ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਅੰਡਰ-19 ਕ੍ਰਿਕਟ: ਭਾਰਤ ਤੇ ਇੰਗਲੈਂਡ ਵਿਚਾਲੇ ਮੈਚ ਡਰਾਅ

Posted On February - 16 - 2017

ਨਾਗਪੁਰ, 16 ਫਰਵਰੀ

ਅੰਡਰ-19: ਭਾਰਤੀ ਖਿਡਾਰੀ ਇੰਗਲੈਂਡ ਦੇ ਬੱਲੇਬਾਜ਼ ਆਰਥਰ ਨੂੰ ਆਉੂਟ ਕਰਨ ਬਾਅਦ ਖੁਸ਼ੀ ਮਨਾਉਂਦੇ ਹੋਏ।-ਫੋਟੋ: ਪੀਟੀਆਈ

ਅੰਡਰ-19: ਭਾਰਤੀ ਖਿਡਾਰੀ ਇੰਗਲੈਂਡ ਦੇ ਬੱਲੇਬਾਜ਼ ਆਰਥਰ ਨੂੰ ਆਉੂਟ ਕਰਨ ਬਾਅਦ ਖੁਸ਼ੀ ਮਨਾਉਂਦੇ ਹੋਏ।-ਫੋਟੋ: ਪੀਟੀਆਈ

ਸੁਰੇਸ਼ ਲੋਕੇਸ਼ਵਰ (ਨਾਬਾਦ 92) ਨੇ ਅੱਜ ਠਰ੍ਹਮੇ ਨਾਲ ਬੱਲੇਬਾਜ਼ੀ ਕਰਦਿਆਂ ਭਾਰਤ ਅੰਡਰ-19 ਟੀਮ ਨੂੰ ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਵਿੱਚ ਹਾਰ ਤੋਂ ਬਚਾਉਂਦਿਆਂ ਮੈਚ ਡਰਾਅ ਕਰਾ ਦਿੱਤਾ। ਮੈਚ ਦੇ ਪਹਿਲੇ ਤਿੰਨੇ ਦਿਨ ਬੱਲੇਬਾਜ਼ਾਂ ਦਾ ਦਬਦਬਾ ਰਿਹਾ। ਚੌਥੇ ਤੇ ਆਖਰੀ ਦਿਨੀ ਜਾਮਥਾ ਮੈਦਾਨ ਵਿੱਚ ਨਾਟਕੀ ਖੇਡ ਦੇਖਣ ਨੂੰ ਮਿਲੀ। ਇੰਗਲੈਂਡ ਦੀ ਦੂਜੀ ਪਾਰੀ ਇਕ ਵਿਕੇਟ ’ਤੇ 23 ਦੌੜਾਂ ਤੋਂ ਅੱਗੇ ਸ਼ੁਰੂ ਹੋਈ ਤੇ 167 ਦੌੜਾਂ ’ਤੇ ਸਮਾਪਤ ਹੋ ਗਈ।
ਭਾਰਤੀ ਟੀਮ ਸਾਹਮਣੇ 238 ਦੌੜਾਂ ਦਾ ਟੀਚਾ ਰਿਹਾ ਜਿਸ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਨੇ ਮੈਚ ਡਰਾਅ ਹੋਣ ਤਕ ਅੱਠ ਵਿਕਟ ਦੇ ਨੁਕਸਾਨ ’ਤੇ 189 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੇ ਮਹਿਜ਼ 20 ਦੌੜਾਂ ਦੇ ਸਕੋਰ ’ਤੇ ਚਾਰ ਵਿਕਟਾਂ ਅਤੇ 28 ਓਵਰਾਂ ਵਿੱਚ 100 ਦੌੜਾਂ ’ਤੇ ਸੱਤ ਵਿਕਟਾਂ ਡਿਗ ਗਈਆਂ ਸਨ।
ਇਸ ਡਾਵਾਂਡੋਲ ਹਾਲਾਤ ਵਿੱਚ ਲੋਕੇਸ਼ਵਰ ਅਤੇ ਕਲਿਸ਼ਕ ਸੇਠ(18) ਨੇ ਮੋਰਚਾ ਸੰਭਾਲਿਆ ਅਤੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਅੱਠਵੀਂ ਵਿਕਟ ਲਈ 61 ਦੌੜਾਂ ਜੋੜੀਆਂ। ਸੇਠ ਨੇ 49 ਗੇਂਦਾਂ ’ਤੇ 18 ਦੌੜਾਂ ਬਣਾਈਆਂ ਜਿਨ੍ਹਾਂ ਵਿੱਚ ਚਾਰ ਚੌਕੇ ਸ਼ਾਮਲ ਸੀ।     -ਏਜੰਸੀ


Comments Off on ਅੰਡਰ-19 ਕ੍ਰਿਕਟ: ਭਾਰਤ ਤੇ ਇੰਗਲੈਂਡ ਵਿਚਾਲੇ ਮੈਚ ਡਰਾਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.