਵੇਗਾ। ਉਸ ਨੇ ਦੱਸਿਆ ਕਿ ਉਸ ਕੋਲ ਭਾਰਤੀ ਆਫ ਸਪਿੰਨਰਾਂ ਲਈ ਚੰਗੀ ਨੀਤੀ ਹੈ ਅਤੇ ਉਹ ਉਨ੍ਹਾਂ ਦੀ ਸਮਰੱਥਾ ਅਨੁਸਾਰ ਹੀ ਗੇਂਦਬਾਜ਼ੀ ਕਰੇਗਾ। ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਜੇ ਅਸ਼ਵਿਨ ਉਸ ਲਈ ਤਿਆਰ ਹੈ ਤਾਂ ਉਸ ਨੂੰ ਵੀ ਆਪਣੇ ਆਪ ਨੂੰ ਸਥਿਤੀ ਅਨੁਸਾਰ ਢਾਲਣਾ ਹੋਵੇਗਾ। ਇਹ ਦੋਵਾਂ ਖਿਡਾਰੀਆਂ ਲਈ ਚੁਣੌਤੀਪੂਰਨ ਹੋਵੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸ਼ਲਾਘਾ ਕਰਦਿਆਂ ਵਾਰਨਰ ਨੇ ਕਿਹਾ ਕਿ ਵਿਰਾਟ ਸਰਵੋਤਮ ਫੌਰਮ ਵਿੱਚ ਹੈ। ਉਹ ਇਕ ਕਮਾਲ ਦਾ ਖਿਡਾਰੀ ਹੈ। ਉਸ ਨੇ ਤਿੰਨੇ ਵੰਨਗੀਆਂ ਵਿੱਚ ਬਿਹਤਰੀਨ ਖੇਡ ਦਿਖਾਈ ਹੈ। ਵਿਰਾਟ ਖ਼ਿਲਾਫ਼ ਸਲੇਜਿੰਗ ਇਕ ਵਾਰ ਮੁੜ ਅਹਿਮ ਸਾਬਤ ਹੋ ਸਕਦੀ ਹੈ, ਪਰ ਵੱਡੇ ਖਿਡਾਰੀਆਂ ਨੂੰ ਪਤਾ ਹੁੰਦਾ ਹੈ ਕਿ ਇਸ ’ਤੇ ਕਿਵੇਂ ਕਾਬੂ ਪਾਉਣਾ ਹੈ। ਆਸਟਰੇਲਿਆਈ ਟੀਮ ਵਿਰੋਧੀ ਟੀਮ ’ਤੇ ਦਬਾਅ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।     -ਪੀਟੀਆਈ


Comments Off on ਅਸ਼ਵਿਨ ਖ਼ਿਲਾਫ਼ ਤਿਆਰੀ ਮੁਕੰਮਲ: ਡੇਵਿਡ ਵਾਰਨਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.